Breaking News
Home / ਰੈਗੂਲਰ ਕਾਲਮ / ਪਰਵਾਸੀ ਨਾਮਾ

ਪਰਵਾਸੀ ਨਾਮਾ

ਗਿੱਲ ਬਲਵਿੰਦਰ +1 416-558-5530
Canada Election
ਲਿਬਰਲ ਸਰਕਾਰ ਨੇ ਜਮਾਂ-ਘਟਾਓ ਕਰਕੇ,
ਵੋਟਾਂ ਕਰਵਾਉਣ ਦਾ Step ਲਿਆ ਚੱਕ ਹੈ ਜੀ।
ਸਿਆਸੀ ਪੰਡਿਤਾਂ ਨਾਲ ਕਰ ਵਿਉਂਤ-ਬੰਦੀ,
ਹੈਟ੍ਰਿਕ ਬਨਾਉਣ ਦਾ ਸੁਪਨਾ ਲਿਆ ਤੱਕ ਹੈ ਜੀ।
Justin Trudeau ਨੂੰ Majority ਲਾਈਕ ਕਰਦੀ।
ਚੋਣ ਸਰਵੇਖਣ ਵੀ ਪੂਰਦੇ ਪੱਖ ਹੈ ਜੀ,
ਵਿਰੋਧੀ ਧਿਰਾਂ ਵੀ ਨਿੱਤਰ ਮੈਦਾਨ ਆਈਆਂ।
ਰੱਥ ਜੇਤੂਆਂ ਦਾ ਲੈਣਾ ਅਸੀਂ ਡੱਕ ਹੈ ਜੀ,
ਮੰਤਰੀ ਹੋਣਗੇ ਭਾਰਤੀ ਮੂਲ ਦੇ ਵੀ।
ਇਸ ਬਾਰੇ ਨਾ ਕਿਸੇ ਨੂੰ ਸ਼ੱਕ ਹੈ ਜੀ,
ਵੋਟ ਪਾਉਣੀ ਨਹੀਂ ਕਿਸੇ ਨੇ Miss ਕਰਨੀ।
ਬੜੀ ਮੁਸ਼ਕਿਲ ਨਾਲ ਮਿਲਿਆ ਇਹ ਹੱਕ ਹੈ ਜੀ,
20 ਸਤੰਬਰ ਦੀ ਰਾਤ ਨੂੰ ਪਤਾ ਲੱਗ૨।
ਕਿਸ-ਕਿਸ ਦਾ ਰਹਿ ਗਿਆ ਨੱਕ ਹੈ ਜੀ,
ਸਰਕਾਰ ਲੋਕਾਂ ਦੀ ਚੁਣਨਗੇ ਲੋਕ ਆਪੇ,
ਗਿੱਲ ਬਲਵਿੰਦਰ ਵੱਲੋਂ ਸਭ ਨੂੰ Good Luck ਹੈ ਜੀ।
[email protected]

Check Also

ਪਰਵਾਸੀ ਨਾਮਾ

ਗਿੱਲ ਬਲਵਿੰਦਰ +1 416-558-5530 No Direct Flight to India ਸਿੱਧੀ Flight ਨਾ India ਤੋਂ ਕੋਈ …