ਵਾਸ਼ਿੰਗਟਨ/ਬਿਊਰੋ ਨਿਊਜ਼ : ਭਾਰਤੀ ਮੂਲ ਦੀ ਖੋਜ ਵਿਗਿਆਨੀ ਦਰਸ਼ਨਾ ਪਟੇਲ 2024 ‘ਚ ਹੋਣ ਵਾਲੀਆਂ ਕੈਲੀਫੋਰਨੀਆ ਸਟੇਟ ਅਸੈਂਬਲੀ ਚੋਣਾਂ ‘ਚ ਦਾਅਵੇਦਾਰੀ ਪੇਸ਼ ਕਰੇਗੀ। ਦਰਸ਼ਨਾ ਪਟੇਲ ਨੇ ਇਸ ਦਾ ਐਲਾਨ ਕਰ ਦਿੱਤਾ ਹੈ।
48 ਸਾਲਾਂ ਪਟੇਲ ਨਾਰਥ ਕਾਊਂਟੀ ਸੀਟ ਤੋਂ ਚੋਣ ਲੜੇਗੀ। ਅਜੇ ਇਸ ਸੀਟ ‘ਤੇ ਬਰਾਇਨ ਮਾਈਸ਼ੇਨ ਕਾਬਜ਼ ਹਨ ਪਰ 2024 ‘ਚ ਉਨ੍ਹਾਂ ਨੇ ਦਾਅਵੇਦਾਰੀ ਤੋਂ ਇਨਕਾਰ ਕਰ ਦਿੱਤਾ ਹੈ। ਜਿਸ ਤੋਂ ਬਾਅਦ ਦਰਸ਼ਨਾ ਪਟੇਲ ਨੇ ਉਨ੍ਹਾਂ ਦੀ ਥਾਂ ਨਾਰਥ ਕਾਊਾਟੀ ਸੀਟ ਤੋਂ ਸਟੇਟ ਅਸੈਂਬਲੀ ਚੋਣ ਲੜਨ ਦਾ ਐਲਾਨ ਕੀਤਾ ਹੈ। ਆਪਣੀ ਦਾਅਵੇਦਾਰੀ ਦਾ ਐਲਾਨ ਕਰਦੇ ਹੋਏ ਦਰਸ਼ਨਾ ਪਟੇਲ ਨੇ ਕਿਹਾ ਕਿ ਇਕ ਅਪ੍ਰਵਾਸੀ ਦੀ ਬੇਟੀ ਹੋਣ ਦੇ ਨਾਤੇ ਮੈਂ ਅਮਰੀਕੀ ਸੁਪਨਿਆਂ ਨੂੰ ਪੂਰਾ ਕਰਨ ਲਈ ਕਾਫੀ ਸੰਘਰਸ਼ ਕੀਤਾ ਹੈ। ਮੈਂ ਜਾਣਦੀ ਹਾਂ ਕਿ ਪਰਿਵਾਰਾਂ ਨੂੰ ਮੁਸ਼ਕਲ ਸਮੇਂ ‘ਚ ਕਿਹੜੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਦਰਸ਼ਨਾ ਪਟੇਲ ਨੇ ਕਿਹਾ ਕਿ ਮੈਂ ਸਟੇਟ ਅਸੈਂਬਲੀ ਚੋਣਾਂ ਲਈ ਦਾਅਵੇਦਾਰੀ ਪੇਸ਼ ਕਰਾਂਗੀ।
ਮੈਂ ਇਹ ਯਕੀਨੀ ਬਣਾਉਣਾ ਚਾਹੁੰਦੀ ਹਾਂ ਕਿ ਹਰ ਕਿਸੇ ਨੂੰ ਸਫ਼ਲ ਹੋਣ ਦਾ ਮੌਕਾ ਮਿਲੇ। ਮੈਂ ਇਕ ਵਿਗਿਆਨੀ, ਸਕੂਲ ਬੋਰਡ ਮੈਂਬਰ ਅਤੇ ਸਮਾਜਿਕ ਆਗੂ ਹੋਣ ਦੇ ਆਪਣੇ ਤਜ਼ਰਬੇ ਦੀ ਵਰਤੋਂ ਕਰਕੇ ਲੋਕਾਂ ਦੇ ਜੀਵਨ ‘ਚ ਇਕ ਤਬਦੀਲੀ ਲਿਆਉਣ ਦੀ ਕੋਸ਼ਿਸ਼ ਕਰਾਂਗੀ।