ਨਵੀਂ ਦਿੱਲੀ : ਆਜ਼ਾਦ ਹਿੰਦ ਫੌਜ ਦੇ ਕਰਨਲ ਤੇ ਨੇਤਾ ਜੀ ਸੁਭਾਸ਼ ਚੰਦਰ ਬੋਸ ਦੇ ਬੇਹੱਦ ਕਰੀਬੀ 117 ਸਾਲ ਦੇ ਨਿਜ਼ਾਮੂਦੀਨ ਦਾ ਦੇਰ ਰਾਤ ਦੇਹਾਂਤ ਹੋ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਨਿਜ਼ਾਮੂਦੀਨ ਦੱਸਦੇ ਹੁੰਦੇ ਸਨ ਕਿ 20 ਅਗਸਤ 1947 ਨੂੰ ਨੇਤਾ ਜੀ ਨੂੰ ਉਹ ਆਖਰੀ ਵਾਰ ਬਰਮਾ ਦੇ ਛੇਤਾਂਗ ਨਦੀ ‘ਚ ਇੱਕ ਕਿਸ਼ਤੀ ਵਿੱਚ ਮਿਲੇ ਸੀ। ਇਸ ਤੋਂ ਬਾਅਦ ਉਹਨਾਂ ਦੀ ਨੇਤਾ ਜੀ ਨਾਲ ਮੁਲਾਕਾਤ ਨਹੀਂ ਹੋਈ। ਨਿਜ਼ਾਮੂਦੀਨ ਨੇਤਾ ਜੀ ਦੇ ਨਾਲ ਬਰਮਾ ਵਿੱਚ 1943 ਤੋਂ 1945 ਤੱਕ ਰਹੇ ਹਨ। ਨਿਜ਼ਾਮੂਦੀਨ ਦਾ ਜਨਮ 1900 ਵਿੱਚ ਹੋਇਆ ਸੀ।
Check Also
ਪੰਜਾਬ ’ਚ 212 ਟਰੈਵਲ ਏਜੰਟ ਹੀ ਰਜਿਸਟਰਡ : ਵਿਦੇਸ਼ ਮੰਤਰਾਲਾ
ਭਾਰਤ ਸਰਕਾਰ ਦੇ ਵਿਦੇਸ਼ ਮੰਤਰਾਲੇ ਦੀ ਰਿਪੋਰਟ ’ਚ ਹੋਇਆ ਖੁਲਾਸਾ ਨਵੀਂ ਦਿੱਲੀ/ਬਿਊਰੋ ਨਿਊਜ਼ ਪੰਜਾਬ ਵਿਚ …