10.6 C
Toronto
Friday, September 25, 2026
spot_img
Homeਕੈਨੇਡਾਗੁਰੂ ਗੋਬਿੰਦ ਸਿੰਘ ਚਿਲਡਰਨ ਫ਼ਾਊਂਡੇਸ਼ਨ ਵੱਲੋਂ 'ਇੰਸਪੀਰੇਸ਼ਨਲ ਸਟੈੱਪਸ -2026' ਐਤਵਾਰ 27 ਸਤੰਬਰ...

ਗੁਰੂ ਗੋਬਿੰਦ ਸਿੰਘ ਚਿਲਡਰਨ ਫ਼ਾਊਂਡੇਸ਼ਨ ਵੱਲੋਂ ‘ਇੰਸਪੀਰੇਸ਼ਨਲ ਸਟੈੱਪਸ -2026’ ਐਤਵਾਰ 27 ਸਤੰਬਰ ਨੂੰ

ਵੱਖ-ਵੱਖ ਦੌੜਾਂ ਲਈ ਆਨ-ਲਾਈਨ ਰਜਿਸਟ੍ਰੇਸ਼ਨ ਜ਼ੋਰਾਂ ‘ਤੇ
ਬਰੈਂਪਟਨ/ਡਾ. ਝੰਡ : ਗੁਰੂ ਗੋਬਿੰਦ ਸਿੰਘ ਚਿਲਡਰਨ ਫ਼ਾਊਂਡੇਸ਼ਨ ਪਿਛਲੇ ਕਈ ਸਾਲਾਂ ਤੋਂ ਕਰਵਾਇਆ ਜਾਂਦਾ ਲੰਮੀਆਂ ਤੇ ਛੋਟੀਆਂ ਦੌੜਾਂ ਦਾ ਦਿਲਚਸਪ ਈਵੈਂਟ ‘ਇੰਸਪੀਰੇਸ਼ਨਲ ਸਟੈੱਪਸ’ ਇਸ ਸਾਲ ‘ਇੰਸਪੀਰੇਸ਼ਨਲ ਸਟੈੱਪਸ -2026’ ਅਗਲੇ ਹਫ਼ਤੇ ਐਤਵਾਰ 27 ਸਤੰਬਰ ਨੂੰ ਆਯੋਜਿਤ ਕੀਤਾ ਜਾ ਰਿਹਾ ਹੈ।
ਈਵੈਂਟ ਦੇ ਪ੍ਰਬੰਧਕਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਇਸ ਵਿੱਚ ਫੁੱਲ-ਮੈਰਾਥਨ, ਹਾਫ਼-ਮੈਰਾਥਨ, 13 ਕਿਲੋਮੀਟਰ ਅਤੇ 6 ਕਿਲੋਮੀਟਰ ਦੂਰੀ ਦੀਆਂ ਦੌੜਾਂ ਤੇ ਪੈਦਲ ਚੱਲਣ ਵਾਲੇ ਇਸ ਵੱਡੇ ਈਵੈਂਟ ਦੀ ਸ਼ੁਰੂਆਤ ਵੱਖ-ਵੱਖ ਗੁਰਦੁਆਰਾ ਸਾਹਿਬਾਨ ਤੋਂ ਹੋਵੇਗੀ ਅਤੇ ਸਾਰੀਆਂ ਦੌੜਾਂ ਦਾ ਸਮਾਪਤੀ-ਸਥਾਨ (ਫ਼ਿਨਿਸ਼ ਪੋਆਇੰਟ) ਓਨਟਾਰੀਓ ਖਾਲਸਾ ਦਰਬਾਰ, ਭਾਵ ਡਿਕਸੀ ਗੁਰੂਘਰ ਹੀ ਹੈ। ਛੋਟੇ ਬੱਚਿਆਂ ਦੀ ਇੱਕ ਕਿਲੋਮੀਟਰ ਦੌੜ ਵੀ ਇੱਥੇ ਹੀ ਡਿਕਸੀ ਗੁਰੂਘਰ ਦੇ ਸਾਹਮਣੇ ਮੈਦਾਨ ਵਿੱਚ ਬਾਅਦ ਦੁਪਹਿਰ 2.00 ਵਜੇ ਕਰਵਾਈ ਜਾਏਗੀ।
