ਟੋਰਾਂਟੋ : ਹੁਣ 12 ਸਾਲ ਤੋਂ ਉੱਪਰ ਉਮਰ ਦੇ ਉਨ੍ਹਾਂ ਵਿਅਕਤੀਆਂ ਨੂੰ ਹਵਾਈ ਜਹਾਜ਼ ਜਾਂ ਰੇਲਗੱਡੀ ਵਿੱਚ ਨਹੀਂ ਚੜ੍ਹਨ ਦਿੱਤਾ ਜਾਵੇਗਾ ਜਿਨ੍ਹਾਂ ਦਾ ਪੂਰਾ ਟੀਕਾਕਰਣ ਨਹੀਂ ਹੋਇਆ ਹੋਵੇਗਾ। ਹੁਣ ਕੋਵਿਡ-19 ਦਾ ਨੈਗੇਟਿਵ ਟੈਸਟ ਵੀ ਬਹੁਤੇ ਲੋਕਾਂ ਦੀ ਮਦਦ ਨਹੀਂ ਕਰ ਸਕੇਗਾ। ਇਹ ਪਾਲਿਸੀ 30 ਅਕਤੂਬਰ ਤੋਂ ਲਾਗੂ ਹੈ, ਪਰ ਜਿਨ੍ਹਾਂ ਟਰੈਵਲਰਜ਼ ਦਾ ਟੀਕਾਕਰਣ ਨਹੀਂ ਹੋਇਆ ਉਨ੍ਹਾਂ ਲਈ ਫੈਡਰਲ ਸਰਕਾਰ ਨੇ ਥੋੜ੍ਹੇ ਸਮੇਂ ਦੀ ਮੁਹਲਤ ਦਿੱਤੀ ਹੈ ਤੇ ਉਹ ਆਪਣੇ ਟਰਿੱਪ ਤੋਂ 72 ਘੰਟੇ ਪਹਿਲਾਂ ਕਰਵਾਏ ਗਏ ਕੋਵਿਡ-19 ਦੇ ਨੈਗੇਟਿਵ ਮੌਲੀਕਿਊਲਰ ਟੈਸਟ ਤੋਂ ਬਾਅਦ ਜਹਾਜ਼ ਚੜ੍ਹ ਸਕਦੇ ਹਨ ਜਾਂ ਰੇਲਗੱਡੀ ਦਾ ਸਫਰ ਕਰ ਸਕਦੇ ਹਨ। ਇਹ ਨਵਾਂ ਨਿਯਮ ਕੈਨੇਡਾ ਵੱਲੋਂ ਕੋਵਿਡ-19 ਦੇ ਓਮੀਕਰੋਨ ਵੇਰੀਐਂਟ ਦੇ ਸਾਹਮਣੇ ਆਉਣ ਤੋਂ ਬਾਅਦ ਲਿਆਂਦਾ ਗਿਆ ਹੈ। ਇਸ ਨਵੇਂ ਵੇਰੀਐਂਟ ਦੇ ਸਾਹਮਣੇ ਆਉਣ ਤੋਂ ਬਾਅਦ ਇੱਕ ਵਾਰੀ ਫਿਰ ਸਰਹੱਦਾਂ ਬੰਦ ਕਰਨ ਤੇ ਭਾਰੀ ਸਕਰੀਨਿੰਗ ਦੀ ਸ਼ੁਰੂਆਤ ਦਾ ਡਰ ਪੈਦਾ ਹੋ ਗਿਆ ਹੈ। ਵਰਲਡ ਹੈਲਥ ਆਰਗੇਨਾਈਜ਼ੇਸ਼ਨ ਅਨੁਸਾਰ ਓਮੀਕਰੋਨ ਤੋਂ ਰਿਸਕ ਬਹੁਤ ਜ਼ਿਆਦਾ ਹੈ ਪਰ ਅਜੇ ਵੀ ਇਸ ਬਾਰੇ ਪਬਲਿਕ ਹੈਲਥ ਅਧਿਕਾਰੀ ਤੇ ਵਿਗਿਆਨੀ ਬਹੁਤਾ ਕੁੱਝ ਨਹੀਂ ਜਾਣਦੇ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …