3.4 C
Toronto
Saturday, November 8, 2025
spot_img
Homeਭਾਰਤਪ੍ਰਧਾਨ ਮੰਤਰੀ ਨੇ ਪਰਮਵੀਰਾਂ ਦੇ ਨਾਮ ’ਤੇ ਅੰਡੇਮਾਨ-ਨਿਕੋਬਾਰ ਦੇ 21 ਦੀਪਾਂ ਦੇ...

ਪ੍ਰਧਾਨ ਮੰਤਰੀ ਨੇ ਪਰਮਵੀਰਾਂ ਦੇ ਨਾਮ ’ਤੇ ਅੰਡੇਮਾਨ-ਨਿਕੋਬਾਰ ਦੇ 21 ਦੀਪਾਂ ਦੇ ਰੱਖੇ ਨਾਂ

ਕਾਰਗਿਲ ਦੇ ਹੀਰੋ ਕੈਪਟਨ ਬਤਰਾ, ਮਨੋਜ ਪਾਂਡੇ ਅਤੇ ਸ਼ੈਤਾਨ ਸਿੰਘ ਦੀ ਯਾਦ ਹੋਈ ਅਮਰ
ਨਵੀਂ ਦਿੱਲੀ/ਬਿਊਰੋ ਨਿਊਜ਼ : ਦੇਸ਼ ਭਰ ’ਚ ਅੱਜ ਨੇਤਾ ਜੀ ਸੁਭਾਸ਼ ਚੰਦਰ ਬੋਸ ਦੀ ਜਯੰਤੀ ਮੌਕੇ ਪਰੀਕਰਮਾ ਦਿਵਸ ਮਨਾਇਆ ਜਾ ਰਿਹਾ ਹੈ। ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਡੀਓ ਕਾਨਫਰੰਸਿੰਗ ਜਰੀਏ ਅੰਡੇਮਾਨ ’ਚ 21 ਪਰਮਵੀਰ ਚੱਕਰ ਜੇਤੂਆਂ ਦੇ ਨਾਂ ’ਤੇ 21 ਸਭ ਤੋਂ ਵੱਡੇ ਬੇਨਾਮੀ ਟਾਪੂਆਂ ਦਾ ਨਾਮਕਰਨ ਕੀਤਾ। ਇਸ ਮੌਕੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੀ ਉਨ੍ਹਾਂ ਦੇ ਨਾਲ ਮੌਜੂਦ ਸਨ। ਗ੍ਰਹਿ ਮੰਤਰੀ ਨੇ ਕਿਹਾ ਕਿ ਅੱਜ ਦਾ ਦਿਨ ਭਾਰਤੀ ਸੈਨਾ ਦੇ ਤਿੰਨੋਂ ਅੰਗਾਂ ਲਈ ਬਹੁਤ ਹੀ ਮਹੱਤਵਪੂਰਨ ਹੈ। ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪਹਿਲ ਸਦਕਾ ਅੰਡੇਮਾਨ ਅਤੇ ਨਿਕੋਬਾਰ ਦੀਪ ਸਮੂਹ ਦੇ 21 ਸਭ ਤੋਂ ਵੱਡੇ ਟਾਪੂਆਂ ਨੂੰ ਸਾਡੇ 21 ਪਰਮਵੀਰ ਚੱਕਰ ਜੇਤੂਆਂ ਦੇ ਨਾਮ ਨਾਲ ਜੋੜ ਕੇ ਉਨ੍ਹਾਂ ਦੀ ਯਾਦ ਨੂੰ ਹਮੇਸ਼ਾ ਲਈ ਅਮਰ ਕਰ ਦਿੱਤਾ ਹੈ। ਇਨ੍ਹਾਂ ਵਿਚ ਚੀਨੀ ਫੌਜ ਨਾਲ ਲੋਹਾ ਲੈਣ ਵਾਲੇ ਸ਼ੈਤਾਨ ਸਿੰਘ, ਕਾਰਗਿਲ ਦੇ ਹੀਰੋ ਕੈਪਟਨ ਬਤਰਾ ਅਤੇ ਕੈਪਟਨ ਮਨੋਜ ਪਾਂਡੇ ਆਦਿ ਦੇ ਨਾਂ ਸ਼ਾਮਲ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅੰਡੇਮਾਨ ਦੀ ਧਰਤੀ ’ਤੇ ਹੀ ਸਭ ਤੋਂ ਪਹਿਲਾਂ ਤਿਰੰਗਾ ਲਹਿਰਾਇਆ ਗਿਆ ਸੀ। ਅਜ਼ਾਦ ਭਾਰਤ ਦੀ ਪਹਿਲੀ ਸਰਕਾਰ ਵੀ ਇਥੇ ਹੀ ਬਣੀ ਸੀ। ਅੱਜ ਨੇਤਾ ਜੀ ਸੁਭਾਸ਼ ਚੰਦਰ ਬੋਸ ਦਾ ਜਨਮ ਦਿਨ ਵੀ ਹੈ ਅਤੇ ਇਸ ਦਿਨ ਨੂੰ ਅਸੀਂ ਪਰਿਕਰਮਾ ਦਿਵਸ ਦੇ ਤੌਰ ’ਤੇ ਮਨਾ ਰਹੇ ਹਾਂ।

 

RELATED ARTICLES
POPULAR POSTS