1.3 C
Toronto
Tuesday, November 18, 2025
spot_img
Homeਭਾਰਤਅਮੀਰਾਂ ਦੀਆਂ ਮੌਜਾਂ 'ਤੇ ਸੁਪਰੀਮ ਕੋਰਟ ਦੀ ਫਟਕਾਰ

ਅਮੀਰਾਂ ਦੀਆਂ ਮੌਜਾਂ ‘ਤੇ ਸੁਪਰੀਮ ਕੋਰਟ ਦੀ ਫਟਕਾਰ

3ਅਦਾਲਤ ਨੇ ਕੇਂਦਰ ਸਰਕਾਰ ਕੋਲੋਂ ਪੁੱਛਿਆ ਕਿ ਤੁਸੀਂ ਕਰਜ਼ਾ ਵਾਪਸੀ ਲਈ ਕੀ ਯਤਨ ਕਰ ਰਹੇ ਹੋ
ਨਵੀਂ ਦਿੱਲੀ/ਬਿਊਰੋ ਨਿਊਜ਼
ਕਰਜ਼ਾ ਲੈ ਕੇ ਨਾ ਮੋੜਣ ਦੇ ਮਾਮਲੇ ਵਿੱਚ ਸੁਪਰੀਮ ਕੋਰਟ ਨੇ ਰਿਜ਼ਰਵ ਬੈਂਕ ਆਫ ਇੰਡੀਆ ਤੇ ਕੇਂਦਰ ਸਰਕਾਰ ਨੂੰ ਫਟਕਾਰ ਲਗਾਈ ਹੈ। ਅਦਾਲਤ ਨੇ ਪੁੱਛਿਆ ਹੈ ਕਿ ਤੁਸੀਂ ਕਰਜ਼ਾ ਵਾਪਸੀ ਲਈ ਕੀ ਯਤਨ ਕਰ ਰਹੇ ਹੋ ? ਗਰੀਬਾਂ ਲਈ ਕੁਝ ਰੁਪਏ ਵਾਪਸ ਕਰਨਾ ਚੁਣੌਤੀ ਹੈ ਪਰ ਅਮੀਰ ਕਰਜ਼ਾ ਲੈ ਕੇ ਆਪਣੇ ਆਪ ਨੂੰ ਡਿਫਾਲਟਰ ਐਲਾਨ ਕੇ ਮੌਜਾਂ ਕਰਦੇ ਹਨ।
ਇਸ ਬਾਰੇ ਸਰਵ ਉੱਚ ਅਦਾਲਤ ਵਿੱਚ ਉੱਘੇ ਵਕੀਲ ਪ੍ਰਸ਼ਾਂਤ ਭੂਸਣ ਨੇ ਪਟੀਸ਼ਨ ਪਾਈ ਸੀ। ਸੁਪਰੀਮ ਕੋਰਟ ਨੇ ਆਖਿਆ ਹੈ ਕਿ ਕਾਰਪੋਰੇਟ ਤੇ ਕਾਰੋਬਾਰੀਆਂ ਵਿੱਚ ਕਰਜ਼ਾ ਲੈ ਕੇ ਆਪਣੇ ਆਪ ਨੂੰ ਡਿਫਾਲਟਰ ਐਲਾਨਣ ਦਾ ਰੁਝਾਨ ਲਗਾਤਾਰ ਵਧਦਾ ਜਾ ਰਿਹਾ ਹੈ। ਅਦਾਲਤ ਅਨੁਸਾਰ ਆਰ.ਬੀ.ਆਈ. ਨੇ ਖੁਲਾਸਾ ਕੀਤਾ ਹੈ ਕਿ ਕਾਰੋਬਾਰ ਜਗਤ ਨੇ 500 ਕਰੋੜ ਤੋ ਜ਼ਿਆਦਾ ਦਾ ਕਰਜ਼ਾ ਲਿਆ ਹੋਇਆ ਹੈ।
ਅਦਾਲਤ ਨੇ ਇਸ ਮੁੱਦੇ ‘ਤੇ ਸਖਤ ਰੁਖ਼ ਅਖਤਿਆਰ ਕਰਦੇ ਹੋਏ ਆਖਿਆ ਕਿ ਕਿਸਾਨ ਨੇ ਜੇਕਰ ਕੁਝ ਹਜ਼ਾਰ ਰੁਪਏ ਦਾ ਕਰਜ਼ਾ ਲਿਆ ਹੁੰਦਾ ਹੈ ਤਾਂ ਇਸ ਨੂੰ ਵਸੂਲਣ ਲਈ ਸਾਰੇ ਕਦਮ ਚੁੱਕੇ ਜਾਂਦੇ ਹਨ ਪਰ ਅਮੀਰ ਕਰੋੜਾਂ ਰੁਪਏ ਦਾ ਕਰਜ਼ਾ ਲੈ ਕੇ ਆਪਣੇ ਆਪ ਨੂੰ ਡਿਫਾਲਟਰ ਐਲਾਨ ਕੇ ਮੌਜਾਂ ਕਰਦੇ ਹਨ। ਇਸ ਮਾਮਲੇ ਦੀ ਅਗਲੀ ਸੁਣਵਾਈ 24 ਅਪ੍ਰੈਲ ਨੂੰ ਹੋਵੇਗੀ।

RELATED ARTICLES
POPULAR POSTS