-11.1 C
Toronto
Saturday, January 24, 2026
spot_img
Homeਪੰਜਾਬਬਰਤਾਨਵੀ ਲੇਖਿਕਾ ਵੀ. ਵਾਕਰ ਨੇ ਕਿਹਾ

ਬਰਤਾਨਵੀ ਲੇਖਿਕਾ ਵੀ. ਵਾਕਰ ਨੇ ਕਿਹਾ

ਜੱਲ੍ਹਿਆਂਵਾਲਾ ਬਾਗ ਕਾਂਡ ਮੁਆਫੀ ਯੋਗ ਨਹੀਂ
ਅੰਮ੍ਰਿਤਸਰ : ਭਾਰਤ ਦੌਰੇ ‘ਤੇ ਆਈ ਬਰਤਾਨਵੀ ਲੇਖਿਕਾ ਵੀ. ਵਾਕਰ ਨੇ ਇੱਥੇ ਇਕ ਸਕੂਲ ਵਿਚ ਵਿਦਿਆਰਥੀਆਂ ਨਾਲ ਜੱਲ੍ਹਿਆਂਵਾਲਾ ਬਾਗ਼ ਕਾਂਡ ਬਾਰੇ ਗੱਲਬਾਤ ਕਰਦਿਆਂ ਕਿਹਾ ਕਿ ਇਹ ਨਾ ਮੁਆਫ਼ੀਯੋਗ ਕਤਲੇਆਮ ਸੀ। ਇੱਥੇ ਆਉਣ ਵਾਲੇ ਹਰੇਕ ਬਰਤਾਨਵੀ ਨੂੰ ਇਸ ਖੂਨੀ ਕਾਂਡ ਲਈ ਦੁੱਖ ਦਾ ਪ੍ਰਗਟਾਵਾ ਕਰਨਾ ਚਾਹੀਦਾ ਹੈ। ਸ੍ਰੀਮਤੀ ਵਾਕਰ ਨੇ ‘ਮੇਜਰ ਟੌਮਜ਼ ਵਾਰ’ ਕਿਤਾਬ ਲਿਖੀ ਹੈ। ਸ੍ਰੀਮਤੀ ਵਾਕਰ ਇੱਥੇ ਸਪਰਿੰਗ ਡੇਲ ਸਕੂਲ ਵਿਚ ਪੁੱਜੇ ਤੇ ਉਨ੍ਹਾਂ ਨੇ ਜੱਲ੍ਹਿਆਂਵਾਲਾ ਬਾਗ਼ ਅਤੇ ਪਾਰਟੀਸ਼ਨ ਮਿਊਜ਼ੀਅਮ ਦੇ ਦੌਰੇ ਦੌਰਾਨ ਹੋਏ ਤਜਰਬੇ ਵਿਦਿਆਰਥੀਆਂ ਨਾਲ ਸਾਂਝੇ ਕੀਤੇ। ਉਨ੍ਹਾਂ ਆਖਿਆ ਕਿ ਜੱਲ੍ਹਿਆਂਵਾਲਾ ਬਾਗ਼ ਦਾ ਦੌਰਾ ਉਨ੍ਹਾਂ ਲਈ ਵਿਸ਼ੇਸ਼ ਸੀ। ਇੱਥੇ ਉਨ੍ਹਾਂ ਨੇ ਇਤਿਹਾਸ ਨੂੰ ਮਹਿਸੂਸ ਕਰਨ ਦਾ ਯਤਨ ਕੀਤਾ ਹੈ। ਉਸ ਵੇਲੇ ਵਾਪਰਿਆ ਇਹ ਕਤਲੇਆਮ ਨਾ-ਭੁੱਲਣਯੋਗ ਅਤੇ ਨਾ-ਮੁਆਫ਼ੀ ਯੋਗ ਹੈ। ਉਨ੍ਹਾਂ ਕਿਹਾ ਕਿ ਪਾਰਟੀਸ਼ਨ ਮਿਊਜ਼ੀਅਮ ਦੇਖਣ ਵੇਲੇ ਉਨ੍ਹਾਂ ਦੀਆਂ ਅੱਖਾਂ ਹੰਝੂਆਂ ਨਾਲ ਭਰ ਆਈਆਂ ਸਨ। ਉਨ੍ਹਾਂ ਦੱਸਿਆ ਕਿ ਵੰਡ ਸਬੰਧੀ ਬਰਤਾਨੀਆ ਵਿਚ ਪੜ੍ਹਾਏ ਜਾਂਦੇ ਇਤਿਹਾਸ ਵਿਚ ਬਰਤਾਨਵੀ ਹਕੂਮਤ ਦੀਆਂ ਵਧੀਕੀਆਂ ਬਾਰੇ ਕੋਈ ਜ਼ਿਕਰ ਸ਼ਾਮਲ ਨਹੀਂ ਕੀਤਾ ਗਿਆ। ਉਨ੍ਹਾਂ ਆਪਣੀ ਪੁਸਤਕ ‘ਮੇਜਰ ਟੌਮਜ਼ ਵਾਰ’ ਦੀ ਕਹਾਣੀ ਅਤੇ ਇਸ ਵਿਚ ਦਰਜ ਭਾਰਤੀਆਂ ਅਤੇ ਖ਼ਾਸ ਕਰਕੇ ਸਿੱਖ ਸੈਨਿਕਾਂ ਦੇ ਬਹਾਦਰੀ ਦੇ ਕਾਰਨਾਮੇ ਵੀ ਦੱਸੇ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਇਹ ਦੌਰਾ ਵਿਸ਼ੇਸ਼ ਹੈ, ਜਦੋਂ ਉਨ੍ਹਾਂ ਨੂੰ ਬਹਾਦਰ ਸਿੱਖ ਸੈਨਿਕਾਂ ਦੇ ਪਰਿਵਾਰਾਂ ਨਾਲ ਮਿਲਣ ਦਾ ਮੌਕਾ ਮਿਲ ਰਿਹਾ ਹੈ। ਉਨ੍ਹਾਂ ਨੇ ਬੱਚਿਆਂ ਨੂੰ ਪੁਸਤਕ ਲੇਖਣ ਦੀ ਕਲਾ ਬਾਰੇ ਗੁਣ ਦੱਸੇ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਰਾਜੀਵ ਸ਼ਰਮਾ ਨੇ ਸ੍ਰੀਮਤੀ ਵਾਕਰ ਦਾ ਧੰਨਵਾਦ ਕੀਤਾ।

RELATED ARTICLES
POPULAR POSTS