ਹੁਣ 4 ਜੁਲਾਈ ਨੂੰ ਇਜ਼ਰਾਈਲ ਦੌਰੇ ਦੀ ਕੀਤੀ ਤਿਆਰੀ
ਨਵੀਂ ਦਿੱਲੀ/ਬਿਊਰੋ ਨਿਊਜ਼
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤਿੰਨ ਦੇਸ਼ਾਂ ਦੇ ਆਪਣੇ ਦੌਰੇ ਨੂੰ ਪੂਰਾ ਕਰਕੇ ਅੱਜ ਵਾਪਸ ਆ ਗਏ ਹਨ। ਮੋਦੀ ਪੁਰਤਗਾਲ, ਅਮਰੀਕਾ ਅਤੇ ਨੀਦਰਲੈਂਡ ਦੇ ਦੌਰੇ ‘ਤੇ ਗਏ ਸਨ। ਭਾਰਤ ਪੁੱਜਣ ‘ਤੇ ਮੋਦੀ ਦਾ ਸਵਾਗਤ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਕੀਤਾ। ਮੋਦੀ ਦੇ ਇਸ ਦੌਰੇ ਦਾ ਮੁੱਖ ਆਕਰਸ਼ਣ ਅਮਰੀਕਾ ਦਾ ਦੌਰਾ ਸੀ। ਪ੍ਰਧਾਨ ਮੰਤਰੀ ਮੋਦੀ ਨੇ ਹੁਣ 4 ਜੁਲਾਈ ਨੂੰ ਤਿੰਨ ਦਿਨ ਲਈ ਇਜ਼ਰਾਈਲ ਦੇ ਦੌਰੇ ‘ਤੇ ਜਾਣ ਦੀ ਤਿਆਰੀ ਵੀ ਕਰ ਲਈ ਹੈ। ਚੇਤੇ ਰਹੇ ਕਿ ਕਿਸੇ ਭਾਰਤੀ ਪ੍ਰਧਾਨ ਮੰਤਰੀ ਦੀ ਇਹ ਪਹਿਲੀ ਇਜ਼ਰਾਈਲ ਯਾਤਰਾ ਹੋਵੇਗੀ।
Check Also
ਚੀਨ ਭਾਰਤ ਦਾ ਦੁਸ਼ਮਣ ਨਹੀਂ, ਸਾਨੂੰ ਕਰਨਾ ਚਾਹੀਦਾ ਮਿਲ ਕੇ ਕੰਮ : ਸੈਮ ਪਿਤਰੋਦਾ
ਨਵੀਂ ਦਿੱਲੀ/ਬਿਊਰੋ ਨਿਊਜ਼ ਇੰਡੀਅਨ ਓਵਰਸੀਜ਼ ਕਾਂਗਰਸ ਦੇ ਪ੍ਰਧਾਨ ਅਤੇ ਰਾਹੁਲ ਗਾਂਧੀ ਦੇ ਕਰੀਬੀ ਸੈਮ ਪਿਤਰੋਦਾ …