22.3 C
Toronto
Tuesday, September 16, 2025
spot_img
Homeਦੁਨੀਆਖਾਲਸਾ ਕਮਿਊਨਿਟੀ ਸਕੂਲ, ਬਰੈਂਪਟਨ ਵਿਖੇ ਸਮਰ ਯੂਥ ਅਵੇਅਰਨੈੱਸ ਕੈਂਪ ਲਗਾਇਆ ਗਿਆ

ਖਾਲਸਾ ਕਮਿਊਨਿਟੀ ਸਕੂਲ, ਬਰੈਂਪਟਨ ਵਿਖੇ ਸਮਰ ਯੂਥ ਅਵੇਅਰਨੈੱਸ ਕੈਂਪ ਲਗਾਇਆ ਗਿਆ

KCS 2 copy copyਬਰੈਂਪਟਨ : ਖਾਲਸਾ ਕਮਿਊਨਿਟੀ ਸਕੂਲ ਬਰੈਂਪਟਨ ਵਿਖੇ 4 ਜੁਲਾਈ ਤੋਂ 12 ਅਗਸਤ ਤੱਕ ਸਮਰ ਯੂਥ ਅਵੇਅਰਨੈੱਸ ਕੈਂਪ ਲਗਾਇਆ ਗਿਆ। ਇਸ 6 ਹਫਤੇ ਦੇ ਕੈਂਪ ਵਿੱਚ ਇੰਗਲਿਸ਼, ਮੈਥੇਮੈਟਿਕਸ, ਆਰਟ ਅਤੇ ਕਰਾਫਟ, ਕੀਰਤਨ, ਗੁਰਮਤ ਸਟੱਡੀਜ਼, ਖੇਡਾਂ, ਕੰਪਿਊਟਰਜ਼ ਆਦਿ ਦੇ ਪ੍ਰੋਗਰਾਮਾਂ ਤੋਂ ਇਲਾਵਾ ਬੱਚਿਆਂ ਨੂੰ ਹਰ ਹਫਤੇ ਵੱਖ 2 ਫੀਲਡ ਟਰਿੱਪਸ ਤੇ ਲਿਜਾਇਆ ਗਿਆ ਜਿੰਨ੍ਹਾਂ ਦਾ ਵਿਦਿਆਰਥੀਆਂ ਨੇ ਬਹੁਤ ਅਨੰਦ ਮਾਣਿਆ। ਫੀਲਡ ਟਰਿੱਪਸ ਦੌਰਾਨ ਬੱਚੇ ਡਾਓਨੀ ਫਾਰਮ, ਲੈਗੋਲੈਂਡ, ਮਰੀਨਲੈਂਡ, ਟਰੌਟੋ ਜ਼ੂ, ਐਰੋਸਪੋਰਟਸ, ਚਿੰਗੂਜ਼ੀ ਪਾਰਕ, ਬਰੈਂਪਟਨ ਸੌਕਰ ਸੈਂਟਰ ਅਤੇ ਸੈਂਟਰ ਆਈਲੈਂਡ ਵੀ ਗਏ। ਕੈਂਪ ਦੌਰਾਨ ਬਰੈਂਪਟਨ ਦੇ ਕੁਝ ਏਰੀਏ ਵਿੱਚ ਬੱਸ ਸਰਵਿਸ ਵੀ ਮੁਹਈਆ ਕੀਤੀ ਗਈ। ਖਾਲਸਾ ਕਮਿਊਨਿਟੀ ਸਕੂਲ ਬਰੈਂਪਟਨ ਵਿਖੇ ਦਸੰਬਰ ਅਤੇ ਮਾਰਚ ਦੀਆਂ ਛੁੱਟੀਆਂ ਵਿੱਚ ਵੀ ਹਰ ਸਾਲ ਕੈਂਪ ਲਗਾਇਆ ਜਾਂਦਾ ਹੈ।

RELATED ARTICLES
POPULAR POSTS