ਐਬਟਸਫੋਰਡ/ਬਿਊਰੋ ਨਿਊਜ਼ : ਕੈਨੇਡਾ ਦੇ ਸ਼ਹਿਰ ਸਰੀ ਨਿਵਾਸੀ ਪੰਜਾਬੀ ਸੁਰਿੰਦਰਪਾਲ ਸਿੰਘ ਗਿੱਲ ਦੀ 10 ਲੱਖ ਡਾਲਰ ਭਾਵ ਤਕਰੀਬਨ ਸਵਾ 5 ਕਰੋੜ ਰੁਪਏ ਦੀ ਲਾਟਰੀ ਨਿਕਲੀ ਹੈ। ਸੁਰਿੰਦਰਪਾਲ ਸਿੰਘ ਨੇ ਦੱਸਿਆ ਕਿ ਉਹ 26 ਸਾਲ ਪਹਿਲਾਂ ਪੰਜਾਬ ਤੋਂ ਕੈਨੇਡਾ ਆਇਆ ਸੀ ਤੇ ਉਦੋਂ ਤੋਂ ਹੀ ਉਹ ਲਗਾਤਾਰ ਲਾਟਰੀ ਖ਼ਰੀਦ ਰਿਹਾ ਸੀ। ਦੇਰ ਆਏ ਦਰੁਸਤ ਆਏ ਦੀ ਕਹਾਵਤ ਵਾਂਗ ਪਰਮਾਤਮਾ ਨੇ ਹੁਣ ਸੁਣੀ ਹੈ। ਉਸ ਨੇ ਦੱਸਿਆ ਕਿ ਲੋਟੋ 649 ਲਾਟਰੀ ਦੀ ਟਿਕਟ ਸਰੀ ਦੇ 58 ਐਵੇਨਿਊ ਤੇ ਸਥਿਤ ਸੈਵਰਨ ਟਾਊਨ ਪੇਂਟਰੀ ਸਟੋਰ ਤੋਂ ਖ਼ਰੀਦੀ ਸੀ। ਜਿੱਤੀ ਹੋਈ ਰਕਮ ਬਾਰੇ ਸੁਰਿੰਦਰਪਾਲ ਸਿੰਘ ਗਿੱਲ ਨੇ ਦੱਸਿਆ ਕਿ ਅੱਧੀ ਰਾਸ਼ੀ ਆਪਣੇ ਨਵੇਂ ਬਣ ਰਹੇ ਘਰ ਉੱਪਰ ਖ਼ਰਚ ਕਰੇਗਾ ਤੇ ਬਾਕੀ ਅੱਧੀ ਰਕਮ ਨਾਲ ਕੋਈ ਵਪਾਰ ਖੋਲ੍ਹੇਗਾ।
ਸੁਰਿੰਦਰਪਾਲ ਸਿੰਘ ਦੀ ਨਿਕਲੀ 10 ਲੱਖ ਡਾਲਰ ਦੀ ਲਾਟਰੀ
RELATED ARTICLES