Breaking News
Home / ਕੈਨੇਡਾ / Front / ਭਾਰਤ-ਅਮਰੀਕਾ ਦਾ ਸਾਂਝਾ ਉਪਗ੍ਰਹਿ NISAR ਧਰਤੀ ਦੇ ਗਲੇਸ਼ੀਅਰਾਂ ‘ਤੇ ਰੱਖੇਗਾ ਨਜ਼ਰ, ਜਲਦ  ਹੋ ਸਕਦਾ ਹੈ ਲਾਂਚ 

ਭਾਰਤ-ਅਮਰੀਕਾ ਦਾ ਸਾਂਝਾ ਉਪਗ੍ਰਹਿ NISAR ਧਰਤੀ ਦੇ ਗਲੇਸ਼ੀਅਰਾਂ ‘ਤੇ ਰੱਖੇਗਾ ਨਜ਼ਰ, ਜਲਦ  ਹੋ ਸਕਦਾ ਹੈ ਲਾਂਚ 

ਭਾਰਤ-ਅਮਰੀਕਾ ਦਾ ਸਾਂਝਾ ਉਪਗ੍ਰਹਿ NISAR ਧਰਤੀ ਦੇ ਗਲੇਸ਼ੀਅਰਾਂ ‘ਤੇ ਰੱਖੇਗਾ ਨਜ਼ਰ, ਜਲਦ  ਹੋ ਸਕਦਾ ਹੈ ਲਾਂਚ

ਨਵੀ ਦਿੱਲੀ / ਬਿਊਰੋ ਨੀਊਜ਼

ਨਾਸਾ ਦੀ ਜੈਟ ਪ੍ਰੋਪਲਸ਼ਨ ਲੈਬਾਰਟਰੀ ਨੇ ਇਕ ਬਿਆਨ ‘ਚ ਕਿਹਾ ਕਿ ‘ਇਸ ਨਾਲ ਵਿਗਿਆਨੀਆਂ ਨੂੰ ਪਤਾ ਲੱਗੇਗਾ ਕਿ ਕਿਵੇਂ ਇਕ ਛੋਟੀ ਜਿਹੀ ਪ੍ਰਕਿਰਿਆ ਅੰਟਾਰਕਟਿਕਾ ਅਤੇ ਗ੍ਰੀਨਲੈਂਡ ਦੇ ਗਲੇਸ਼ੀਅਰਾਂ ‘ਚ ਵੱਡੇ ਬਦਲਾਅ ਦਾ ਕਾਰਨ ਬਣਦੀ ਹੈ।’

ਭਾਰਤੀ ਪੁਲਾੜ ਏਜੰਸੀ ISRO ਅਤੇ ਅਮਰੀਕੀ ਪੁਲਾੜ ਏਜੰਸੀ ਨਾਸਾ ਦੁਆਰਾ ਸਾਂਝੇ ਤੌਰ ‘ਤੇ ਬਣਾਇਆ ਗਿਆ ਉਪਗ੍ਰਹਿ NISAR (NISAR- NASA-ISRO ਸਿੰਥੈਟਿਕ ਅਪਰਚਰ ਰਡਾਰ) ਲਾਂਚ ਕਰਨ ਲਈ ਤਿਆਰ ਹੈ ਅਤੇ ਇਸ ਦੀ ਲਾਂਚਿੰਗ ਮਿਤੀ ਦਾ ਐਲਾਨ ਜਲਦੀ ਹੀ ਕੀਤਾ ਜਾਵੇਗਾ। ਇਸ ਸੈਟੇਲਾਈਟ ਦੀ ਮਦਦ ਨਾਲ ਇਸਰੋ ਅਤੇ ਨਾਸਾ ਧਰਤੀ ‘ਤੇ ਵਾਤਾਵਰਨ ਲਈ ਮਹੱਤਵਪੂਰਨ ਜਲਗਾਹਾਂ, ਜਵਾਲਾਮੁਖੀ ‘ਚ ਬਦਲਾਅ ਅਤੇ ਜ਼ਮੀਨ ਅਤੇ ਸਮੁੰਦਰੀ ਬਰਫ ‘ਚ ਬਦਲਾਅ ਦਾ ਅਧਿਐਨ ਕਰਨਗੇ। NISAR ਸੈਟੇਲਾਈਟ ਗਲੇਸ਼ੀਅਰਾਂ ਤੋਂ ਬਰਫ਼ ਪਿਘਲਣ ‘ਤੇ ਵੀ ਨਜ਼ਰ ਰੱਖੇਗਾ।

ਗਲੇਸ਼ੀਅਰਾਂ ਦੇ ਪਿਘਲਣ ਦੀ ਦਰ ਨੂੰ ਸਮਝਣ ਵਿੱਚ ਮਦਦ ਕਰੇਗਾ

ਨਾਸਾ ‘ਚ ਗਲੇਸ਼ੀਅਰਾਂ ਦਾ ਅਧਿਐਨ ਕਰਨ ਵਾਲੇ ਵਿਗਿਆਨੀ ਐਲੇਕਸ ਗਾਰਡਨਰ ਨੇ ਕਿਹਾ ਕਿ ਸਾਡੀ ਧਰਤੀ ‘ਤੇ ਬਰਫ਼ ਤੇਜ਼ੀ ਨਾਲ ਪਿਘਲ ਰਹੀ ਹੈ ਅਤੇ ਸਾਨੂੰ ਇਸ ਦੇ ਪਿਘਲਣ ਦੀ ਪ੍ਰਕਿਰਿਆ ਨੂੰ ਸਮਝਣ ਦੀ ਲੋੜ ਹੈ, ਜਿਸ ‘ਚ NISAR ਸੈਟੇਲਾਈਟ ਮਦਦ ਕਰੇਗਾ। ਨਿਸਾਰ ਨੂੰ ਇਸ ਸਾਲ ਲਾਂਚ ਕੀਤਾ ਜਾਣਾ ਹੈ ਅਤੇ ਇਸ ਦੀਆਂ ਤਿਆਰੀਆਂ ਲਗਭਗ ਪੂਰੀਆਂ ਹੋ ਚੁੱਕੀਆਂ ਹਨ। ਇਹ ਸੈਟੇਲਾਈਟ ਹਰ 12 ਦਿਨਾਂ ਵਿੱਚ ਦੋ ਵਾਰ ਧਰਤੀ ਦੀ ਸਾਰੀ ਜ਼ਮੀਨ ਅਤੇ ਬਰਫ਼ ਵਾਲੇ ਖੇਤਰਾਂ ਦਾ ਸਰਵੇਖਣ ਕਰੇਗਾ।

Check Also

ਸ੍ਰੀ ਅਕਾਲ ਤਖਤ ਸਾਹਿਬ ’ਤੇ ਦੋ ਦਸੰਬਰ ਨੂੰ ਹੋਣ ਵਾਲੀ ਇਕੱਤਰਤਾ ਤੋਂ ਪਹਿਲਾਂ ਬੋਲੇ ਐਡਵੋਕੇਟ ਧਾਮੀ

ਕਿਹਾ : ਫੈਸਲੇ ਤੋਂ ਪਹਿਲਾਂ ਸਿੰਘ ਸਾਹਿਬਾਨਾਂ ਨੂੰ ਨਾ ਦਿੱਤੀਆਂ ਜਾਣ ਨਸੀਹਤਾਂ ਅੰਮਿ੍ਰਤਸਰ/ਬਿਊਰੋ ਨਿਊਜ਼ : …