-10.4 C
Toronto
Saturday, January 31, 2026
spot_img
Homeਜੀ.ਟੀ.ਏ. ਨਿਊਜ਼ਓਟੂਲ ਦੇ ਵਰਕਰਜ਼ ਪੱਖੀ ਸੁਰ ਨੂੰ ਯੂਨੀਅਨਾਂ ਨੇ ਨਕਾਰਿਆ

ਓਟੂਲ ਦੇ ਵਰਕਰਜ਼ ਪੱਖੀ ਸੁਰ ਨੂੰ ਯੂਨੀਅਨਾਂ ਨੇ ਨਕਾਰਿਆ

ਓਟਵਾ/ਬਿਊਰੋ ਨਿਊਜ਼ : ਐਰਿਨ ਓਟੂਲ ਵੱਲੋਂ ਵਰਕਰਜ਼ ਦਾ ਸਹਿਯੋਗੀ ਹੋਣ ਦੀਆਂ ਭਾਵੇਂ ਲੱਖਾਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਪਰ ਜਿੱਥੋਂ ਤੱਕ ਕੈਨੇਡਾ ਦੀਆਂ ਲੇਬਰ ਯੂਨੀਅਨਜ਼ ਦਾ ਸਵਾਲ ਹੈ ਤਾਂ ਕੰਸਰਵੇਟਿਵ ਆਗੂ ਜਨਤਾ ਦੇ ਨੰਬਰ ਇੱਕ ਦੁਸ਼ਮਣ ਹਨ।
ਕੁੱਝ ਸਭ ਤੋਂ ਵੱਡੀਆਂ ਯੂਨੀਅਨਾਂ ਆਪਣੇ ਮੈਂਬਰਾਂ ਨੂੰ ਕੰਸਰਵੇਟਿਵਾਂ ਨੂੰ ਛੱਡ ਕੇ ਕਿਸੇ ਹੋਰ ਨੂੰ ਵੋਟ ਪਾਉਣ ਲਈ ਆਖ ਰਹੀਆਂ ਹਨ। ਹੋਰ ਯੂਨੀਅਨਾਂ ਆਪਣੇ ਮੈਂਬਰਾਂ ਨੂੰ ਵੱਖ-ਵੱਖ ਹਲਕਿਆਂ ਵਿੱਚ ਲਿਬਰਲਾਂ ਜਾਂ ਐਨਡੀਪੀ ਨੂੰ ਵੋਟ ਕਰਨ ਲਈ ਆਖ ਰਹੀਆਂ ਹਨ ਤਾਂ ਕਿ ਕੰਜਰਵੇਟਿਵਾਂ ਨੂੰ ਜਿੱਤਣ ਤੋਂ ਰੋਕਿਆ ਜਾ ਸਕੇ। ਇਸ ਤੋਂ ਇਲਾਵਾ ਯੂਨਾਈਟਿਡ ਸਟੀਲਵਰਕਰਜ਼ ਕੈਨੇਡਾ ਵੱਲੋਂ ਸਿੱਧੇ ਤੌਰ ਉੱਤੇ ਐਨਡੀਪੀ ਦਾ ਸਮਰਥਨ ਕੀਤਾ ਜਾ ਰਿਹਾ ਹੈ।
ਪਰ ਪਬਲਿਕ ਸਰਵਿਸ ਅਲਾਇੰਸ ਆਫ ਕੈਨੇਡਾ ਦੇ ਕੌਮੀ ਪ੍ਰਧਾਨ ਕ੍ਰਿਸ ਏਲਵਾਰਡ ਨੇ ਆਖਿਆ ਕਿ ਉਨ੍ਹਾਂ ਨੂੰ ਇਸ ਗੱਲ ਦਾ ਕੋਈ ਇਲਮ ਨਹੀਂ ਹੈ ਕਿ ਕੋਈ ਯੂਨੀਅਨ ਕੰਸਰਵੇਟਿਵਾਂ ਦੀ ਹਮਾਇਤ ਕਰ ਰਹੀ ਹੈ।
ਪਾਰਟੀ ਵੱਲੋਂ ਵੀ ਇਸ ਦੀ ਪੁਸ਼ਟੀ ਨਹੀਂ ਕੀਤੀ ਗਈ ਹੈ ਕਿ ਕਿਸੇ ਯੂਨੀਅਨ ਵੱਲੋਂ ਉਨ੍ਹਾਂ ਨੂੰ ਸਮਰਥਨ ਦਿੱਤਾ ਗਿਆ ਹੈ ਕਿ ਨਹੀਂ।
ਪਿੱਛੇ ਜਿਹੇ ਓਟੂਲ ਵੱਲੋਂ ਯੂਨੀਅਨਜ਼ ਤੇ ਵਰਕਰਜ਼ ਦਾ ਦੋਸਤ ਹੋਣ ਦੀ ਦੁਹਾਈ ਵੀ ਦਿੱਤੀ ਜਾ ਰਹੀ ਸੀ ਪਰ ਏਅਲਵਾਰਡ ਨੇ ਇੱਕ ਇੰਟਰਵਿਊ ਵਿੱਚ ਆਖਿਆ ਕਿ ਓਟੂਲ ਦਾ ਟਰੈਕ ਰਿਕਾਰਡ ਇਸ ਤੋਂ ਬਿਲਕੁਲ ਉਲਟ ਦਰਸਾਉਂਦਾ ਹੈ। ਇਸੇ ਲਈ ਅਸੀਂ ਇਹ ਮੰਨਦੇ ਹਾਂ ਕਿ ਐਰਿਨ ਓਟੂਲ ਦੇ ਕੰਸਰਵੇਟਿਵ ਮਹਾਂਮਾਰੀ ਤੋਂ ਕੈਨੇਡਾ ਦੇ ਰਿਕਵਰੀ ਪਲੈਨ ਲਈ ਤਬਾਹਕੁੰਨ ਹੋ ਸਕਦੇ ਹਨ।

 

RELATED ARTICLES
POPULAR POSTS