ਮਾਮੂਲੀ ਸੋਧਾਂ ਨਾਲ ਪੰਜਾਬ ਦਾ ਬਜਟ ਹੋਇਆ ਪਾਸ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਵਿਧਾਨ ਸਭਾ ਸੈਸ਼ਨ ਦੇ ਆਖ਼ਰੀ ਦਿਨ ਅੱਜ ਵਿਰੋਧੀ ਧਿਰ ਅਤੇ ਸੱਤਾਧਾਰੀ ਧਿਰ ਵਿਚਕਾਰ ਕਈ ਵਾਰ ਤਿੱਖੀ ਬਹਿਸਬਾਜ਼ੀ ਹੋਈ। ਅੱਜ ਅਖੀਰਲੇ ਦਿਨ ਬਹੁਤਾ ਸਮਾਂ ਅਕਾਲੀ ਦਲ ਅਤੇ ਭਾਜਪਾ ਨੇ ਬਾਈਕਾਟ ਕੀਤਾ । ਇਸ ਦੇ ਬਾਵਜੂਦ ਅਖ਼ੀਰਲੇ ਦਿਨ ਪੰਜਾਬ ਦੇ ਬਜਟ ਨੂੰ ਪਾਸ ਕਰ ਦਿੱਤਾ ਗਿਆ ਜਿਸ ਵਿੱਚ ਕੁਝ ਮਾਮੂਲੀ ਸੋਧਾਂ ਵੀ ਕੀਤੀਆਂ ਗਈਆਂ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਿਧਾਨ ਸਭਾ ਦੀ ਕਾਰਵਾਈ ਨੂੰ ਸਹੀ ਠਹਿਰਾਉਂਦਿਆਂ ਕੇਬਲ ਮਾਫੀਆ ਦਾ ਵਿਰੋਧ ਕੀਤਾ। ਨਵਜੋਤ ਸਿੰਘ ਸਿੱਧੂ ਨੇ ਪੰਜਾਬ ਵਿੱਚ ਫੈਲੇ ਮਾਫੀਆ ਨੂੰ ਪਿਛਲੀ ਅਕਾਲੀ-ਭਾਜਪਾ ਸਰਕਾਰ ਦੀ ਦੇਣ ਕਰਾਰ ਦਿੱਤਾ।
ਪੰਜਾਬ ਵਿਧਾਨ ਸਭਾ ਦੇ ਸੈਸ਼ਨ ਵਿੱਚ ਭਾਵੇਂ ਪੰਜਾਬ ਦੇ ਗੰਭੀਰ ਮਾਮਲਿਆਂ ਜਿਵੇਂ ਕਿਸਾਨ ਖੁਦਕੁਸ਼ੀਆਂ , ਹਰ ਤਰ੍ਹਾਂ ਦੇ ਮਾਫੀਆ ਦਾ ਖਾਤਮਾ ਕਰਨ ਅਤੇ ਪੰਜਾਬ ਦੇ ਵਿਕਾਸ ਬਾਰੇ ਚਰਚਾ ਕੀਤੀ ਗਈ ਪਰ ਵਾਰ ਵਾਰ ਵਿਧਾਨ ਸਭਾ ਵਿੱਚ ਮਾਹੌਲ ਤਲਖੀ ਵਾਲਾ ਬਣ ਜਾਂਦਾ ਰਿਹਾ । ਇਸ ਬਾਰੇ ਬਹੁਤੀਆਂ ਧਿਰਾਂ ਗੰਭੀਰ ਨਜ਼ਰ ਨਹੀਂ ਆਈਆਂ।
Check Also
ਮਹਾਰਾਸ਼ਟਰ ’ਚ ਭਾਜਪਾ ਗੱਠਜੋੜ ਦੀ ਅਤੇ ਝਾਰਖੰਡ ’ਚ ਇੰਡੀਆ ਗੱਠਜੋੜ ਸਰਕਾਰ ਬਣਨਾ ਤੈਅ
ਏਕਨਾਥ ਛਿੰਦੇ ਬੋਲੇ ਤਿੰਨੋਂ ਪਾਰਟੀਆਂ ਦੀ ਸਲਾਹ ਨਾਲ ਬਣੇਗਾ ਅਗਲਾ ਮੁੱਖ ਮੰਤਰੀ ਮੁੰਬਈ/ਬਿਊਰੋ ਨਿਊਜ਼ : …