ਚੰਡੀਗੜ੍ਹ : ਸੋਨੀਪਤ ਤੋਂ ਚੰਡੀਗੜ੍ਹ ਆ ਰਹੀ ਹਰਿਆਣਾ ਰੋਡਵੇਜ਼ ਦੀ ਬੱਸ ਵਿੱਚ ਪਿਪਲੀ ਨੇੜੇ ਧਮਾਕਾ ਹੋ ਗਿਆ। ਇਹ ਧਮਾਕਾ ਤਕਰੀਬਨ ਬਾਅਦ ਦੁਪਹਿਰ 2.45 ‘ਤੇ ਹੋਇਆ। ਧਮਾਕਾ ਉਸ ਵੇਲੇ ਹੋਇਆ ਜਦੋਂ ਬੱਸ ਚੰਡੀਗੜ੍ਹ ਵੱਲ ਮੁੜ ਰਹੀ ਸੀ। ਧਮਾਕਾ ਹੁੰਦਿਆਂ ਹੀ ਬੱਸ ਡਰਾਈਵਰ ਬੱਸ ਨੂੰ ਨੇੜੇ ਦੇ ਪੁੱਲ ਉੱਤੇ ਲੈ ਗਿਆ। ਇਸ ਘਟਨਾ ਵਿੱਚ ਤਕਰੀਬਨ ਅੱਧਾ ਦਰਜਨ ਸਵਾਰੀਆਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ। ਬੱਸ ਵਿੱਚ ਧਮਾਕੇ ਵਾਲੀ ਥਾਂ ਤੋਂ ਇੱਕ ਪੀਲੇ ਰੰਗ ਦਾ ਲਿਫਾਫਾ ਮਿਲਿਆ ਹੈ। ਇਸ ਲਿਫਾਫੇ ਵਿੱਚ ਇੱਕ ਪੈਂਟ-ਕਮੀਜ਼ ਮਿਲਿਆ ਹੈ।ਮੰਨਿਆ ਜਾ ਰਿਹਾ ਹੈ ਕਿ ਧਮਾਕਾ ਇਸੇ ਲਿਫਾਫੇ ਵਿੱਚੋਂ ਹੋਇਆ ਹੈ। ਧਮਾਕੇ ਵਾਲੀ ਥਾਂ ਤੋਂ ਇੱਕ 12 ਬੋਲਟ ਦੀ ਬੈਟਰੀ ਵੀ ਮਿਲੀ ਹੈ। ਹਾਲੇ ਤੱਕ ਧਮਾਕੇ ਸਬੰਧੀ ਕੋਈ ਪੁਖਤਾ ਜਾਣਕਾਰੀ ਨਹੀਂ ਮਿਲੀ ਹੈ।
Check Also
ਪਾਣੀਆਂ ਦੇ ਮਾਮਲੇ ’ਤੇ ਪੰਜਾਬ ਨੇ ਹਰਿਆਣਾ ਦੇ ਦਾਅਵੇ ਕੀਤੇ ਖਾਰਜ
ਹਰਿਆਣਾ ਸਰਕਾਰ ਪੂਰਾ ਪਾਣੀ ਮਿਲਣ ਦਾ ਕਰਦੀ ਹੈ ਦਾਅਵਾ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਸਰਕਾਰ ਨੇ …