ਸਮੂਹ ਵਿਅੱਕਤੀਆਂ ਦੀ ਜਾਣਕਾਰੀ-ਹਿਤ ਦੱਸਿਆ ਜਾਂਦਾ ਹੈ ਕਿ ਸੱਭ ਤੋਂ ਲੰਮੀ ਦੌੜ, ਭਾਵ 42.2 ਕਿਲੋਮੀਟਰ ‘ਫੁੱਲ-ਮੈਰਾਥਨ’ ਵਿੱਚ ਪੈਦਲ ਤੁਰਨ ਵਾਲੇ ਵਿਅਕਤੀ ਸਕਾਰਬਰੋ ਗੁਰ ਸਿੱਖ ਸਭਾ ਗੁਰੂਘਰ ਤੋਂ ਸਵੇਰੇ 6.00 ਵਜੇ ਆਪਣਾ ਇਹ ਸਫ਼ਰ ਆਰੰਭ ਕਰਨਗੇ ਅਤੇ ਇਸ ਵਿੱਚ ਦੌੜਨ ਵਾਲੇ ਦੌੜਾਕ ਸਵੇਰੇ 9.00 ਵਜੇ ਆਪਣੀ ਇਹ ਦੌੜ ਸ਼ੁਰੂ ਕਰਨਗੇ। ਇਸ ਤੋਂ ਅੱਧੀ ਦੌੜ, ਭਾਵ ‘ਹਾਫ਼-ਮੈਰਾਥਨ’ ਰਾਮਗੜੀਆ ਸਿੱਖ ਸੋਸਾਇਟੀ ਗੁਰੂਘਰ ਤੋਂ ਸਵੇਰੇ 11.00 ਵਜੇ ਸ਼ੁਰੂ ਹੋਵੇਗੀ ਅਤੇ 13 ਕਿਲੋਮੀਟਰ ਦੌੜ ਦਾ ਆਰੰਭ ਰੈਕਸਡੇਲ ਦੇ ਸਿੱਖ ਸਪਿਰਿਚੂਅਲ ਸੈਂਟਰ ਤੋਂ 12.00 ਵਜੇ ਹੋਵੇਗਾ। ਛੇ ਕਿਲੋਮੀਟਰ ਦੌੜ ਗੁਰਦੁਆਰਾ ਸਾਹਿਬ ਗੁਰੂ ਸਿੰਘ ਸਭਾ ਮਾਲਟਨ ਜਿਸ ਨੂੰ ‘ਮਾਲਟਨ ਗੁਰੂਘਰ’ ਵਜੋਂ ਵੀ ਜਾਣਿਆ ਜਾਂਦਾ ਹੈ, ਵਿਖੇ ਬਾਅਦ ਦੁਪਹਿਰ 1.00 ਵਜੇ ਸ਼ੁਰੂ ਕਰਵਾਈ ਜਾਏਗੀ।
ਇਸ ਵਿੱਚ ਭਾਗ ਲੈਣ ਵਾਲੇ ਦੌੜਾਕ ਤੇ ਪੈਦਲ-ਚਾਲਕ 2.00 ਤੋਂ ਪਹਿਲਾਂ ਡਿਕਸੀ ਗੁਰੂਘਰ ਵਿਖੇ ‘ਫਿਨਿਸ਼-ਪੋਆਇੰਟ’ ਤੇ ਪਹੁੰਚ ਜਾਣਗੇ, ਜਿੱਥੇ ਛੋਟੇ ਬੱਚਿਆਂ ਦੀ ਇੱਕ ਕਿਲੋਮੀਟਰ 2.00 ਵਜੇ ਕਰਵਾਈ ਜਾਏਗੀ।
