ਗਿੱਲ ਬਲਵਿੰਦਰ +1 416-558-5530
ਗਰਮੀ ਕੈਨੇਡਾ ਦੀ
ਅੱਧਾ ਕੈਨੇਡਾ ਅੱਜ-ਕੱਲ੍ਹ ਮਾਰੂਥਲ਼ ਬਣਿਆ,
ਵੱਧਦੀ ਗਰਮੀ ਦਾ ਘੱਟਦਾ ਸੇਕ ਹੈ ਨਹੀਂ।
B. C. ਜੰਗਲਾਂ ਵਿੱਚ ਥਾਂ-ਥਾਂ ਅੱਗ ਭੜ੍ਹਕੀ,
ਰੁੱਖ ਸੜ ਰਹੇ ਤੇ ਬਚੀ ਕੋਈ ਧਰੇਕ ਹੈ ਨਹੀਂ ।
ਹਿਜ਼ਰਤ ਕਰਨ ਨੂੰ ਬਸ਼ਿੰਦੇ ਮਜ਼ਬੂਰ ਹੋਏ,
TEMPERATURE ਨੂੰ ਲੱਗੀ BREAKE ਹੈ ਨਹੀਂ ।
ਛੱਡ ਆਲ੍ਹਣੇ ਉੱਡ ਗਏ ਦੂਰ ਪੰਛੀ,
ਟਿਕ ਕੇ ਖੁੱਡ ਵਿੱਚ ਬੈਠਿਆ SNAKE ਹੈ ਨਹੀਂ ।
ਜਿਆਦਾ ਠੰਡ ਜੇ ਲੋਕਾਂ ਦੀ ਜਾਨ ਕੱਢੇ,
ਬਹੁਤੀ ਗਰਮੀਂ ਵੀ ਸਹਿੰਦਾ ਹਰੇਕ ਹੈ ਨਹੀਂ ।
ਸਤਾਈ ਤਪਸ਼ ਦੀ ਬੀਚਾਂ ਵੱਲ ਜਾਏ ਦੁਨੀਆਂ,
ਪਿਆਸਿਆਂ ਦੀ ਨਜ਼ਰ ਤੋਂ ਬਚੀ ਕੋਈ LAKE ਹੈ ਨਹੀਂ ।
ਸਾਇੰਸਦਾਨਾਂ ਦਾ ਵੱਧਦਾ ਫਿਕਰ ਜਾਂਦਾ,
OZONE LAYER ਦਾ ਭਰਦਾ ਛੇਕ ਹੈ ਨਹੀਂ ।
ਗਿੱਲ ਬਲਵਿੰਦਰਾ ਕਰ ਲੈ ਰੱਬ ਚੇਤੇ,
ਬਿਨਾ ਓਸ ਦੇ ਹੋਰ ਕੋਈ ਟੇਕ ਹੈ ਨਹੀਂ ।
[email protected]
Check Also
ਦੋ ਟਾਪੂ ਦੇ ਪ੍ਰਸੰਗ ਵਿਚ ਜਰਨੈਲ ਸਿੰਘ ਦੀ ਰਚਨਾ ਦ੍ਰਿਸ਼ਟੀ
ਜਰਨੈਲ ਸਿੰਘ (ਕਿਸ਼ਤ 18ਵੀਂ ਇਹ ਆਲੋਚਨਾ-ਪੁਸਤਕ ਡਾ. ਗੁਰਮੀਤ ਕੱਲਰਮਾਜਰੀ ਨੇ 2001 ਵਿਚ ਸੰਪਾਦਿਤ ਕੀਤੀ। ਇਸ …