18.5 C
Toronto
Wednesday, August 26, 2026
spot_img
HomeਕੈਨੇਡਾFrontਨਰਿੰਦਰ ਮੋਦੀ ਸਰਕਾਰ ਦਾ ‘ਮਿਸ਼ਨ ਕਬਜ਼ਾ’ ਜਾਰੀ - ਐਨਡੀਏ ’ਚ 360 ਲੋਕ...

ਨਰਿੰਦਰ ਮੋਦੀ ਸਰਕਾਰ ਦਾ ‘ਮਿਸ਼ਨ ਕਬਜ਼ਾ’ ਜਾਰੀ – ਐਨਡੀਏ ’ਚ 360 ਲੋਕ ਸਭਾ ਮੈਂਬਰਾਂ ਦਾ ਟੀਚਾ ਪੂਰਾ ਕਰਨ ਦੀ ਵਿਉਂਤਬੰਦੀ

ਨਰਿੰਦਰ ਮੋਦੀ ਸਰਕਾਰ ਦਾ ‘ਮਿਸ਼ਨ ਕਬਜ਼ਾ’ ਜਾਰੀ – ਐਨਡੀਏ ’ਚ 360 ਲੋਕ ਸਭਾ ਮੈਂਬਰਾਂ ਦਾ ਟੀਚਾ ਪੂਰਾ ਕਰਨ ਦੀ ਵਿਉਂਤਬੰਦੀ
ਨਵੀਂ ਦਿੱਲੀ/ਬਿਊਰੋ ਨਿਊਜ਼
ਭਾਰਤੀ ਜਨਤਾ ਪਾਰਟੀ ਦੇ ਚੋਟੀ ਦੇ ਰਣਨੀਤੀਕਾਰ ਸਿਆਸੀ ਤਸਵੀਰ ਬਦਲਣ ਲਈ ‘ਮਿਸ਼ਨ 360’ ਲਈ ਜੁਟੇ ਹੋਏ ਹਨ। ਲੰਘੀ 17 ਅਪ੍ਰੈਲ ਨੂੰ ਮਹਿਲਾ ਰਾਖਵਾਂਕਰਨ ਨਾਲ ਸਬੰਧਤ ਬਿੱਲ ’ਤੇ ਲੋਕ ਸਭਾ ਵਿਚ ਝਟਕਾ ਲੱਗਣ ਤੋਂ ਬਾਅਦ ਹੀ ਭਾਜਪਾ ਨੇ ਸੰਸਦ ਵਿਚ ਦੋ-ਤਿਹਾਈ ਬਹੁਮਤ ਹਾਸਲ ਕਰਨ ਲਈ ਰਣਨੀਤੀ ਬਣਾਉਣੀ ਸ਼ੁਰੂ ਕਰ ਦਿੱਤੀ ਹੈ। ਭਾਜਪਾ ਦਾ ਫੋਕਸ ਸਿਰਫ ਇਸੇ ਬਿੱਲ ਤੱਕ ਸੀਮਤ ਨਹੀਂ, ਬਲਕਿ ‘ਇਕ ਦੇਸ਼-ਇਕ ਚੋਣ’ ਅਤੇ ਨਿਆਇਕ ਸੁਧਾਰਾਂ ਵਰਗੇ ਵੱਡੇ ਸੰਵਿਧਾਨਕ ਬਦਲਾਵਾਂ ਦੇ ਲਈ ਜ਼ਰੂਰੀ ‘ਸੁਪਰ ਮਜੌਰਟੀ’ ਹਾਸਲ ਕਰਨ ’ਤੇ ਹੈ। ਇਸਦੇ ਲਈ ਭਾਜਪਾ, ਵਿਰੋਧੀ ਦਲਾਂ ਵਿਚ ਫੁੱਟ, ਨਵੇਂ ਸਹਿਯੋਗੀ ਜੋੜਨ ਅਤੇ ਜ਼ਰੂਰਤ  ਪੈਣ ’ਤੇ ਵੋਟਿੰਗ ਦੇ ਸਮੇਂ ਵਿਰੋਧੀਆਂ ਦੀ ਗੈਰਹਾਜ਼ਰੀ ਵਰਗੇ ਬਦਲਾਂ ’ਤੇ ਨਜ਼ਰ ਰੱਖ ਰਹੀ ਹੈ। ਇਸ ਨੂੰ ਸੰਸਦ ਦੇ ਮਾਨਸੂਨ ਇਜਲਾਸ ਤੱਕ ਪੂਰਾ ਕਰਨ ਦਾ ਟੀਚਾ ਵੀ ਹੈ। ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਟੀਐਮਸੀ ਦੇ 20 ਸੰਸਦ ਮੈਂਬਰਾਂ ਦੇ ਵੱਖ ਹੋ ਕੇ ਐਨਡੀਏ ਦਾ ਸਮਰਥਨ ਕਰਨ ਅਤੇ ਸ਼ਿਵ ਸੈਨਾ (ਉਧਵ) ਦੇ 6 ਸੰਸਦ ਮੈਂਬਰਾਂ ਦੇ ਸ਼ਿੰਦੇ ਗਰੁੱਪ ਵਿਚ ਸ਼ਾਮਲ ਹੋਣ ਤੋਂ ਬਾਅਦ ਭਾਜਪਾ ਦੀ ਰਣਨੀਤੀ ਨੂੰ ਬਲ ਮਿਲ ਗਿਆ ਹੈ।

RELATED ARTICLES
POPULAR POSTS