ਓਟਵਾ/ਬਿਊਰੋ ਨਿਊਜ਼ :
ਕੈਨੇਡੀਅਨ ਡਾਲਰ ‘ਲੂਨੀ’ ਦੇ ਡਿਗਣ ਕਾਰਨ ਕੈਨੇਡਾ ਵਿਚ ਗੈਸ ਦੀਆਂ ਕੀਮਤਾਂ ਵਿਚ ਵਾਧਾ ਹੋ ਗਿਆ ਹੈ। ਗੈਸ ਦੀਆਂ ਕੀਮਤਾਂ ਦਾ ਰਿਕਾਰਡ ਰੱਖਣ ਵਾਲੀ ਗੈਸ ਬਡੀ ਕੰਪਨੀ ਨੇ ਦੱਸਿਆ ਕਿ ਗੈਸ 1.15 ਡਾਲਰ ਪ੍ਰਤੀ ਲੀਟਰ ਦੀ ਕੀਮਤ ਦੇ ਹਿਸਾਬ ਨਾਲ ਵਿਕੀ, ਜੋ ਇਕ ਸਾਲ ਦੇ ਮੁਕਾਬਲੇ 19 ਫੀਸਦੀ ਜ਼ਿਆਦਾ ਸੀ। ਗੈਸ ਬਡੀ ਦੇ ਪੈਟਰੋਲੀਅਮ ਐਨਾਲਿਸਟ ਨੇ ਦੱਸਿਆ ਕਿ ਗਰਮੀ ਦੇ ਵਧਣ ਅਤੇ ਲੂਨੀ ਡਿੱਗਣ ਕਾਰਨ ਗੈਸ ਦੀਆਂ ਕੀਮਤਾਂ ਵਿਚ ਵਾਧਾ ਹੋ ਰਿਹਾ ਹੈ। ਗਰਮੀਆਂ ਵਿਚ ਗੈਸ ਛੇਤੀ ਉੱਡ ਜਾਂਦੀ ਹੈ, ਇਸ ਲਈ ਮੱਧ ਅਪ੍ਰੈਲ ਤੋਂ ਮੱਧ ਸਤੰਬਰ ਤੱਕ ਰਿਫਾਈਨਰੀਜ਼ ਗੈਸ ਨੂੰ ਸਥਿਰ ਰੱਖਣ ਲਈ ਉਸ ਦੇ ਤੱਤਾਂ ਵਿਚ ਕੁਝ ਤਬਦੀਲੀ ਕਰਦੀਆਂ ਹਨ।ਟੋਰਾਂਚੋ ਵਿਚ ਗੈਸ ਦੀਆਂ ਕੀਮਤਾਂ 1.22 ਡਾਲਰ ਅਤੇ ਮਾਂਟਰੀਅਲ ਵਿਚ 1.27 ਡਾਲਰ ਦਰਜ ਕੀਤੀਆਂ ਗਈਆਂ। ਪੂਰਬੀ ਕੈਨੇਡਾ ਵਿਚ ਗੈਸ ਦੀਆਂ ਕੀਮਤਾਂ ਵਿਚ 3 ਤੋਂ 5 ਸੈਂਟ ਪ੍ਰਤੀ ਲੀਟਰ ਦਾ ਵਾਧਾ ਦਰਜ ਕੀਤਾ ਗਿਆ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …