ਸੁਸ਼ਮਾ ਸਵਰਾਜ ਅਤੇ ਭਗਵੰਤ ਮਾਨ ਤੱਕ ਕਰ ਰਹੇ ਹਨ ਪਹੁੰਚ
ਜਲੰਧਰ/ਬਿਊਰੋ ਨਿਊਜ਼
ਪੰਜਾਬੀਆਂ ਦੇ ਸਾਊਦੀ ਅਰਬ ਵਿੱਚ ਫਸੇ ਹੋਣ ਦੀਆਂ ਖ਼ਬਰਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ। ਹੁਣ ਦੋ ਹੋਰ ਪੰਜਾਬੀਆਂ ਦੇ ਸਾਊਦੀ ਵਿੱਚ ਫਸੇ ਹੋਣ ਦੀ ਜਾਣਕਾਰੀ ਮਿਲੀ ਹੈ। ਸਾਊਦੀ ਅਰਬ ਵਿੱਚ ਫਸੇ ਇੱਕ ਨੌਜਵਾਨ ਨੇ ਵੀਡੀਓ ਭੇਜ ਕੇ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੂੰ ਅਪੀਲ ਕੀਤੀ ਹੈ ਕਿ ਉਸ ਨੂੰ ਉੱਥੋਂ ਛੁਡਵਾਇਆ ਜਾਵੇ। ਉਸ ਨੇ ਕਿਹਾ ਕਿ ਜਿਨ੍ਹਾਂ ਕੋਲ ਉਹ ਕੰਮ ਕਰਦਾ ਹੈ, ਉਹ ਉਸ ਤੋਂ 1.70 ਲੱਖ ਰੁਪਏ ਮੰਗ ਰਹੇ ਹਨ। ਉਸ ਕੋਲ ਪੈਸੇ ਨਹੀਂ ਹਨ। ਇਹ ਨੌਜਵਾਨ ਲੁਧਿਆਣਾ ਦਾ ਦੱਸਿਆ ਜਾ ਰਿਹਾ ਹੈ।
ਦੂਜੇ ਮਾਮਲੇ ਵਿੱਚ ਕੇਂਦਰੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਟਵੀਟ ਕਰਕੇ ਅਮਿਤ ਥਾਪਰ ਨਾਂ ਦੇ ਨੌਜਵਾਨ ਨੇ ਆਪਣੇ ਭਰਾ ਦੌਲਤ ਰਾਮ ਨੂੰ ਛੁਡਵਾਉਣ ਦੀ ਅਪੀਲ ਕੀਤੀ ਹੈ। ਗੁਰਦਾਸਪੁਰ ਦਾ ਦੌਲਤ ਰਾਮ ਵੀ ਸਾਊਦੀ ਅਰਬ ਵਿੱਚ ਫਸਿਆ ਹੈ। ਉਸ ਨੂੰ ਉੱਥੇ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ।
Check Also
ਫਰੀਦਕੋਟ ਦੀ ਸਿਫਤ ਕੌਰ ਸਮਰਾ ਨੇ ਭਾਰਤ ਦੀ ਝੋਲੀ ਪਾਇਆ ਸੋਨ ਤਗ਼ਮਾ
ਅਰਜਨਟੀਨਾ ਸ਼ੂਟਿੰਗ ’ਚ ਚੱਲ ਰਹੇ ਸ਼ੂਟਿੰਗ ਮੁਕਾਬਲੇ ’ਚ ਸਿਫ ਨੇ ਜਿੱਤਿਆ ਤਮਗਾ ਨਵੀਂ ਦਿੱਲੀ/ਬਿਊਰੋ ਨਿਊਜ਼ …