5.6 C
Toronto
Friday, November 21, 2025
spot_img
Homeਦੁਨੀਆਚੀਨ 'ਚ ਵਿਦੇਸ਼ੀਆਂ ਲਈ ਇਕਾਂਤਵਾਸ ਖਤਮ

ਚੀਨ ‘ਚ ਵਿਦੇਸ਼ੀਆਂ ਲਈ ਇਕਾਂਤਵਾਸ ਖਤਮ

ਕੋਵਿਡ ਦੀਆਂ ਪਾਬੰਦੀਆਂ ਵਿਰੁੱਧ ਹੋਏ ਸਨ ਜ਼ੋਰਦਾਰ ਰੋਸ ਮੁਜ਼ਾਹਰੇ
ਪੇਈਚਿੰਗ/ਬਿਊਰੋ ਨਿਊਜ਼ : ਚੀਨ ਨੇ ਤਿੰਨ ਸਾਲਾਂ ਬਾਅਦ ਕੌਮਾਂਤਰੀ ਯਾਤਰੀਆਂ ਨੂੰ ਬਿਨਾਂ ਇਕਾਂਤਵਾਸ ਦੀ ਸ਼ਰਤ ਤੋਂ ਮੁਲਕ ਵਿਚ ਦਾਖਲ ਹੋਣ ਦੀ ਆਗਿਆ ਦੇ ਦਿੱਤੀ। ਇਸ ਤੋਂ ਇਲਾਵਾ ਬਾਹਰੋਂ ਆ ਰਹੇ ਦੇਸ਼ ਵਾਸੀਆਂ ਨੂੰ ਵੀ ਇਕਾਂਤਵਾਸ ਨਹੀਂ ਕੀਤਾ ਗਿਆ। ਦੇਸ਼ ਵਿਚ ਕੇਸ ਹਾਲਾਂਕਿ ‘ਜ਼ੀਰੋ-ਕੋਵਿਡ’ ਨੀਤੀ ਖ਼ਤਮ ਹੋਣ ਤੋਂ ਬਾਅਦ ਵਧ ਰਹੇ ਹਨ। ਅਧਿਕਾਰੀਆਂ ਨੇ ਦੱਸਿਆ ਕਿ ਉਡਾਣਾਂ ਟੋਰਾਂਟੋ ਤੇ ਸਿੰਗਾਪੁਰ ਤੋਂ ਵੀ ਆਈਆਂ ਹਨ। ਹਾਂਗਕਾਂਗ ਨੇ ਵੀ ਚੀਨ ਲਈ ਉਡਾਣਾਂ ਆਰੰਭ ਦਿੱਤੀਆਂ ਹਨ। ਜ਼ਿਕਰਯੋਗ ਹੈ ਕਿ ਚੀਨ ਨੇ ਪਿਛਲੇ ਮਹੀਨੇ ਐਲਾਨ ਕੀਤਾ ਸੀ ਕਿ ਉਹ ਕੋਵਿਡ ਦੀਆਂ ਪਾਬੰਦੀਆਂ ਹਟਾ ਰਿਹਾ ਹੈ। ਇਨ੍ਹਾਂ ਪਾਬੰਦੀਆਂ ਤਹਿਤ ਟੈਸਟ ਤੇ ਇਕਾਂਤਵਾਸ ਦੀਆਂ ਸ਼ਰਤਾਂ ਰੱਖੀਆਂ ਗਈਆਂ ਸਨ। ਚੀਨ ਆ ਰਹੇ ਯਾਤਰੀਆਂ ਨੂੰ ਹੁਣ ਉਡਾਣ ਤੋਂ 48 ਘੰਟੇ ਪਹਿਲਾਂ ਤੱਕ ਦਾ ਪੀਸੀਆਰ ਟੈਸਟ ਦਿਖਾਉਣਾ ਪਵੇਗਾ। ਉਨ੍ਹਾਂ ਨੂੰ ਹੁਣ ਚੀਨ ਦੇ ਕੂਟਨੀਤਕ ਤੇ ਕੌਂਸਲਰ ਮਿਸ਼ਨਾਂ ਵਿਚ ਹੈਲਥ ਕੋਡ ਲਈ ਅਰਜ਼ੀ ਨਹੀਂ ਦੇਣੀ ਪਵੇਗੀ।
ਦੱਸਣਯੋਗ ਹੈ ਕਿ ਚੀਨ ਨੇ ਕੇਸ ਵਧਣ ਦੇ ਬਾਵਜੂਦ ਯਾਤਰਾ ਨਾਲ ਜੁੜੇ ਇਹ ਨਿਯਮ ਖ਼ਤਮ ਕੀਤੇ ਹਨ। ਚੀਨ ਵਿਚ ਕਰੋਨਾਵਾਇਰਸ ਦੀਆਂ ਪਾਬੰਦੀਆਂ ਵਿਰੁੱਧ ਜ਼ੋਰਦਾਰ ਰੋਸ ਮੁਜ਼ਾਹਰੇ ਹੋਏ ਸਨ ਤੇ ਲੋਕ ਸੜਕਾਂ ਉਤੇ ਆ ਗਏ ਸਨ।
ਹਾਲ ਹੀ ਵਿਚ ਡਬਲਿਊਐਚਓ ਨੇ ਚੀਨ ਦੇ ਸਿਹਤ ਅਧਿਕਾਰੀਆਂ ਨਾਲ ਮੁਲਾਕਾਤ ਵੀ ਕੀਤੀ ਸੀ ਤੇ ਉਨ੍ਹਾਂ ਨੂੰ ਕੋਵਿਡ ਦੇ ਅੰਕੜਿਆਂ ਵਿਚ ਪਾਰਦਰਸ਼ਤਾ ਰੱਖਣ ਲਈ ਕਿਹਾ ਸੀ।

RELATED ARTICLES
POPULAR POSTS