2.9 C
Toronto
Tuesday, November 18, 2025
spot_img
Homeਭਾਰਤਭਾਜਪਾ ਦੇ ਸਹਾਰੇ ਦੀ ਅਕਾਲੀ ਦਲ ਨੂੰ ਲੋੜ ਨਹੀਂ

ਭਾਜਪਾ ਦੇ ਸਹਾਰੇ ਦੀ ਅਕਾਲੀ ਦਲ ਨੂੰ ਲੋੜ ਨਹੀਂ

Image Courtesy :jagbani(punjabkesari)

ਭੂੰਦੜ ਬੋਲੇ – ਇਕੱਲਾ ਹੀ ਚੋਣਾਂ ਲੜ ਸਕਦਾ ਹੈ ਸ਼੍ਰੋਮਣੀ ਅਕਾਲੀ ਦਲ
ਨਵੀਂ ਦਿੱਲੀ/ਬਿਊਰੋ ਨਿਊਜ਼
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਰਾਜ ਸਭਾ ਮੈਂਬਰ ਬਲਵਿੰਦਰ ਸਿੰਘ ਭੂੰਦੜ ਨੇ ਕਿਹਾ ਕਿ ਐਨ.ਡੀ.ਏ. ਨਾਲ ਗਠਜੋੜ ਬਾਰੇ ਪਾਰਟੀ ਵਿਚਾਰ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਭਾਜਪਾ ਦੀ ਬੈਸਾਖੀ ਦੀ ਜ਼ਰੂਰਤ ਨਹੀਂ ਹੈ। ਸ਼੍ਰੋਮਣੀ ਅਕਾਲੀ ਦਲ ਪੰਜਾਬ ਵਿਚ ਇਕੱਲੇ ਚੋਣ ਲੜਨ ਦੇ ਸਮਰੱਥ ਹੈ। ਹਰਸਿਮਰਤ ਦੇ ਅਸਤੀਫ਼ੇ ਬਾਰੇ ਉਨ੍ਹਾਂ ਕਿਹਾ ਕਿ ਪਾਰਟੀ ਲੋਕਾਂ ਦੇ ਲਈ ਹੈ ਅਤੇ ਅਕਾਲੀ ਦਲ ਨੇ ਪਹਿਲਾਂ ਅੰਗਰੇਜ਼ੀ ਹਕੂਮਤ ਦਾ ਵਿਰੋਧ ਕੀਤਾ ਸੀ। ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਕਿਸਾਨਾਂ ਦੇ ਹੱਕ ਲਈ ਲੜਨ ਵਾਲੀ ਪਾਰਟੀ ਹੈ। ਭੂੰਦੜ ਨੇ ਕਿਹਾ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਜਲਦੀ ਹੀ ਕੋਰ ਕਮੇਟੀ ਦੀ ਮੀਟਿੰਗ ਕਰਨਗੇ ਅਤੇ ਗਠਜੋੜ ਸਬੰਧੀ ਫੈਸਲਾ ਲੈ ਲਿਆ ਜਾਵੇਗਾ।

RELATED ARTICLES
POPULAR POSTS