Breaking News
Home / ਭਾਰਤ / ਓਮ ਬਿੜਲਾ ਬਣੇ ਲੋਕ ਸਭਾ ਦੇ ਨਵੇਂ ਸਪੀਕਰ

ਓਮ ਬਿੜਲਾ ਬਣੇ ਲੋਕ ਸਭਾ ਦੇ ਨਵੇਂ ਸਪੀਕਰ

ਕਾਂਗਰਸ ਪਾਰਟੀ ਨੇ ਵੀ ਦਿੱਤਾ ਸਮਰਥਨ
ਨਵੀਂ ਦਿੱਲੀ/ਬਿਊਰੋ ਨਿਊਜ਼
ਭਾਜਪਾ ਆਗੂ ਅਤੇ ਰਾਜਸਥਾਨ ਦੇ ਕੋਟਾ ਤੋਂ ਸੰਸਦ ਮੈਂਬਰ ਓਮ ਬਿੜਲਾ ਅੱਜ 17ਵੀਂ ਲੋਕ ਸਭਾ ਦੇ ਨਵੇਂ ਸਪੀਕਰ ਚੁਣੇ ਗਏ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੋਕ ਸਭਾ ਵਿਚ ਉਨ੍ਹਾਂ ਦੇ ਨਾਮ ਦਾ ਪ੍ਰਸਤਾਵ ਰੱਖਿਆ, ਜਿਸ ਨੂੰ ਕਾਂਗਰਸ ਸਮੇਤ ਬਾਕੀ ਵਿਰੋਧੀ ਪਾਰਟੀਆਂ ਵਲੋਂ ਵੀ ਸਮਰਥਨ ਦਿੱਤਾ ਗਿਆ। ਇਸ ਤੋਂ ਬਾਅਦ ਮੋਦੀ ਖੁਦ ਨਵੇਂ ਸਪੀਕਰ ਨੂੰ ਚੇਅਰ ਤੱਕ ਲੈ ਕੇ ਗਏ। ਪ੍ਰਧਾਨ ਮੰਤਰੀ ਨੇ ਉਨ੍ਹਾਂ ਦੀ ਤਾਰੀਫ ਕਰਦੇ ਹੋਏ ਕਿਹਾ ਕਿ ਮੈਨੂੰ ਡਰ ਹੈ ਕਿ ਬਿੜਲਾ ਦੀ ਨਿਮਰਤਾ ਦਾ ਕੋਈ ਦੁਰਉਪਯੋਗ ਨਾਲ ਕਰ ਲਵੇ। ਮੋਦੀ ਨੇ ਕਿਹਾ ਕਿ “ਜਦੋਂ ਗੁਜਰਾਤ ਵਿਚ ਭੁਚਾਲ ਆਇਆ ਤਾਂ ਬਿੜਲਾ ਲੰਬੇ ਸਮੇਂ ਤਕ ਕੱਛ ਵਿਚ ਰਹੇ ਅਤੇ ਪੀੜਤਾਂ ਦੀ ਸੇਵਾ ਲਈ ਕੰਮ ਕੀਤਾ। ਜ਼ਿਕਰਯੋਗ ਹੈ ਕਿ ਬਿੜਲਾ ਨੂੰ ਵੀ ਕਰੀਬ 10 ਦਿਨ ਪਹਿਲਾਂ ਹੀ ਪਤਾ ਲੱਗਾ ਕਿ ਉਨ੍ਹਾਂ ਦਾ ਨਾਮ ਲੋਕ ਸਭਾ ਦੇ ਸਪੀਕਰ ਲਈ ਤੈਅ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਇਸਦੀ ਭਿਣਕ ਕਿਸੇ ਨੂੰ ਵੀ ਨਹੀਂ ਲੱਗਣ ਦਿੱਤੀ।

Check Also

ਪੈਟਰੋਲ, ਡੀਜ਼ਲ ਤੇ ਰਸੋਈ ਗੈਸ ਦੀਆਂ ਕੀਮਤਾਂ ਖਿਲਾਫ ਨਵੀਂ ਦਿੱਲੀ ‘ਚ ਕਾਂਗਰਸ ਵਲੋਂ ਰੋਸ ਪ੍ਰਦਰਸ਼ਨ

ਨਵੀਂ ਦਿੱਲੀ/ਬਿਊਰੋ ਨਿਊਜ਼ : ਦਿੱਲੀ ਵਿਚ ਕਾਂਗਰਸੀ ਆਗੂਆਂ ਅਤੇ ਵਰਕਰਾਂ ਵਲੋਂ ਭਾਜਪਾ ਹੈੱਡਕੁਆਰਟਰ ਨੇੜੇ ਪੈਟਰੋਲ, …