Breaking News
Home / ਪੰਜਾਬ / ਮਾਸਕ ਤੇ ਸੈਨੇਟਾਈਜ਼ਰ ਦੀ ਕਾਲਾਬਾਜ਼ਾਰੀ ਰੋਕਣ ਲਈ ਹੈਲਪਲਾਈਨ ਸ਼ੁਰੂ

ਮਾਸਕ ਤੇ ਸੈਨੇਟਾਈਜ਼ਰ ਦੀ ਕਾਲਾਬਾਜ਼ਾਰੀ ਰੋਕਣ ਲਈ ਹੈਲਪਲਾਈਨ ਸ਼ੁਰੂ

ਲੁਧਿਆਣਾ : ਸੂਬੇ ਦੀ ਸਭ ਤੋਂ ਵੱਡੀ ਦਵਾਈਆਂ ਦੀ ਥੋਕ ਮਾਰਕੀਟ ਵਿੱਚ ਦੁਕਾਨਦਾਰਾਂ ਵੱਲੋਂ ਮਾਸਕ ਤੇ ਸੈਨੇਟਾਈਜ਼ਰ ਦੀ ਕੀਤੀ ਜਾ ਰਹੀ ਕਾਲਾਬਾਜ਼ਾਰੀ ਸਬੰਧੀ ਲੁਧਿਆਣਾ ਜ਼ਿਲ੍ਹਾ ਪ੍ਰਸ਼ਾਸਨ ਦੀ ਜਾਗ ਖੁੱਲ੍ਹ ਗਈ। ਪ੍ਰਸ਼ਾਸਨ ਨੇ ਲੁਧਿਆਣਾ ਵਾਸੀਆਂ ਲਈ ਇੱਕ ਹੈਲਪਲਾਈਨ ਨੰਬਰ ਜਾਰੀ ਕਰ ਦਿੱਤਾ ਹੈ, ਜਿਸ ‘ਤੇ ਕੋਈ ਵੀ ਵਿਅਕਤੀ ਮਾਸਕ ਤੇ ਸੈਨੇਟਾਈਜ਼ਰ ਦੀ ਹੋ ਰਹੀ ਕਾਲਾਬਾਜ਼ਾਰੀ ਦੀ ਸ਼ਿਕਾਇਤ ਕਰ ਸਕਦਾ ਹੈ।
ਲੁਧਿਆਣਾ ਦੀ ਵਧੀਕ ਡਿਪਟੀ ਕਮਿਸ਼ਨਰ ਸ੍ਰੀਮਤੀ ਅੰਮ੍ਰਿਤ ਸਿੰਘ ਨੇ ਸ਼ਹਿਰ ਵਾਸੀਆਂ ਲਈ ਹੈਲਪਲਾਈਨ ਸ਼ੁਰੂ ਕੀਤੀ ਹੈ, ਜਿਥੇ ਲੋਕ ਕਾਲਾਬਾਜ਼ਾਰੀ, ਮੁਨਾਫ਼ਾਖੋਰੀ ਅਤੇ ਸਰਕਾਰ ਵੱਲੋਂ ਜਾਰੀ ਹਦਾਇਤਾਂ ਦੀ ਉਲੰਘਣਾ ਨਾਲ ਸਬੰਧਤ ਸੂਚਨਾ ਜ਼ਿਲ੍ਹਾ ਪ੍ਰਸ਼ਾਸਨ ਦੇ ਧਿਆਨ ਵਿੱਚ ਲਿਆ ਸਕਦੇ ਹਨ।
ਉਨ੍ਹਾਂ ਦੱਸਿਆ ਕਿ ਹੈਲਪਲਾਈਨ ਨੰਬਰ (ਲੈਂਡਲਾਈਨ) 0161-2402347 ਹੈ ਅਤੇ (ਮੋਬਾਈਲ) 9417228520 ਹੈ। ਇਹ ਦੋਵੇਂ ਹੈਲਪਲਾਈਨ ਨੰਬਰ ਦਿਨ ਰਾਤ ਚਾਲੂ ਰਹਿਣਗੇ। ਉਨ੍ਹਾਂ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਵੀ ਘਟਨਾ ਬਾਰੇ ਪਤਾ ਲੱਗਣ ‘ਤੇ ਆਪਣੀਆਂ ਸ਼ਿਕਾਇਤਾਂ ਦੇ ਸਕਦੇ ਹਨ ਪਰ ਇਹ ਸ਼ਿਕਾਇਤ ਸੱਚੀ ਹੋਣੀ ਚਾਹੀਦੀ ਹੈ। ਏਡੀਸੀ ਅਮ੍ਰਿਤ ਸਿੰਘ ਨੇ ਦੱਸਿਆ ਕਿ ਜਦੋਂ ਕੋਈ ਵਿਅਕਤੀ ਆਪਣੀ ਸ਼ਿਕਾਇਤ ਦਰਜ ਕਰਵਾਉਂਦਾ ਹੈ ਤਾਂ ਉਸ ਨੂੰ ਰਜਿਸਟਰ ਵਿਚ ਦਾਖ਼ਲ ਕੀਤਾ ਜਾਵੇਗਾ ਅਤੇ ਸਬੰਧਤ ਅਧਿਕਾਰੀ ਨੂੰ ਤੁਰੰਤ ਸੂਚਿਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਹਰ ਸ਼ਿਕਾਇਤ ਨੂੰ ਵਿਸ਼ੇਸ਼ ਆਈਡੀ ਨੰਬਰ ਜਾਰੀ ਕੀਤਾ ਜਾਵੇਗਾ।
