19.7 C
Toronto
Monday, August 31, 2026
spot_img
Homeਪੰਜਾਬਪੰਜਾਬ 'ਚ ਕਾਂਗਰਸ ਆਪਣੇ ਦਮ 'ਤੇ ਲੜੇਗੀ ਲੋਕ ਸਭਾ ਚੋਣਾਂ : ਕੈਪਟਨ...

ਪੰਜਾਬ ‘ਚ ਕਾਂਗਰਸ ਆਪਣੇ ਦਮ ‘ਤੇ ਲੜੇਗੀ ਲੋਕ ਸਭਾ ਚੋਣਾਂ : ਕੈਪਟਨ ਅਮਰਿੰਦਰ

ਪੰਜਾਬ ‘ਚ ਕਾਂਗਰਸ ਆਪਣੇ ਦਮ ‘ਤੇ ਲੜੇਗੀ ਲੋਕ ਸਭਾ ਚੋਣਾਂ : ਕੈਪਟਨ ਅਮਰਿੰਦਰਡਾ. ਮਨਮੋਹਨ ਸਿੰਘ ਵਲੋਂ ਅੰਮ੍ਰਿਤਸਰ ਤੋਂ ਚੋਣ ਲੜਨ ਦੀਆਂ ਸੰਭਾਵਨਾਵਾਂ ਨੂੰ ਕੈਪਟਨ ਨੇ ਕੀਤਾ ਖ਼ਾਰਜ
ਚੰਡੀਗੜ੍ਹ/ਬਿਊਰੋ ਨਿਊਜ਼
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਕਹਿਣਾ ਹੈ ਕਿ ਪੰਜਾਬ ਵਿਚ ਕਾਂਗਰਸ ਦਾ ਆਮ ਆਦਮੀ ਪਾਰਟੀ ਅਤੇ ਹੋਰ ਕਿਸੇ ਨਾਲ ਕੋਈ ਗਠਜੋੜ ਨਹੀਂ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਕਾਂਗਰਸ ਇਕੱਲਿਆਂ ਆਪਣੇ ਦਮ ‘ਤੇ ਲੋਕ ਸਭਾ ਚੋਣਾਂ ਲੜੇਗੀ ਅਤੇ ਜਿੱਤ ਹਾਸਲ ਕਰੇਗੀ।
ਕੈਪਟਨ ਅਮਰਿੰਦਰ ਸਿੰਘ ਨੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਵਲੋਂ ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਚੋਣ ਲੜਨ ਦੀਆਂ ਸੰਭਾਵਨਾਵਾਂ ਨੂੰ ਖ਼ਾਰਜ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਡਾ. ਮਨਮੋਹਨ ਸਿੰਘ ਅੰਮ੍ਰਿਤਸਰ ਤੋਂ ਉਮੀਦਵਾਰ ਨਹੀਂ ਹਨ ਅਤੇ ਉਨ੍ਹਾਂ ਨੇ ਸਾਨੂੰ ਬਹੁਤ ਪਹਿਲਾਂ ਹੀ ਦੱਸ ਦਿੱਤਾ ਸੀ ਕਿ ਉਨ੍ਹਾਂ ਦੀ ਚੋਣ ਲੜਨ ਵਿਚ ਕੋਈ ਰੁਚੀ ਨਹੀਂ ਹੈ।

RELATED ARTICLES
POPULAR POSTS