ਬਰਨਾਲਾ ‘ਚ ਆੜ੍ਹਤੀਏ ਤੋਂ ਤੰਗ ਕਿਸਾਨ ਮਾਂ-ਪੁੱਤ ਵੱਲੋਂ ਖ਼ੁਦਕੁਸ਼ੀ
ਬਰਨਾਲਾ/ਬਿਊਰੋ ਨਿਊਜ਼ੂ
ਆੜ੍ਹਤੀਆਂ ਕੋਲੋਂ ਤੰਗ ਹੋਏ ਕਿਸਾਨਾਂ ਵਲੋਂ ਆਤਮ ਹੱਤਿਆਵਾਂ ਕਰਨ ਦਾ ਰੁਝਾਨ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ। ਆਏ ਦਿਨ ਕੋਈ ਨਾ ਕੋਈ ਕਿਸਾਨ ਆਤਮ ਹੱਤਿਆ ਕਰ ਰਿਹਾ ਹੈ। ਇਸੇ ਦੌਰਾਨ ਅੱਜ ਬਰਨਾਲਾ ਦੇ ਜੋਧਪੁਰ ਪਿੰਡ ਵਿਚ ਕਿਸਾਨ ਮਾਂ-ਪੁੱਤ ਬਲਜੀਤ ਸਿੰਘ ਬੱਲੂ ਤੇ ਬਲਵੀਰ ਕੌਰ ਨੇ ਖ਼ੁਦਕੁਸ਼ੀ ਕਰ ਲਈ ਹੈ। ਇਨ੍ਹਾਂ ਨੇ ਕੀਟਨਾਸ਼ਕ ਖਾ ਕੇ ਖ਼ੁਦਕੁਸ਼ੀ ਕੀਤੀ ਹੈ। ਕਿਸਾਨ ਸਿਰ 3 ਲੱਖ ਦਾ ਕਰਜ਼ਾ ਸੀ।
ਜ਼ਿਕਰਯੋਗ ਹੈ ਕਿ ਆੜ੍ਹਤੀਏ ਨੇ ਕਿਸਾਨ ਤੋਂ ਪੈਸੇ ਲੈਣੇ ਸਨ ਤੇ ਉਹ ਪੁਲਿਸ ਨੂੰ ਨਾਲ ਲੈ ਕੇ ਕਿਸਾਨ ਦੀ ਜ਼ਮੀਨ ਕੁਰਕ ਕਰਨ ਆਇਆ ਸੀ। ਜਾਣਕਾਰੀ ਮੁਤਾਬਕ ਕਿਸਾਨ ਨੇ ਕਰਜ਼ਾ ਦੇਣ ਲਈ ਸਮਾਂ ਮੰਗਿਆ ਸੀ ਪਰ ਉਸ ਤੋਂ ਪਹਿਲਾਂ ਹੀ ਆੜ੍ਹਤੀਏ ਨੇ ਜ਼ਮੀਨ ਕੁਰਕ ਕਰਨ ਦੀ ਕੋਸ਼ਿਸ਼ ਕੀਤੀ ਹੈ।
ਇਹ ਵੀ ਜਾਣਕਾਰੀ ਮਿਲੀ ਹੈ ਕਿ ਮ੍ਰਿਤਕ ਕਿਸਾਨ ਨੇ ਪਹਿਲਾਂ ਹੋਰਾਂ ਨਾਲ ਮਿਲ ਕੇ ਧਰਨਾ ਲਗਾਇਆ ਤੇ ਫੇਰ ਮ੍ਰਿਤਕ ਕਿਸਾਨ ਮਾਂ-ਪੁੱਤ ਨੇ ਪੁਲਿਸ ਦੇ ਬਿਲਕੁਲ ਸਾਹਮਣੇ ਕੀਟਨਾਸ਼ਕ ਪੀਤਾ ਤੇ ਪੁਲਿਸ ਨੇ ਉਨ੍ਹਾਂ ਨੂੰ ਰੋਕਣ ਦੀ ਕੋਈ ਜ਼ਹਿਮਤ ਨਹੀਂ ਉਠਾਈ।
Check Also
ਫਰੀਦਕੋਟ ਦੀ ਸਿਫਤ ਕੌਰ ਸਮਰਾ ਨੇ ਭਾਰਤ ਦੀ ਝੋਲੀ ਪਾਇਆ ਸੋਨ ਤਗ਼ਮਾ
ਅਰਜਨਟੀਨਾ ਸ਼ੂਟਿੰਗ ’ਚ ਚੱਲ ਰਹੇ ਸ਼ੂਟਿੰਗ ਮੁਕਾਬਲੇ ’ਚ ਸਿਫ ਨੇ ਜਿੱਤਿਆ ਤਮਗਾ ਨਵੀਂ ਦਿੱਲੀ/ਬਿਊਰੋ ਨਿਊਜ਼ …