Breaking News
Home / ਭਾਰਤ / ਖਰੂਦ @ 2 ਲੱਖ ਪ੍ਰਤੀ ‘ਡੇਰਾ ਪ੍ਰੇਮੀ’

ਖਰੂਦ @ 2 ਲੱਖ ਪ੍ਰਤੀ ‘ਡੇਰਾ ਪ੍ਰੇਮੀ’

ਇਹ ਰਕਮ ਕਿਸ ਨੇ ਅਦਾ ਕੀਤੀ, ਇਹ ਵੀ ਹੈ ਜਾਂਚ ਦਾ ਵਿਸ਼ਾ
ਪੰਚਕੂਲਾ/ਬਿਊਰੋ ਨਿਊਜ਼ : ਸਾਧਵੀ ਯੌਨ ਸ਼ੋਸ਼ਣ ਦੇ ਦੋਸ਼ ਵਿਚ ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਸੀਬੀਆਈ ਕੋਰਟ ਵਲੋਂ ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਾਅਦ ਹੋਇਆ ਖਰੂਦ ਪੇਡ ਸੀ। ਇਥੇ ਤਿੰਨ ਦਿਨਾਂ ਤੱਕ ਸ਼ਾਂਤ ਬੈਠਣ ਤੋਂ ਬਾਅਦ ਅਚਾਨਕ ਖਰੂਦ ਕਰਨ ਵਾਲੇ ਡੇਰਾ ਪ੍ਰੇਮੀਆਂ ਵਿਚ ਕੁਝ ਗਰੁੱਪਾਂ ਨੂੰ ਬਕਾਇਦਾ ਇਸ ਲਈ ਪ੍ਰਤੀ ਵਿਅਕਤੀ 2 ਲੱਖ ਰੁਪਏ ਦਿੱਤੇ ਗਏ ਸਨ। ਇਹ ਰਕਮ ਕਿਸਨੇ ਅਦਾ ਕੀਤੀ, ਇਹ ਜਾਂਚ ਦਾ ਵਿਸ਼ਾ ਹੈ।ઠਪੰਚਕੂਲਾ ਵਿਚ ਖਰੂਦ ਕਰਨ ਵਾਲਿਆਂ ਵਲੋਂ ਪੱਥਰਬਾਜ਼ੀ, ਫਾਇਰਿੰਗ ਅਤੇ ਸਾੜ-ਫੂਕ ਤੋਂ ਬਾਅਦ ਇੰਟੈਲੀਜੈਂਸ ਦੀਆਂ ਰਿਪੋਰਟਾਂ ਵਿਚ ਵੀ ਹਮਲਾ ਪੇਡ ਹੋਣ ਦਾ ਜ਼ਿਕਰ ਕੀਤਾ ਗਿਆ ਹੈ। ਖੁਫੀਆ ਸੂਤਰਾਂ ਦੀ ਮੰਨੀਏ ਤਾਂ ਪੱਥਰਬਾਜ਼ੀ, ਸਾੜ-ਫੂਕ ਅਤੇ ਫਾਇਰਿੰਗ ਕਰਨ ਵਾਲੇ ਹਮਲਾਵਰ ਜਥੇ ਡੇਰਾ ਪ੍ਰੇਮੀਆਂ ਵਿਚੋਂ ਸੁਰੱਖਿਆ ਬਲਾਂ ਦੇ ਸਾਹਮਣੇ ਅਚਾਨਕ ઠਆਏ ਸਨ।ઠਇਹ ਵਿਅਕਤੀ 3 ਦਿਨਾਂ ਤੱਕ ਸ਼ਹਿਰ ਵਿਚ ਡੇਰਾ ਪ੍ਰੇਮੀਆਂ ਦੇ ਨਾਲ ਹੀ ਬੈਠੇ ਸਨ। ਪੰਚਕੂਲਾ ਵਿਚ ਦਾਖਲ ਹੋਣ ਦੌਰਾਨ ਬਾਰਡਰ ਨਾਕਿਆਂ ‘ਤੇ ਡੇਰਾ ਪ੍ਰੇਮੀਆਂ ਦੇ ਸਿਰਫ ਝੋਲਿਆਂ ਦੀ ਤਲਾਸ਼ੀ ਲਈ ਜਾ ਰਹੀ ਸੀ। ਉਦੋਂ ਕਿਸੇ ਦੇ ਝੋਲਿਆਂ ਵਿਚ ਕੋਈ ਇਤਰਾਜ਼ਯੋਗ ਸਾਮਾਨ ਨਹੀਂ ਸੀ। ਹਮਲਾਵਰ ਜਥਿਆਂ ਨੇ ਪੰਚਕੂਲਾ ਵਿਚ ਸੀ. ਬੀ. ਆਈ. ਕੋਰਟ ਕੰਪਲੈਕਸ ਦੇ ਆਲੇ-ਦੁਆਲੇ ਦੇ ਸੈਕਟਰਾਂ ਵਿਚ ਪਹੁੰਚਣ ਤੋਂ ਬਾਅਦ ਆਪਣੇ ਝੋਲਿਆਂ ਵਿਚ ਇੱਟਾਂ-ਪੱਥਰ ਭਰੇ ਸਨ।ઠ ਬਾਰਡਰ ਨਾਕਿਆਂ ‘ਤੇ ਸਭ ਤੋਂ ਵੱਡੀ ਖੁੰਝ ਇਹ ਹੋਈ ਕਿ ਇਥੇ ਝੋਲਿਆਂ ਤੋਂ ਇਲਾਵਾ ਕਿਸੇ ਦੀ ਸਰੀਰਕ ਤੌਰ ‘ਤੇ ਤਲਾਸ਼ੀ ਨਹੀਂ ਲਈ ਗਈ।
ਬਲਾਤਕਾਰੀ ਬਾਬੇ ਨੂੰ ਭਜਾ ਕੇ ਲਿਜਾਣ ਦੀ ਸੀ ਪੂਰੀ ਤਿਆਰੀ
ਫਾਇਰ ਬ੍ਰਿਗੇਡ ਦੇ ਪਾਣੀ ‘ਚ ਤੇਲ ਮਿਲਾ ਕੇ ਅੱਗ ਲਗਾਉਣ ਅਤੇ ਦੰਗੇ ਫੈਲਾ ਕੇ ਭੱਜਣ ਦੀ ਸੀ ਸਾਜਿਸ਼
ਫਾਇਰ ਬ੍ਰਿਗੇਡ ਦੇ ਪਾਣੀ ‘ਚ ਪੈਟਰੋਲ ਮਿਲਾਉਣ ਲਈ ਬਣਾਇਆ ਹੋਇਆ ਸੀ ਸਪੈਸ਼ਲ 5/4 ਦਾ ਬਾਕਸ
ਐਮਸੀਡੀ ਵਿਚ ਖੜ੍ਹੀ ਗੱਡੀਆਂ ਵਿਚ ਮਿਲੇ ਹਥਿਆਰ ਅਤੇ ਹਥਿਆਰਾਂ ਦੇ ਪੈਕੇਟ
2ਲਗਜ਼ਰੀ ਗੱਡੀਆਂ ਵਿਚ ਮਿਲੇ ਕਈ ਸੂਟਕੇਸ, ਇਨ੍ਹਾਂ ‘ਚ ਲੱਗੇ ਸਨ ਕੱਪੜੇ
ਫੜੇ ਕਮਾਂਡੋਜ਼ ਨੂੰ ਅਦਾਲਤ ਵਿਚ ਪੇਸ਼ ਕਰਕੇ ਨਿਆਇਕ ਹਿਰਾਸਤ ‘ਚ ਭੇਜਿਆ
ਪੰਚਕੂਲਾ : ਬਲਾਤਕਾਰੀ ਗੁਰਮੀਤ ਰਾਮ ਰਹੀਮ ਨੂੰ ਅਦਾਲਤ ਵਲੋਂ ਦੋਸ਼ੀ ਕਰਾਰ ਦੇਣ ‘ਤੇ ਬਾਬੇ ਦੇ ਗੁੰਡਿਆਂ ਦੀ ਉਸ ਨੂੰ ਪੁਲਿਸ ਦੀ ਗ੍ਰਿਫਤ ਵਿਚੋਂ ਭਜਾਉਣ ਦੀ ਪੂਰੀ ਸਾਜਿਸ਼ ਸੀ। ਇਸ ਸਾਜਿਸ਼ ਦੇ ਹੁਣ ਰੋਜ਼ ਨਵੇਂ ਰਾਜ਼ ਸਾਹਮਣੇ ਆ ਰਹੇ ਹਨ। ਸ਼ਨੀਵਾਰ ਨੂੰ ਇਥੋਂ 7 ਗੰਨਮੈਨ ਫੜੇ ਗਏ ਜੋ ਬਾਬੇ ਨੂੰ ਭਜਾਉਣ ਵਿਚ ਲੱਗੇ ਹੋਏ ਸਨ। ਹੰਗਾਮੇ ਦੌਰਾਨ ਫੜੀਆਂ ਗਈਆਂ ਗੱਡੀਆਂ ਵਿਚੋਂ ਜੋ ਚੀਜ਼ਾਂ ਮਿਲੀਆਂ, ਉਸ ਤੋਂ ਪਤਾ ਲੱਗਦਾ ਹੈ ਕਿ ਡੇਰਾ ਮੁਖੀ ਕਿਸ ਤਰ੍ਹਾਂ ਭਜਾ ਕੇ ਲਿਜਾਣਾ ਸੀ। ਐਮਡੀਸੀ ਪੁਲਿਸ ਥਾਣੇ ਵਿਚ ਮੌਜੂਦ ਫਾਇਰ ਬ੍ਰਿਗੇਡ ਦੀ ਗੱਡੀ ਵਿਚ ਇਕ 5/4 ਦਾ ਡੱਬਾ ਮਿਲਿਆ ਹੈ। ਇਹ ਡੱਬਾ ਆਮ ਤੌਰ ‘ਤੇ ਕਿਸੇ ਵੀ ਫਾਇਰ ਟੈਂਕਰ ਦੇ ਅੰਦਰ ਨਹੀਂ ਹੁੰਦਾ ਹੈ। ਇਸ ਡੱਬੇ ਦੀ ਜਾਂਚ ਤੋਂ ਬਾਅਦ ਸਾਹਮਣੇ ਆਇਆ ਕਿ ਇਸ ਵਿਚ ਪੈਟਰੋਲ ਭਰਿਆ ਗਿਆ ਸੀ। ਇਸ ਪੈਟਰੋਲ ਨਾਲ ਅੱਗ ਲਗਾਉਣ ਦੀ ਸਕੀਮ ਸੀ। ਉਸ ਤੋਂ ਬਾਅਦ ਹੰਗਾਮਾ ਹੋਣਾ ਸੀ। ਦੰਗਾ ਹੋਣ ‘ਤੇ ਸਾਰੇ ਪੁਲਿਸ ਦਾ ਧਿਆਨ ਪਬਲਿਕ ਵੱਲ ਹੋ ਜਾਣਾ ਸੀ ਅਤੇ ਉੋਸੇ ਦੌਰਾਨ ਡੇਰਾ ਮੁਖੀ ਨੂੰ ਅਦਾਲਤ ਤੋਂ ਭਜਾਉਣ ਦੀ ਯੋਜਨਾ ਸੀ। ਫੜੀਆਂ ਗਈਆਂ ਗੱਡੀਆਂ ਵਿਚੋਂ ਕੁਝ ਹਥਿਆਰ ਵੀ ਮਿਲੇ ਹਨ। ਲਗਜਰੀ ਗੱਡੀਆਂ ਵਿਚੋਂ ਮਿਲੇ ਸੂਟਕੇਸਾਂ ਵਿਚ ਕਈ ਕੱਪੜੇ ਵੀ ਮਿਲੇ ਹਨ। ਇਸ ਤੋਂ ਸਾਫ ਹੈ ਕਿ ਗੁਰਮੀਤ ਰਾਮ ਰਹੀਮ ਨੂੰ ਭਜਾ ਕੇ ਲਿਜਾਣ ਦੀ ਪੂਰੀ ਯੋਜਨਾ ਸੀ।
ਗੱਡੀ ‘ਚ ਹੀ ਸੀ ਡੇਰਾ ਮੁਖੀ ਦਾ ਦਫਤਰ
ਰਾਮ ਰਹੀਮ ਦੀ ਲਗਜ਼ਰੀ ਗੱਡੀ ਵਿਚ ਹੀ ਉਸ ਨੇ ਆਪਣੇ ਚੱਲਦਾ ਫਿਰਦਾ ਦਫਤਰ ਖੋਲ੍ਹਿਆ ਹੋਇਆ ਸੀ। ਰਾਮ ਰਹੀਮ ਦੇ ਨਾਲ ਚੱਲਣ ਵਾਲੀ ਲਗਜ਼ਰੀ ਗੱਡੀਆਂ ਵਿਚ ਫੋਟੋ ਸਟੇਟ ਪ੍ਰਿੰਟਰ, ਸਕੈਨਰ ਅਤੇ ਆਧੁਨਿਕ ਉਪਕਰਣ ਵੀ ਪਾਏ ਗਏ ਹਨ। ਇਨ੍ਹਾਂ ਉਪਕਰਣਾਂ ਤੋਂ ਸਾਫ ਹੈ ਕਿ ਡੇਰਾ ਮੁਖੀ ਨੇ ਆਪਣੀਆਂ ਗੱਡੀਆਂ ਵਿਚ ਚੱਲਦਾ ਫਿਰਦਾ ਦਫਤਰ ਖੋਲ੍ਹਿਆ ਹੋਇਆ ਸੀ। ਕਿਸੇ ਤਰ੍ਹਾਂ ਦੀ ਕਾਗਜ਼ੀ ਕਾਰਵਾਈ ਜਾਂ ਦਸਤਾਵੇਜ਼ ਨੂੰ ਗੱਡੀ ਵਿਚ ਬੈਠੇ-ਬੈਠੇ ਹੀ ਤਿਆਰ ਕਰ ਲਿਆ ਜਾਂਦਾ ਸੀ। ਗੱਡੀ ਤੋਂ ਬਰਾਮਦ ਇਹ ਉਪਕਰਣ ਉਥੇ ਲਾਵਾਰਿਸ ਹਾਲਤ ਵਿਚ ਪਏ ਮਿਲੇ ਹਨ। ਡੇਰਾ ਮੁਖੀ ਦੀਆਂ ਗੱਡੀਆਂ ਵਿਚ ਵੱਡੀ ਮਾਤਰਾ ਵਿਚ ਰਾਸ਼ਣ ਵੀ ਬਰਾਮਦ ਹੋਇਆ ਸੀ। ਰਾਸ਼ਨ ਦੀ ਮਾਤਰਾ ਇੰਨੀ ਹੈ ਕਿ ਜੇ ਉਹ ਦੋ ਮਹੀਨੇ ਲਈ ਟੂਰ ‘ਤੇ ਜਾਂਦਾ ਹੈ ਤਾਂ ਵੀ ਉਸ ਨੂੰ ਭੋਜਣ ਲਈ ਕਿਸੇ ਤਰ੍ਹਾਂ ਦੀ ਤਿੱਕਤ ਪੇਸ਼ ਨਹੀਂ ਆ ਸਕਦੀ।
ਅਦਿੱਤਿਆ ਇੰਸਾਂ ਤੇ ਧੀਮਾਨ ਇੰਸਾਂ ਵਿਰੁੱਧ ਦੇਸ਼ਧ੍ਰੋਹ ਦਾ ਕੇਸ
ਹਰਿਆਣਾ ਪੁਲਿਸ ਨੇ ਡੇਰਾ ਮੁਖੀ ਦੀ ਸੱਜੀ ਬਾਂਹ ਮੰਨੇ ਜਾਂਦੇ ਤੇ ਡੇਰੇ ਦੇ ਬੁਲਾਰੇ ਡਾ. ਅਦਿੱਤਿਆ ਇੰਸਾਂ ਤੇ ਧੀਮਾਨ ਇੰਸਾਂ ਵਿਰੁੱਧ ઠਦੇਸ਼ਧ੍ਰੋਹ ਦਾ ਕੇਸ ਦਰਜ ਕੀਤਾ ਹੈ। ਪੁਲਿਸ ਨੇ ਇਹ ਕੇਸ ਦੈਨਿਕ ਭਾਸਕਰ ਦੇ ਟਰਾਈ ਸਿਟੀ ਹੈੱਡ ਸੰਜੀਵ ਮਹਾਜਨ ਅਤੇ ਪੱਤਰਕਾਰ ਅਮਿਤઠਵੱਲੋਂ ਦਰਜ ਕਰਵਾਏ ਬਿਆਨਾਂ ਦੇ ਆਧਾਰ ‘ਤੇ ਦਰਜ ਕੀਤਾ ਹੈ। ਅਦਿੱਤਿਆ ਤੇ ਧੀਮਾਨ ਉਪਰ 25 ਅਗਸਤ ਨੂੰ ਪੰਚਕੂਲਾ ਵਿਖੇ ਸੀਬੀਆਈ ਦੀ ਵਿਸ਼ੇਸ਼ ਅਦਾਲਤ ਵੱਲੋਂ ਡੇਰਾ ਮੁਖੀ ਨੂੰ ਦੋਸ਼ੀ ਕਰਾਰ ਦੇਣ ਮੌਕੇ ਉਥੇ ਮੌਜੂਦ ਪ੍ਰੇਮੀਆਂ ਦੀ ਭੀੜ ਨੂੰ ਉਕਸਾਉਣ ਦੇ ਦੋਸ਼ ਲੱਗੇ ਹਨ।

 

 

Check Also

ਸੁਪਰੀਮ ਕੋਰਟ ਨੇ ਰਾਮਦੇਵ, ਬਾਲਕ੍ਰਿਸ਼ਨ ਤੇ ਪਤੰਜਲੀ ਖਿਲਾਫ਼ ਮਾਣਹਾਨੀ ਦੇ ਨੋਟਿਸ ’ਤੇ ਫੈਸਲਾ ਰੱਖਿਆ ਰਾਖਵਾਂ

ਗੁੰਮਰਾਹਕੁੰਨ ਇਸ਼ਤਿਹਾਰ ਮਾਮਲੇ ’ਚ ਕੋਰਟ ਨੇ ਹਲਫਨਾਮਾ ਦਾਇਰ ਕਰਨ ਦੇ ਦਿੱਤੇ ਹੁਕਮ ਨਵੀਂ ਦਿੱਲੀ/ਬਿਊਰੋ ਨਿਊਜ਼ …