ਪਰਨੀਤ ਕੌਰ ਦੀ ਰੈਲੀ ਵਿਚ ‘ਅਕਾਲੀ ਦਲ ਜ਼ਿੰਦਾਬਾਦ’ ਦੇ ਲਾਉਣ ਲੱਗਾ ਨਾਅਰੇ
ਪਟਿਆਲਾ/ਬਿਊਰੋ ਨਿਊਜ਼
ਪੰਜਾਬ ਦੇ ਚੋਣਾਵੀਂ ਮਾਹੌਲ ਦੌਰਾਨ ਕਈ ਗੱਲਾਂ ਬੜੀ ਹੈਰਾਨੀ ਵਾਲੀਆਂ ਦੇਖਣ ਨੂੰ ਮਿਲਦੀਆਂ ਹਨ। ਅਜਿਹਾ ਹੀ ਇਕ ਮਾਮਲਾ ਪਟਿਆਲਾ ਵਿੱਚ ਵੇਖਣ ਨੂੰ ਮਿਲਿਆ। ਕਾਂਗਰਸ ਉਮੀਦਵਾਰ ਪਰਨੀਤ ਕੌਰ ਦੀ ਚੋਣ ਰੈਲੀ ਦੌਰਾਨ ਇਕ ਨਵੇਂ ਬਣੇ ਕਾਂਗਰਸੀ ਨੇ ਅਕਾਲੀ ਦਲ ਦੇ ਹੱਕ ਵਿਚ ਨਾਅਰੇ ਲਗਾਉਣੇ ਸ਼ੁਰੂ ਕਰ ਦਿੱਤੇ ਤਾਂ ਮਾਹੌਲ ਇਕਦਮ ਹਾਸੇ ਵਾਲਾ ਬਣ ਗਿਆ। ਧਿਆਨ ਰਹੇ ਕਿ ਹਰਸਿਮਰਤ ਸਿੰਘ ਦਾ ਨਾਮ ਦਾ ਵਿਅਕਤੀ ਪਿਛਲੇ ਦਿਨੀਂ ਕਾਂਗਰਸ ਪਾਰਟੀ ਵਿਚ ਸ਼ਾਮਲ ਹੋਇਆ ਸੀ ਅਤੇ ਉਸ ਨੂੰ ਵੀ ਸਟੇਜ ਤੋਂ ਬੋਲਣ ਦਾ ਮੌਕਾ ਦਿੱਤਾ ਗਿਆ। ਉਸ ਵਿਅਕਤੀ ਨੂੰ ਭੁਲੇਖਾ ਪੈ ਗਿਆ ਉਹ ਅਕਾਲੀ ਦੀ ਸਟੇਜ ਤੋਂ ਬੋਲ ਰਿਹਾ ਹੈ ਤਾਂ ਉਸ ਨੇ ਅਕਾਲੀ ਦਲ ਜ਼ਿੰਦਾਬਾਦ ਦੇ ਨਾਅਰੇ ਲਗਾ ਦਿੱਤੇ। ਇਸ ਨੂੰ ਦੇਖਦਿਆਂ ਕਾਂਗਰਸੀ ਆਗੂਆਂ ਨੇ ਉਸ ਵਿਅਕਤੀ ਨੂੰ ਦੱਸਿਆ ਕਿ ਇਹ ਕਾਂਗਰਸ ਦੀ ਸਟੇਜ ਹੈ ਤਾਂ ਹਰਸਿਮਰਤ ਸਿੰਘ ਮੁਆਫੀ ਮੰਗਣ ਲੱਗ ਪਿਆ। ਉਸ ਨੇ ਕਿਹਾ, “ਮਾਫ ਕਰ ਦਿਓ, ਇੰਨੇ ਸਾਲ ਅਕਾਲੀਆਂ ਵਿਚ ਰਿਹਾ ਹਾਂ, ਗਲਤੀ ਹੋ ਗਈ।” ਇਸ ਮਗਰੋਂ ਉਨ੍ਹਾਂ ਕਾਂਗਰਸ ਜ਼ਿੰਦਾਬਾਦ ਤੇ ਪਰਨੀਤ ਕੌਰ ਜ਼ਿੰਦਾਬਾਦ ਦੇ ਨਾਅਰੇ ਲਾਏ।
Check Also
ਕਾਂਗਰਸ ਵਲੋਂ ਲੁਧਿਆਣਾ (ਪੱਛਮੀ) ਜ਼ਿਮਨੀ ਚੋਣ ਲਈ ਸਟਾਰ ਪ੍ਰਚਾਰਕਾਂ ਦੀ ਸੂਚੀ ਜਾਰੀ
ਨਵਜੋਤ ਸਿੰਘ ਸਿੱਧੂ ਲਿਸਟ ਵਿਚੋਂ ਬਾਹਰ ਲੁਧਿਆਣਾ/ਬਿਊਰੋ ਨਿਊਜ਼ ਲੁਧਿਆਣਾ (ਪੱਛਮੀ) ਵਿਧਾਨ ਸਭਾ ਹਲਕੇ ਵਿਚ ਆਉਂਦੀ …