-1.2 C
Toronto
Sunday, December 7, 2025
spot_img
Homeਭਾਰਤਸੰਸਦ ’ਚ ਰਾਹੁਲ ਗਾਂਧੀ ਦੀ ਗੈਰਹਾਜ਼ਰੀ ’ਤੇ ਬੋਲੇ ਅਨੁਰਾਗ ਠਾਕੁਰ

ਸੰਸਦ ’ਚ ਰਾਹੁਲ ਗਾਂਧੀ ਦੀ ਗੈਰਹਾਜ਼ਰੀ ’ਤੇ ਬੋਲੇ ਅਨੁਰਾਗ ਠਾਕੁਰ

ਕਿਹਾ : ਰਾਹੁਲ ਸੰਸਦ ’ਚ ਆਉਂਦੇ ਨਹੀਂ, ਵਿਦੇਸ਼ਾਂ ’ਚ ਕਹਿੰਦੇ ਨੇ ਕਿ ਸੰਸਦ ’ਚ ਬੋਲਣ ਨਹੀਂ ਦਿੱਤਾ ਜਾਂਦਾ
ਨਵੀਂ ਦਿੱਲੀ/ਬਿਊਰੋ ਨਿਊਜ਼ : ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਅੱਜ ਕਾਂਗਰਸੀ ਸੰਸਦ ਮੈਂਬਰ ਰਾਹੁਲ ਗਾਂਧੀ ’ਤੇ ਸਿਆਸੀ ਨਿਸ਼ਾਨਾ ਸਾਧਿਆ। ਅਨੁਰਾਗ ਠਾਕੁਰ ਨੇ ਲੋਕ ਸਭਾ ’ਚ ਕਿਹਾ ਕਿ ਰਾਹੁਲ ਗਾਂਧੀ ਸੰਸਦ ’ਚ ਆਉਂਦੇ ਨਹੀਂ ਅਤੇ ਵਿਦੇਸ਼ਾਂ ਵਿਚ ਜਾ ਕੇ ਕਹਿੰਦੇ ਹਨ ਕਿ ਉਨ੍ਹਾਂ ਨੂੰ ਸਦਨ ’ਚ ਬੋਲਣ ਨਹੀਂ ਦਿੱਤਾ ਜਾਂਦਾ। ਉਨ੍ਹਾਂ ਕਿਹਾ ਇਸ ਤਰ੍ਹਾਂ ਕਰਨ ਨਾਲ ਦੇਸ਼ ਦਾ ਅਪਮਾਨ ਹੁੰਦਾ ਹੈ, ਜਿਸ ਬਦਲੇ ਰਾਹੁਲ ਗਾਂਧੀ ਨੂੰ ਸਦਨ ’ਚ ਆ ਕੇ ਮੁਆਫ਼ੀ ਮੰਗਣੀ ਚਾਹੀਦੀ ਹੈ। ਅਨੁਰਾਗ ਠਾਕੁਰ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਭਾਰਤ ਵਿਸ਼ਵ ਭਰ ’ਚ ਮਹਾਂਸ਼ਕਤੀ ਵਜੋਂ ਉਭਰ ਰਿਹਾ ਹੈ ਅਤੇ ਜੀ-20 ਦੀ ਪ੍ਰਧਾਨਗੀ ਕਰ ਰਿਹਾ ਹੈ। ਇਹ ਸਭ ਕੁਝ ਭਾਰਤ ਦੀ ਤਰੱਕੀ ਨੂੰ ਦਰਸਾਉਂਦੀਆਂ ਹਨ ਹੈ ਪ੍ਰੰਤੂ ਦੂਜੇ ਪਾਸੇ ਕਾਂਗਰਸੀ ਆਗੂ ਰਾਹੁਲ ਗਾਂਧੀ ਭਾਰਤ ਨੂੰ ਬਦਨਾਮ ਕਰਨ ’ਚ ਲੱਗੇ ਹੋਏ ਹਨ। ਉਧਰ ਲੋਕ ਸਭਾ ’ਚ ਕਾਂਗਰਸੀ ਸੰਸਦ ਮੈਂਬਰ ਅਧੀਰ ਰੰਜਨ ਚੌਧਰੀ ਨੇ ਕਿਹਾ ਕਿ ਸਰਕਾਰ ਸਦਨ ਨੂੰ ਚਲਾਉਣਾ ਹੀ ਨਹੀਂ ਚਾਹੁੰਦੀ। ਉਨ੍ਹਾਂ ਕਿਹਾ ਕਿ ਕਦੇ ਇਸ ਤਰ੍ਹਾਂ ਵੀ ਹੋਇਆ ਕਿ ਸੱਤਾਧਾਰੀ ਧਿਰ ਦੇ ਮੈਂਬਰ ਹੀ ਸੰਸਦ ਨੂੰ ਰੋਕਣ ਦੇ ਲਈ ਹੰਗਾਮਾ ਕਰਦੇ ਹੋਣਗੇ। ਚੌਧਰੀ ਨੇ ਕਿਹਾ ਕਿ ਮੁਆਫ਼ੀ ਰਾਹੁਲ ਗਾਂਧੀ ਨੂੰ ਨਹੀਂ ਬਲਕਿ ਕੇਂਦਰ ਸਰਕਾਰ ਨੂੰ ਉਨ੍ਹਾਂ ਕੋਲੋਂ ਮੰਗਣੀ ਚਾਹੀਦੀ ਹੈ।

RELATED ARTICLES
POPULAR POSTS