ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਪੁਲਿਸ ਵੱਲੋਂ ਕੌਮਾਂਤਰੀ ਪੱਧਰ ਦੇ ਪੰਜ ਖਿਡਾਰੀਆਂ, ਜਿਨ੍ਹਾਂ ਵਿੱਚ ਇੱਕ ਜੋੜਾ ਵੀ ਸ਼ਾਮਲ ਹੈ, ਨੂੰ ਸੁਪਰਡੈਂਟ ਆਫ ਪੁਲੀਸ (ਐੱਸ.ਪੀ.) ਵਜੋਂ ਤਰੱਕੀ ਦਿੱਤੀ ਗਈ ਹੈ।ਅਧਿਕਾਰੀਆਂ ਨੇ ਦੱਸਿਆ ਕਿ ਰਾਸ਼ਟਰਮੰਡਲ ਖੇਡਾਂ ਵਿਚ ਸੋਨ ਤਗ਼ਮਾ ਜੇਤੂ ਨਿਸ਼ਾਨੇਬਾਜ਼ ਅਵਨੀਤ ਸਿੱਧੂ, ਸਾਬਕਾ ਹਾਕੀ ਕਪਤਾਨ ਰਾਜਪਾਲ ਸਿੰਘ (ਦੋਵੇਂ ਪਤੀ ਪਤਨੀ), ਓਲੰਪੀਅਨ ਡਿਸਕਸ ਥ੍ਰੋਅਰ ਹਰਵੰਤ ਕੌਰ, ਏਸ਼ੀਆਈ ਖੇਡਾਂ ਵਿਚ ਤਗ਼ਮਾ ਜੇਤੂ ਨਿਸ਼ਾਨਚੀ ਹਰਵੀਨ ਸਰਾਓ ਤੇ ਹਾਕੀ ਖਿਡਾਰੀ ਗੁਰਬਾਜ ਸਿੰਘ ਨੂੰ ਤਰੱਕੀ ਦਿੱਤੀ ਗਈ ਹੈ। ਇਹ ਸਾਰੇ ਉਨ੍ਹਾਂ 20 ਪੁਲਿਸ ਅਧਿਕਾਰੀਆਂ ਵਿਚ ਸ਼ਾਮਲ ਹਨ ਜਿਨ੍ਹਾਂ ਨੂੰ ਸਰਕਾਰ ਵੱਲੋਂ ਪਿਛਲੇ ਹਫ਼ਤੇ ਐੱਸ.ਪੀ. ਵਜੋਂ ਤਰੱਕੀ ਦਿੱਤੀ ਗਈ ਸੀ।ਜ਼ਿਕਰਯੋਗ ਹੈ ਕਿ ਅਵਨੀਤ ਕੌਰ ਪਿਛਲੇ ਸਾਲ ਜ਼ਰੂਰੀ ਟਰੇਨਿੰਗ ਪੂਰੀ ਨਾ ਸਕਣ ਕਾਰਨ ਤਰੱਕੀ ਤੋਂ ਖੁੰਝ ਗਈ ਸੀ।
Check Also
ਚੰਡੀਗੜ੍ਹ ਏਅਰਪੋਰਟ ਤੋਂ ਹਾਂਗਕਾਂਗ-ਸ਼ਾਰਜਾਹ ਲਈ ਉਡਾਨ ਦੀ ਤਿਆਰੀ
ਆਬੂਧਾਬੀ ਫਲਾਈਟ ਦੇ ਸਮੇਂ ਵਿਚ ਵੀ ਹੋਵੇਗਾ ਬਦਲਾਅ ਚੰਡੀਗੜ੍ਹ/ਬਿਊਰੋ ਨਿਊਜ਼ ਚੰਡੀਗੜ੍ਹ ਦੇ ਅੰਤਰਰਾਸ਼ਟਰੀ ਏਅਰਪੋਰਟ ਤੋਂ …