Breaking News
Home / ਭਾਰਤ / ਲਾਲੂ ਪ੍ਰਸਾਦ ਯਾਦਵ ਪਰਿਵਾਰ ਦੀ 175 ਕਰੋੜ ਦੀ ਜਾਇਦਾਦ ਜ਼ਬਤ

ਲਾਲੂ ਪ੍ਰਸਾਦ ਯਾਦਵ ਪਰਿਵਾਰ ਦੀ 175 ਕਰੋੜ ਦੀ ਜਾਇਦਾਦ ਜ਼ਬਤ

ਇਨਕਮ ਟੈਕਸ ਵਿਭਾਗ ਨੇ ਜਾਰੀ ਕੀਤੀ ਲਿਸਟ
ਪਟਨਾ/ਬਿਊਰੋ ਨਿਊਜ਼
ਇਨਕਮ ਟੈਕਸ ਵਿਭਾਗ ਨੇ ਅੱਜ ਲਾਲੂ ਪ੍ਰਸਾਦ ਯਾਦਵ ਦੇ ਰਿਸ਼ਤੇਦਾਰਾਂ ਦੀ ਜ਼ਬਤ ਕੀਤੀ ਗਈ ਬੇਨਾਮੀ ਜਾਇਦਾਦ ਦੀ ਇਕ ਲਿਸਟ ਜਾਰੀ ਕੀਤੀ ਹੈ। ਇਨਕਮ ਟੈਕਸ ਵਿਭਾਗ ਨੇ ਲਾਲੂ ਪ੍ਰਸਾਦ ਦੀ ਬੇਟੀ ਮੀਸਾ, ਮੀਸਾ ਦੇ ਪਤੀ ਸੈਲੇਸ਼ ਕੁਮਾਰ, ਬੇਟੇ ਤੇਜਸਵੀ, ਪਤਨੀ ਰਾਬੜੀ ਦੇਵੀ, ਬੇਟੀਆਂ ਚੰਦਾ ਅਤੇ ਰਾਗਿਨੀ ਦੀਆਂ ਕੁੱਲ 14 ਪ੍ਰਾਪਰਟੀਆਂ ਅਟੈਚ ਕੀਤੀਆਂ ਹਨ। ਇਸਦੀ ਮਾਰਕੀਟ ਕੀਮਤ 175 ਕਰੋੜ ਰੁਪਏ ਦੱਸੀ ਗਈ ਹੈ। ਅਟੈਚ ਕੀਤੀਆਂ ਪ੍ਰਾਪਰਟੀਆਂ ਵਿਚ ਦਿੱਲੀ ਦਾ ਇਕ ਫਾਰਮ ਹਾਊਸ ਅਤੇ ਨਿਊ ਫਰੈਂਡਜ਼ ਕਾਲੋਨੀ ਦਾ ਬੰਗਲਾ ਵੀ ਸ਼ਾਮਲ ਹੈ। ਜ਼ਿਕਰਯੋਗ ਹੈ ਕਿ ਜਿਹੜੀਆਂ ਪ੍ਰਾਪਰਟੀਆਂ ਨੂੰ ਅਟੈਚ ਕੀਤਾ ਗਿਆ ਹੈ ਉਹ ਦਿੱਲੀ ਅਤੇ ਪਟਨਾ ਵਿਚ ਹਨ। ਇਸੇ ਦੌਰਾਨ ਲਾਲੂ ਦੇ ਬੇਟੇ ਤੇਜਸਵੀ ਨੇ ਕਿਹਾ ਕਿ ਇਹ ਸਭ ਕੁਝ ਰਾਜਨੀਤਕ ਬਦਲੇ ਦੀ ਭਾਵਨਾ ਨਾਲ ਹੋ ਰਿਹਾ ਹੈ, ਜੇਕਰ ਸਾਨੂੰ ਬੁਲਾਇਆ ਗਿਆ ਤਾਂ ਅਸੀਂ ਜਵਾਬ ਦੇਣ ਲਈ ਤਿਆਰ ਹਾਂ।

Check Also

ਅਰਵਿੰਦ ਕੇਜਰੀਵਾਲ ਦੀ ਈਡੀ ਕਸਟਡੀ 1 ਅਪ੍ਰੈਲ ਤੱਕ ਵਧੀ

ਸ਼ਰਾਬ ਨੀਤੀ ਮਾਮਲੇ ’ਚ ਲੰਘੀ 21 ਮਾਰਚ ਨੂੰ ਕੀਤਾ ਗਿਆ ਸੀ ਗਿ੍ਰਫ਼ਤਾਰ ਨਵੀਂ ਦਿੱਲੀ/ਬਿਊਰੋ ਨਿਊਜ਼ …