7 ਦਿਨਾਂ ਵਿਚ 100 ਮਰੀਜ਼ ਠੀਕ ਹੋਣ ਦਾ ਕੀਤਾ ਦਾਅਵਾ
ਹਰਿਦੁਆਰ/ਬਿਊਰੋ ਨਿਊਜ਼
ਯੋਗ ਗੁਰੂ ਰਾਮਦੇਵ ਨੇ ਆਯੁਰਵੈਦਿਕ ਦਵਾਈ ਨਾਲ ਕਰੋਨਾ ਦੇ ਇਲਾਜ ਦਾ ਦਾਅਵਾ ਕੀਤਾ ਹੈ। ਇਸ ਲਈ ਕੋਰੋਨਿਲ ਨਾਮ ਦੀ ਦਵਾਈ ਲਾਂਚ ਕੀਤੀ ਗਈ ਹੈ। ਰਾਮਦੇਵ ਨੇ ਕਿਹਾ ਕਿ ਕੋਰੋਨਿਲ ਵਿਚ ਗਿਲੋਅ, ਤੁਲਸੀ ਅਤੇ ਅਸਵਗੰਧਾ ਹੈ, ਜੋ ਇਮੂਨਿਟੀ ਵਧਾਉਂਦਾ ਹੈ। ਇਹ ਦਵਾਈ ਹੋਰ ਬਿਮਾਰੀਆਂ ਤੋਂ ਵੀ ਬਚਾਅ ਕਰਦੀ ਹੈ। ਉਨ੍ਹਾਂ ਦੱਸਿਆ ਕਿ ਇਸ ਦਵਾਈ ਨੂੰ ਪਤੰਜਲੀ ਰਿਸਰਚ ਇੰਸਟੀਚਿਊਟ ਨੇ ਮਿਲ ਕੇ ਤਿਆਰ ਕੀਤਾ ਹੈ। ਰਾਮਦੇਵ ਨੇ ਦਾਅਵਾ ਕੀਤਾ ਕਿ ਕੋਰੋਨਿਲ ਦਵਾਈ ਦੇ ਇਸਤੇਮਾਲ ਨਾਲ 7 ਦਿਨਾਂ ਵਿਚ 100 ਮਰੀਜ਼ ਠੀਕ ਹੋਏ ਅਤੇ ਕੋਈ ਵੀ ਮੌਤ ਨਹੀਂ ਹੋਈ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਕਰੋਨਾ ਵਾਇਰਸ ਦਾ ਸਹੀ ਤਰੀਕੇ ਨਾਲ ਕੋਈ ਵੀ ਦੇਸ਼ ਅਜੇ ਤੱਕ ਇਲਾਜ ਨਹੀਂ ਲੱਭ ਸਕਿਆ।
Check Also
ਦਿੱਲੀ ਵਿਧਾਨ ਸਭਾ ਚੋਣਾਂ : ਆਮ ਆਦਮੀ ਪਾਰਟੀ ਨੇ ਉਮੀਦਵਾਰਾਂ ਦੀ ਪਹਿਲੀ ਲਿਸਟ ਕੀਤੀ ਜਾਰੀ
ਪਹਿਲੀ ਲਿਸਟ ਵਿਚ 11 ਉਮੀਦਵਾਰਾਂ ਦੇ ਨਾਮ ਨਵੀਂ ਦਿੱਲੀ/ਬਿਊਰੋ ਨਿਊਜ਼ ਆਮ ਆਦਮੀ ਪਾਰਟੀ ਨੇ ਦਿੱਲੀ …