ਜਾਣਕਾਰੀ ਅਨੁਸਾਰ ਦਵਾਈਆਂ ਦੀ ਥੋਕ ਦੁਕਾਨਦਾਰ ਇੱਕ ਰੁਪਏ ਅੱਸੀ ਪੈਸੇ ਵਾਲਾ 3 ਲੇਅਰ ਮਾਸਕ 18 ਰੁਪਏ ਵੇਚਿਆ ਜਾ ਰਿਹਾ ਸੀ, ਇਸ ਦੇ ਨਾਲ ਹੀ ਇੱਕ ਦੁਕਾਨਦਾਰ 16 ਰੁਪਏ ਦਾ ਵੇਚ ਰਿਹਾ ਸੀ। ਸਿਹਤ ਵਿਭਾਗ ਨੇ ਪਿੰਡੀ ਗਲੀ ਵਿੱਚ ਕਈ ਦੁਕਾਨਾਂ ‘ਤੇ ਛਾਪੇ ਮਾਰੇ, ਜਿੱਥੇ ਹਾਲੇ ਕੋਈ ਵੀ ਦੁਕਾਨਦਾਰ ਵੱਧ ਰੇਟ ‘ਤੇ ਮਾਸਕ ਵੇਚਦਾ ਨਹੀਂ ਫੜਿਆ ਗਿਆ, ਪਰ ਜਿਹੜੇ ਦੁਕਾਨਦਾਰ ਪਹਿਲਾਂ ਮਹਿੰਗੇ ਭਾਅ ‘ਤੇ ਮਾਸਕ ਵੇਚ ਰਹੇ ਸਨ, ਉਨ੍ਹਾਂ ‘ਤੇ ਵੀ ਕਾਰਵਾਈ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਇਸੇ ਦੌਰਾਨ ਕੇਂਦਰੀ ਖ਼ਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰਾਲੇ ਨੇ ਹੈਂਡ ਸੈਨੇਟਾਈਜ਼ਰ ਦੀ ਕੀਮਤ ਨਿਰਧਾਰਤ ਕਰ ਦਿੱਤੀ ਹੈ। ਨੋਟੀਫਿਕੇਸ਼ਨ ਵਿੱਚ ਦੱਸਿਆ ਗਿਆ ਹੈ ਕਿ ਪ੍ਰਤੀ 200 ਮਿਲੀਲਿਟਰ ਵਾਲੀ ਬੋਤਲ ਦੀ ਕੀਮਤ 100 ਰੁਪਏ ਤੋਂ ਵੱਧ ਨਹੀਂ ਹੋ ਸਕਦੀ।
ਅਲੱਗ-ਅਲੱਗ ਮਿਕਦਾਰ ਵਾਲੀਆਂ ਬੋਤਲਾਂ (ਪੈਕਿੰਗਜ਼) ਦੀ ਕੀਮਤ ਵੀ ਇਸ ਕੀਮਤ ਦੇ ਮੁਤਾਬਕ ਹੀ ਨਿਰਧਾਰਤ ਮੰਨਣਯੋਗ ਹੋਵੇਗੀ। ਮੰਤਰਾਲੇ ਅਨੁਸਾਰ ਇਹ ਕੀਮਤ 30 ਜੂਨ, 2020 ਤੱਕ ਲਾਗੂ ਰਹੇਗੀ।

Check Also

ਮਹਾਰਾਸ਼ਟਰ ’ਚ ਭਾਜਪਾ ਗੱਠਜੋੜ ਦੀ ਅਤੇ ਝਾਰਖੰਡ ’ਚ ਇੰਡੀਆ ਗੱਠਜੋੜ ਸਰਕਾਰ ਬਣਨਾ ਤੈਅ

ਏਕਨਾਥ ਛਿੰਦੇ ਬੋਲੇ ਤਿੰਨੋਂ ਪਾਰਟੀਆਂ ਦੀ ਸਲਾਹ ਨਾਲ ਬਣੇਗਾ ਅਗਲਾ ਮੁੱਖ ਮੰਤਰੀ ਮੁੰਬਈ/ਬਿਊਰੋ ਨਿਊਜ਼ : …