ਚੰਨੀ ਸਰਕਾਰ ਨੇ ਫਿਰ ਵੀ ਮੰਤਰੀਆਂ ਲਈ ਖਰੀਦੀਆਂ 26 ਇਨੋਵਾ ਗੱਡੀਆਂ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਵਿਚ ਆਰਥਿਕ ਮੰਦੀ ਦਾ ਰੌਲਾ ਹਮੇਸ਼ਾ ਹੀ ਸੁਣਿਆ ਜਾਂਦਾ ਹੈ, ਪਰ ਫਿਰ ਵੀ ਮੰਤਰੀਆਂ ਦੀ ਸਹੂਲਤ ਵਿਚ ਕੋਈ ਕਮੀ ਨਾ ਰਹਿ ਜਾਵੇ, ਸੂਬਾ ਸਰਕਾਰ ਇਸ ਲਈ ਜੁਟੀ ਰਹਿੰਦੀ ਹੈ। ਵੈਸੇ ਤਾਂ ਪੰਜਾਬ ਦੀ ਮੌਜੂਦਾ ਕਾਂਗਰਸ ਸਰਕਾਰ ਦੇ ਪੰਜ ਕੁ ਮਹੀਨੇ ਹੀ ਰਹਿੰਦੇ ਹਨ, ਫਿਰ ਵੀ ਚਰਨਜੀਤ ਸਿੰਘ ਚੰਨੀ ਸਰਕਾਰ ਨੇ ਮੰਤਰੀਆਂ ਲਈ ਕਰੋੜਾਂ ਰੁਪਏ ਖਰਚ ਕਰਕੇ 26 ਨਵੀਆਂ ਇਨੋਵਾ ਗੱਡੀਆਂ ਖਰੀਦ ਲਈਆਂ ਹਨ। ਮੁਹਾਲੀ ਆਰ.ਟੀ.ਓ. ਦਫਤਰ ’ਚ ਇਨਾਂ ਨਵੀਆਂ ਗੱਡੀਆਂ ਦੀ ਰਜਿਸਟ੍ਰੇਸ਼ਨ ਦਾ ਕੰਮ ਵੀ ਸ਼ੁਰੂ ਹੋ ਚੁੱਕਾ ਹੈ। ਧਿਆਨ ਰਹੇ ਕਿ ਮੁੱਖ ਮੰਤਰੀ ਦਾ ਅਹੁਦਾ ਸੰਭਾਲਣ ਤੋਂ ਬਾਅਦ ਚੰਨੀ ਨੇ ਐਲਾਨ ਕੀਤਾ ਸੀ ਕਿ ਉਨ੍ਹਾਂ ਦੀ ਸਰਕਾਰ ਆਮ ਆਦਮੀ ਦੀ ਸਰਕਾਰ ਹੋਵੇਗੀ। ਜੋ ਕੰਮ ਕੀਤਾ ਜਾਵੇਗਾ, ਉਹ ਆਮ ਲੋਕਾਂ ਲਈ ਹੀ ਹੋਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਸੀ ਕਿ ਘੱਟ ਤੋਂ ਘੱਟ ਬੋਝ ਖਜ਼ਾਨੇ ’ਤੇ ਪਾਇਆ ਜਾਵੇਗਾ। ਹੁਣ ਸਿਆਸੀ ਹਲਕਿਆਂ ਵਿਚ ਚਰਚਾ ਛਿੜ ਗਈ ਹੈ ਕਿ ਮੰਤਰੀਆਂ ਲਈ 26 ਇਨੋਵਾ ਗੱਡੀਆਂ ਖਰੀਦਣ ਨਾਲ ਸਰਕਾਰੀ ਖਜ਼ਾਨੇ ’ਤੇ ਬੋਝ ਵਧੇਗਾ ਜਾਂ ਘਟੇਗਾ?
Check Also
ਗਿਆਨੀ ਹਰਪ੍ਰੀਤ ਸਿੰਘ ਦੇ ਹੱਕ ’ਚ ਨਿੱਤਰੇ ਸੰਸਦ ਮੈਂਬਰ ਸਰਬਜੀਤ ਸਿੰਘ ਖਾਲਸਾ
ਕਿਹਾ : ਗਿਆਨੀ ਹਰਪ੍ਰੀਤ ਸਿੰਘ ਨੂੰ ਸੱਚ ਬੋਲਣ ਦੀ ਮਿਲੀ ਹੈ ਸਜ਼ਾ ਫਰੀਦਕੋਟ/ਬਿਊਰੋ ਨਿਊਜ਼ : …