-3.7 C
Toronto
Monday, January 5, 2026
spot_img
Homeਹਫ਼ਤਾਵਾਰੀ ਫੇਰੀਚਿੰਤਾ : ਸਭ ਤੋਂ ਵੱਧ ਕਰੋਨਾ ਪ੍ਰਭਾਵਿਤ ਮੁਲਕਾਂ ਵਿਚ ਭਾਰਤ 9ਵੇਂ ਪਾਏਦਾਨ...

ਚਿੰਤਾ : ਸਭ ਤੋਂ ਵੱਧ ਕਰੋਨਾ ਪ੍ਰਭਾਵਿਤ ਮੁਲਕਾਂ ਵਿਚ ਭਾਰਤ 9ਵੇਂ ਪਾਏਦਾਨ ‘ਤੇ ਪਹੁੰਚਿਆ

ਨਵੀਂ ਦਿੱਲੀ : ਕਰੋਨਾ ਪ੍ਰਭਾਵਿਤ ਦੁਨੀਆ ਭਰ ਦੇ ਮੋਹਰੀ ਦਸ ਮੁਲਕਾਂ ਵਿਚ ਸ਼ਾਮਲ ਹੋਣ ਦੇ ਚੰਦ ਦਿਨਾਂ ਬਾਅਦ ਹੀ ਭਾਰਤ ਤੁਰਕੀ ਨੂੰ ਪਛਾੜ ਕੇ 9ਵੇਂ ਪਾਏਦਾਨ ‘ਤੇ ਜਾ ਅੱਪੜਿਆ ਹੈ। ਜਿਸ ਤੇਜੀ ਨਾਲ ਭਾਰਤ ਵਿਚ ਕਰੋਨਾ ਦੇ ਮਰੀਜ਼ ਵਧ ਰਹੇ ਹਨ ਤੇ ਔਸਤਨ 7 ਹਜ਼ਾਰ ਦੇ ਗੇੜ ਵਿਚ ਹਰ ਰੋਜ਼ ਨਵੇਂ ਮਰੀਜ਼ ਸਾਹਮਣੇ ਆਉਣ ਲੱਗੇ ਹਨ। ਜਿਸ ਨੂੰ ਦੇਖਦਿਆਂ ਸੰਭਾਵਨਾ ਬਣ ਗਈ ਹੈ ਕਿ ਭਾਰਤ ਵਿਚ ਛੇਤੀ ਹੀ ਕਰੋਨਾ ਦੇ ਪੀੜਤਾਂ ਦਾ ਅੰਕੜਾ 2 ਲੱਖ ਤੋਂ ਪਾਰ ਹੋਵੇਗਾ ਤੇ ਭਾਰਤ ਜਰਮਨੀ ਤੇ ਫਰਾਂਸ ਨੂੰ ਪਛਾੜ ਕੇ ਆਉਂਦੇ ਦੋ-ਤਿੰਨ ਦਿਨਾਂ ਦੇ ਦਰਮਿਆਨ ਹੀ 7ਵੇਂ ਪਾਏਦਾਨ ‘ਤੇ ਹੋਵੇਗਾ। ਜ਼ਿਕਰਯੋਗ ਹੈ ਕਿ ਇਸ ਸਮੇਂ ਭਾਰਤ ਵਿਚ ਕਰੋਨਾ ਪੀੜਤਾਂ ਦੀ ਗਿਣਤੀ 1 ਲੱਖ 66 ਹਜ਼ਾਰ ਤੋਂ ਪਾਰ ਜਾ ਚੁੱਕੀ ਹੈ। ਜਦੋਂਕਿ ਮਰਨ ਵਾਲਿਆਂ ਦਾ ਅੰਕੜਾ ਵੀ 5 ਹਜ਼ਾਰ ਵੱਲ ਨੂੰ ਵਧਦਿਆਂ 4800 ਤੱਕ ਅੱਪੜ ਚੁੱਕਾ ਹੈ।

RELATED ARTICLES
POPULAR POSTS