ਅੰਤਰਰਾਸ਼ਰਟਰੀ ਪ੍ਰਸਿੱਧੀ ਦੇ ਮਾਲਕ ਮੈਰਾਥਨ-ਦੌੜਾਕ ਸ. ਫ਼ੌਜਾ ਸਿੰਘ ਦੀ ਨਿੱਘੀ ਯਾਦ ਨੂੰ ਸਮੱਰਪਿਤ ਦੌੜਾਂ ਦਾ ਇਹ ਈਵੈਂਟ ਬਹੁਤ ਦਿਲਚਸਪ ਤੇ ਉਤਸ਼ਾਹ ਭਰਪੂਰ ਹੁੰਦਾ ਹੈ ਅਤੇ ਹਜ਼ਾਰਾਂ ਦੀ ਗਿਣਤੀ ਵਿੱਚ ਦੌੜਾਕ ਤੇ ਪੈਦਲ-ਚਾਲਕ ਇਸ ਵਿੱਚ ਬੜੇ ਸ਼ੌਕ ਨਾਲ ਭਾਗ ਲੈਂਦੇ ਹਨ।
ਵੱਖ-ਵੱਖ ਦੌੜਾਂ ਦੀਆਂ ਵੱਖ-ਵੱਖ ਕੈਟਗਰੀਆਂ ਵਿੱਚ ਪਹਿਲੇ ਨੰਬਰ ‘ਤੇ ਆਉਣ ਵਾਲੇ ਦੌੜਾਕਾ ਨੂੰ ਮੈਡਲ ਅਤੇ ਹੋਰ ਇਨਾਮ ਦਿੱਤੇ ਜਾਂਦੇ ਹਨ। ਇਸ ਈਵੈਂਟ ਨਾਲ ਸਬੰਧਿਤ ਯਾਦਗਾਰੀ ਮੈਡਲ ਨ÷ ਾਂ ਦੌੜਾਂ ਵਿੱਚ ਹਿੱਸਾ ਲੈਣ ਵਾਲੇ ਹਰੇਕ ਦੌੜਾਕ ਤੇ ਪੈਦਲ-ਚਾਲਕ ਦੇ ਗਲ਼ੇ ਵਿੱਚ ਪਾਏ ਜਾਂਦੇ ਹਨ। ਦੋ ਕੁ ਵਾਰ ਤਾਂ ਇਹ ਮੈਡਲ ਸ. ਫ਼ੌਜਾ ਸਿੰਘ ਹੁਰਾਂ ਵੱਲੋਂ ਖ਼ੁਦ ਦੌੜਾਕਾਂ ਦੇ ਗਲ਼ਿਆਂ ਵਿੱਚ ਪਾਏ ਗਏ ਸਨ।
ਇਸ ਈਵੈਂਟ ਦੀਆਂ ਵੱਖ-ਵੱਖ ਦੌੜਾਂ ਵਿਚ ਭਾਗ ਲੈਣ ਲਈ ਰਜਿਸਟ੍ਰੇਸ਼ਨ ਇਸ ਸਮੇਂ ਗੁਰੂ ਗੋਬਿੰਦ ਸਿੰਘ ਚਿਲਡਰਨ ਫ਼ਾਊਂਡੇਸ਼ਨ ਦੀ ਵੈੱਬਸਾਈਟ www.ggscf.com ਉੱਪਰ ਜ਼ੋਰ-ਸ਼ੋਰ ਨਾਲ ਚੱਲ ਰਹੀ ਹੈ ਅਤੇ ਜਿਨ÷ ਾਂ ਨੇ ਇਹ ਰਜਿਸਟ੍ਰੇਸ਼ਨ ਅਜੇ ਤੱਕ ਨਹੀਂ ਕਰਵਾਈ, ਉਨ÷ ਾਂ ਨੂੰ ਇਹ ਜਲਦੀ ਤੋਂ ਜਲਦੀ ਕਰਵਾ ਲੈਣੀ ਚਾਹੀਦੀ ਹੈ। ਇਸ ਸਬੰਧੀ ਸਾਰੀ ਜਾਣਕਾਰੀ ਇਸ ਵੈੱਬਸਾਈਟ ਉੱਪਰ ਉਪਲੱਭਧ ਹੈ।

RELATED ARTICLES
POPULAR POSTS