ਮਾਛੀਵਾੜਾ : ਕਰੋਨਾਵਾਇਰਸ ਦੇ ਮੱਦੇਨਜ਼ਰ ਲੱਗੇ ਜਨਤਾ ਕਰਫਿਊ ਕਾਰਨ ਇੰਦਰਾ ਕਲੌਨੀ ਦੇ ਕੌਂਸਲਰ ਅਮਰਜੀਤ ਸਿੰਘ ਦੇ ਪੁੱਤਰ ਭਵਨਦੀਪ ਸਿੰਘ ਦਾ ਵਿਆਹ ਬੜੇ ਹੀ ਸਾਦੇ ਢੰਗ ਨਾਲ ਹੋਇਆ। ਪਰਿਵਾਰਕ ਮੈਂਬਰਾਂ ਅਨੁਸਾਰ ਭਵਨਦੀਪ ਸਿੰਘ ਦਾ ਵਿਆਹ ਸਾਹਨੇਵਾਲ ਦੀ ਰਹਿਣ ਵਾਲੀ ਲੜਕੀ ਬਲਵੰਤ ਕੌਰ ਨਾਲ 22 ਮਾਰਚ ਨੂੰ ਤੈਅ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਵਿਆਹ ਪੈਲੇਸ ਵੀ ਬੁੱਕ ਕਰਵਾਇਆ ਹੋਇਆ ਸੀ। ਪਰ ਜਨਤਕ ਕਰਫਿਊ ਲਗਾਉਣ ਤੋਂ ਬਾਅਦ ਲਾੜਾ-ਲਾੜੀ ਦੇ ਪਰਿਵਾਰਕ ਮੈਂਬਰਾਂ ਨੇ ਫੈਸਲਾ ਕੀਤਾ ਕਿ ਵਿਆਹ ਬੜੇ ਸਾਦੇ ਢੰਗ ਨਾਲ ਕੀਤਾ ਜਾਵੇ। ਪਰਿਵਾਰਕ ਮੈਂਬਰਾਂ ਅਨੁਸਾਰ ਲੜਕੇ ਵਾਲਿਆਂ ਵਲੋਂ 7 ਮੈਂਬਰ ਤੇ ਲੜਕੀ ਵਾਲਿਆਂ ਵਲੋਂ 8 ਮੈਂਬਰ ਸਾਹਨੇਵਾਲ ਦੇ ਗੁਰਦੁਆਰਾ ਨਾਮਦੇਵ ਸਾਹਿਬ ਪੁੱਜੇ ਤੇ ਲੜਕਾ -ਲੜਕੀ ਦੇ ਆਨੰਦ ਕਾਰਜ ਕਰਵਾਏ।
Check Also
ਫਰੀਦਕੋਟ ਦੀ ਸਿਫਤ ਕੌਰ ਸਮਰਾ ਨੇ ਭਾਰਤ ਦੀ ਝੋਲੀ ਪਾਇਆ ਸੋਨ ਤਗ਼ਮਾ
ਅਰਜਨਟੀਨਾ ਸ਼ੂਟਿੰਗ ’ਚ ਚੱਲ ਰਹੇ ਸ਼ੂਟਿੰਗ ਮੁਕਾਬਲੇ ’ਚ ਸਿਫ ਨੇ ਜਿੱਤਿਆ ਤਮਗਾ ਨਵੀਂ ਦਿੱਲੀ/ਬਿਊਰੋ ਨਿਊਜ਼ …