ਪਟਿਆਲਾ ਸਥਿਤ ਸੌਪਿੰਗ ਮਾਲ ’ਤੇ ਪਹੁੰਚੀ ਵਿਜੀਲੈਂਸ ਦੀ ਟੀਮ, ਪ੍ਰਾਰਪਟੀ ਦੇ ਦਸਤਾਵੇਜ਼ ਵੀ ਖੰਗਾਲੇ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਲਾਹਕਾਰ ਰਹੇ ਭਰਤਇੰਦਰ ਸਿੰਘ ਚਾਹਲ ਆਮਦਨ ਤੋਂ ਵੱਧ ਸਰੋਤਾਂ ਦੇ ਮਾਮਲੇ ਵਿਚ ਵਿਜੀਲੈਂਸ ਦੇ ਘੇਰੇ ’ਚ ਆ ਗਏ ਹਨ ਅਤੇ ਵਿਜੀਲੈਂਸ ਵਿਭਾਗ ਨੇ ਉਨ੍ਹਾਂ ਖਿਲਾਫ਼ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸੇ ਤਹਿਤ ਚੰਡੀਗੜ੍ਹ ਵਿਜੀਲੈਂਸ ਦੀ ਇਕ ਟੀਮ ਸੋਮਵਾਰ ਨੂੰ ਉਨ੍ਹਾਂ ਦੇ ਨਾਭਾ-ਪਟਿਆਲਾ ਰੋਡ ’ਤੇ ਸਥਿਤ ਬਹੁਮੰਜ਼ਿਲਾ ਸ਼ਾਪਿੰਗ ਮਾਲ ’ਤੇ ਪਹੁੰਚੀ, ਜਿੱਥੇ ਜਾਂਚ ਟੀਮ ਨੇ ਕਾਫੀ ਦੇਰ ਤੱਕ ਪ੍ਰਾਪਰਟੀ ਨਾਲ ਸਬੰਧਤ ਦਸਤਾਵੇਜ਼ਾਂ ਅਤੇ ਪ੍ਰਾਪਰਟੀ ਦਾ ਮੁਲਾਂਕਣ ਕੀਤਾ। ਇਸ ਤੋਂ ਇਲਾਵਾ ਭਰਤਇੰਦਰ ਸਿੰਘ ਚਾਹਲ ਦੇ ਸਰਹਿੰਦ ਰੋਡ ’ਤੇ ਬਣਾਏ ਗਏ ਫਾਈਵ ਸਟਾਰ ਮੈਰਿਜ ਪੈਲੇਸ ’ਤੇ ਵੀ ਵਿਜੀਲੈਂਸ ਦੀ ਟੀਮ ਪਹੁੰਚੇ ਪ੍ਰੰਤੂ ਉਥੇ ਤਾਲਾ ਲੱਗਿਆ ਹੋਣ ਕਾਰਨ ਟੀਮ ਨੂੰ ਵਾਪਸ ਪਰਤਣ ਪਿਆ। ਚਹਿਲ ਦੀ ਪ੍ਰਾਪਰਟੀ ਦੀ ਪੈਮਾਇਸ਼ ਅਤੇ ਵਿਜੀਲੈਂਸ ਕੋਲ ਮੌਜੂਦ ਰਿਕਾਰਡ ਨੂੰ ਵੀ ਟੈਲੀ ਕੀਤਾ ਜਾ ਰਿਹਾ ਹੈ। ਟੀਮ ਦੀ ਅਗਵਾਈ ਵਿਜੀਲੈਂਸ ਦੇ ਡੀਐਸਪੀ ਸਤਪਾਲ ਸ਼ਰਮਾ ਕਰ ਰਹੇ ਹਨ। ਧਿਆਨ ਰਹੇ ਕਿ ਭਰਤਇੰਦਰ ਚਾਹਲ 2017 ਤੋਂ 2021 ਦੌਰਾਨ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਲਾਹਕਾਰ ਸਨ ਅਤੇ ਉਹ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਹੀ ਭਾਰਤੀ ਜਨਤਾ ਪਾਰਟੀ ਵਿਚ ਸ਼ਾਮਲ ਹੋ ਗਏ ਸਨ।
Check Also
ਭਾਖੜਾ ਜਲ ਵਿਵਾਦ ਸਬੰਧੀ ਹਾਈਕੋਰਟ ’ਚ ਅਗਲੀ ਸੁਣਵਾਈ 22 ਮਈ ਨੂੰ
ਕੇਂਦਰ ਤੇ ਹਰਿਆਣਾ ਨੇ ਦਾਖਲ ਕੀਤਾ ਜਵਾਬ ਅਤੇ ਪੰਜਾਬ ਸਰਕਾਰ ਨੇ ਮੰਗਿਆ ਕੁਝ ਸਮਾਂ ਚੰਡੀਗੜ੍ਹ/ਬਿਉੂਰੋ …