Breaking News
Home / ਪੰਜਾਬ / ਅਕਾਲੀ ਵਿਧਾਇਕ ਹਰਿੰਦਰਪਾਲ ਚੰਦੂਮਾਜਰਾ ਨੇ ਕਾਂਗਰਸ ‘ਤੇ ਲਾਏ ਇਲਜ਼ਾਮ

ਅਕਾਲੀ ਵਿਧਾਇਕ ਹਰਿੰਦਰਪਾਲ ਚੰਦੂਮਾਜਰਾ ਨੇ ਕਾਂਗਰਸ ‘ਤੇ ਲਾਏ ਇਲਜ਼ਾਮ

ਕਿਹਾ, ਕਾਂਗਰਸ ਦੇ ਰਹੀ ਹੈ ਗੈਂਗਸਟਰਾਂ ਨੂੰ ਪਨਾਹ
ਪਟਿਆਲਾ/ਬਿਊਰੋ ਨਿਊਜ਼
ਅਕਾਲੀ ਵਿਧਾਇਕ ਹਰਿੰਦਰਪਾਲ ਚੰਦੂਮਾਜਰਾ ਵੱਲੋਂ ਕਾਂਗਰਸ ‘ਤੇ ਗੈਂਗਸਟਰਾਂ ਨੂੰ ਪਨਾਹ ਦੇਣ ਤੇ ਗੁੰਡਾ ਸੋਚ ਦੇ ਮਾਲਕ ਹੋਣ ਦਾ ਇਲਜ਼ਾਮ ਲਾਇਆ ਹੈ। ਉਨ੍ਹਾਂ ਐਲਾਨ ਕੀਤਾ ਕਿ ਅਗਲੇ ਮਹੀਨੇ ਪੰਜ ਅਕਾਲੀ ਆਗੂ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੇ ਘਰ ਸਿਰ ਵਢਾਉਣ ਲਈ ਜਾਣਗੇ।
ਅੱਜ ਪਟਿਆਲਾ ਵਿੱਚ ਅਕਾਲੀ ਦਲ ਵੱਲੋਂ ਕੈਪਟਨ ਅਮਰਿੰਦਰ ਸਿੰਘ ਦੇ ਮਹਿਲ ਦੇ ਘਿਰਾਓ ਲਈ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਵਿੱਚ ਇਕੱਠ ਕੀਤਾ ਗਿਆ। ਇਹ ਘਿਰਾਓ ਕਾਂਗਰਸੀ ਆਗੂ ਹਰਿੰਦਰ ਹੈਰੀਮਾਨ ਦੇ ਬਿਆਨ ਸਿਰ ਕੱਟ ਕੇ ਲਿਆਉਣ ਦੇ ਵਿਰੋਧ ਵਿੱਚ ਸੀ। ਇਸ ਦੌਰਾਨ ਜਦੋਂ ਅਕਾਲੀ ਇਕੱਠੇ ਹੋ ਰਹੇ ਸਨ ਤਾਂ ਪੁਲਿਸ ਨੇ ਸਾਰੇ ਅਕਾਲੀ ਗੁਰਦੁਆਰਾ ਸਾਹਿਬ ਵਿੱਚ ਬੰਦ ਕਰ ਦਿੱਤੇ। ਇਸ ਮੌਕੇ ਵਿਧਾਇਕ ਹਰਿੰਦਰਪਾਲ ਚੰਦੂਮਾਜਰਾ ਨੇ ਪੁਲਿਸ ਵੱਲੋਂ ਗੁਰੂਘਰ ਨੂੰ ਜਿੰਦਰੇ ਲਾਉਣ ਨੂੰ ਬੇਅਦਬੀ ਦੱਸਿਆ। ਦੂਜੇ ਪਾਸੇ ਅਕਾਲੀਆ ਵੱਲੋਂ ਵੀ ਨਾਅਰੇਬਾਜ਼ੀ ਤੇ ਹੁੱਲੜਬਾਜ਼ੀ ਕੀਤੀ ਗਈ।

Check Also

ਚੋਣ ਪ੍ਰਚਾਰ ਦੇ ਆਖਰੀ ਦਿਨ ਰਾਹੁਲ ਗਾਂਧੀ, ਕੇਜਰੀਵਾਲ, ਨੱਢਾ ਅਤੇ ਯੋਗੀ ਨੇ ਪਾਰਟੀ ਉਮੀਦਵਾਰਾਂ ਲਈ ਮੰਗੀਆਂ ਵੋਟਾਂ

ਕਾਂਗਰਸ, ‘ਆਪ’, ਅਕਾਲੀ ਦਲ ਅਤੇ ਭਾਜਪਾ ਨੇ ਜਿੱਤ ਲਾਇਆ ਅੱਡੀ ਚੋਟੀ ਦਾ ਜੋਰ ਚੰਡੀਗੜ੍ਹ/ਬਿਊਰੋ ਨਿਊਜ਼ …