Breaking News
Home / ਸੰਪਾਦਕੀ / ਕੈਂਸਰਦੀਮਾਰਹੇਠਕੈਨੇਡਾ; ਕੀ ਹੋਣਬਚਾਅ ਦੇ ਯਤਨ

ਕੈਂਸਰਦੀਮਾਰਹੇਠਕੈਨੇਡਾ; ਕੀ ਹੋਣਬਚਾਅ ਦੇ ਯਤਨ

ਕੈਨੇਡੀਅਨਕੈਂਸਰਸਟੈਟੇਸਟਿਕਸਵਲੋਂ ਸਾਲ 2017 ਦਾਜਾਰੀਕੀਤਾਸਿਹਤਅਧਿਐਨਕੈਨੇਡੀਅਨਨਾਗਰਿਕਾਂ ਲਈਪੈਰਾਂ ਹੇਠੋਂ ਜ਼ਮੀਨ ਖਿਸਕਾਉਣ ਵਾਲਾਹੈ। ਇਸ ਅਧਿਐਨਰਿਪੋਰਟ ਅਨੁਸਾਰ ਤਕਰੀਬਨ ਅੱਧੇ ਕੈਨੇਡੀਅਨਲੋਕਕੈਂਸਰਵਰਗੀਖ਼ਤਰਨਾਕਬਿਮਾਰੀ ਦੇ ਖ਼ਤਰੇ ਹੇਠਹਨ।ਰਿਪੋਰਟ ਅਨੁਸਾਰ ਕੈਨੇਡਾ ਦੇ 49 ਫ਼ੀਸਦੀ ਪੁਰਸ਼ਾਂ ਅਤੇ 45 ਫ਼ੀਸਦੀ ਔਰਤਾਂ ਨੂੰ ਜ਼ਿੰਦਗੀਵਿਚ ਕਿਸੇ ਨਾ ਕਿਸੇ ਰੂਪਵਿਚਕੈਂਸਰਹੋਣਦਾਖ਼ਤਰਾਬਣਿਆਰਹਿੰਦਾਹੈ। ਇਹ ਪੱਧਰ ਪਿਛਲੇ ਸਾਲਦੀਰਿਪੋਰਟਨਾਲੋਂ ਵੱਧ ਹੈ।ਸਾਲ 2016 ਦੀਰਿਪੋਰਟ ਅਨੁਸਾਰ 45 ਫ਼ੀਸਦੀ ਪੁਰਸ਼ਾਂ ਅਤੇ 42 ਫ਼ੀਸਦੀ ਔਰਤਾਂ ਨੂੰ ਅਜਿਹਾ ਖ਼ਤਰਾਦਰਪੇਸ਼ ਸੀ।
ਕੇਵਲ ਇਹੀ ਨਹੀਂ, ਸਗੋਂ ਹਾਲੀਆਅਧਿਐਨਰਿਪੋਰਟ ਅਨੁਸਾਰ ਮੈਨੀਟੋਬਾਵਿਚਆਉਂਦੇ 20 ਸਾਲਾਂ ਦੌਰਾਨ ਕੈਂਸਰ ਦੇ ਮਾਮਲੇ 50 ਤੋਂ 60 ਫ਼ੀਸਦੀਜ਼ਿਆਦਾਵਧਣਦਾਅਨੁਮਾਨ ਹੈ। ਕੈਨੇਡੀਅਨਕੈਂਸਰਸੁਸਾਇਟੀ ਦੇ ਅੰਕੜਿਆਂ ਅਨੁਸਾਰ ਮੈਨੀਟੋਬਾਵਿਚਤਕਰੀਬਨ 8 ਮੌਤਾਂ ਰੋਜ਼ਾਨਾ ਦੇ ਹਿਸਾਬਨਾਲ 2900 ਲੋਕਾਂ ਦੇ ਕੈਂਸਰਨਾਲਮਰਨਦਾਖ਼ਦਸ਼ਾ ਹੈ। ਮੈਨੀਟੋਬਾਵਿਚਫੇਫੜਿਆਂ ਦੇ ਕੈਂਸਰ ਦੇ ਮਰੀਜ਼ ਬੜੀ ਤੇਜ਼ੀ ਨਾਲ ਵੱਧ ਰਹੇ ਹਨ। ਹਾਲਾਂਕਿ ਇਸ ਰਿਪੋਰਟਵਿਚ ਇਕ ਗੱਲ ਹੌਂਸਲਾ ਦੇਣਵਾਲੀਵੀ ਹੈ ਕਿ ਬਿਹਤਰੀਨਇਲਾਜਤਕਨੀਕਾਂ ਅਤੇ ਡਾਕਟਰੀਸਹੂਲਤਾਂ ਕਾਰਨ ਵੱਡੀ ਪੱਧਰ ‘ਤੇ ਕੈਂਸਰ ਨੂੰ ਮਾਤਦੇਣ ਦੇ ਮਾਮਲੇ ਵੀਸਾਹਮਣੇ ਆ ਰਹੇ ਹਨ।ਕੈਨੇਡੀਅਨਸਿਹਤਮਾਹਰਾਂ ਦਾਮੰਨਣਾ ਹੈ ਕਿ ਭਾਵੇਂਕਿ ਦੁਨੀਆ ਭਰ ‘ਚ ਕੈਂਸਰਵਰਗੀਜਾਨਲੇਵਾਬਿਮਾਰੀ ਤੇਜ਼ੀ ਨਾਲਪੈਰਪਸਾਰਰਹੀ ਹੈ, ਪਰਆਉਂਦੇ ਸਮੇਂ ਦੌਰਾਨ ਤਕਰੀਬਨਹਰੇਕਕੈਨੇਡੀਅਨਨਾਗਰਿਕ ਨੂੰ ਕੈਂਸਰ ਕਿਸੇ ਨਾ ਕਿਸੇ ਰੂਪਵਿਚਪ੍ਰਭਾਵਿਤਕਰਸਕਦਾਹੈ। ਇਸ ਰਿਪੋਰਟ ਤੋਂ ਬਾਅਦਕੈਨੇਡੀਅਨਨਾਗਰਿਕਾਂ ਵਿਚਚਿੰਤਾਵਾਂ ਪੈਦਾ ਹੋ ਗਈਆਂ ਹਨ।
ਨਿਰਸੰਦੇਹਕੈਂਸਰਵਰਗੀ ਨਾਮੁਰਾਦ ਤੇ ਜਾਨਲੇਵਾਬਿਮਾਰੀਦਾਨਾਂਅ ਸੁਣ ਕੇ ਹੀ ਮਨੁੱਖ ਨੂੰ ਕੰਬਣੀ ਜਿਹੀ ਛਿੜਜਾਂਦੀ ਹੈ ਪਰ ਇਸ ਬਿਮਾਰੀ ਤੋਂ ਅਹਿਤਿਆਤਵਜੋਂ ਬਚਾਅਵੀ ਹੋ ਸਕਦਾਹੈ। ਦੁਨੀਆ ਭਰਵਿਚਕੈਂਸਰ ਦੇ ਇਲਾਜ ਨੂੰ ਲੈ ਕੇ ਵੱਡੀ ਪੱਧਰ ‘ਤੇ ਵਿਗਿਆਨਕ ਖੋਜਾਂ ਚੱਲ ਰਹੀਆਂ ਹਨਪਰਫ਼ਿਲਹਾਲ ਇਸ ਬਿਮਾਰੀ ਦੇ ਇਲਾਜਦਾ ਕੋਈ ਪੱਕਾ ਤੋੜਨਹੀਂ ਲੱਭਿਆ ਜਾ ਸਕਿਆ। ਬੇਸ਼ੱਕ ਪੱਛਮੀ ਦੇਸ਼ਾਂ ਵਿਚਕੈਂਸਰਦੀਬਿਮਾਰੀ, ਭਾਰਤਵਰਗੇ ਪੂਰਬੀ ਮੁਲਕਾਂ ਨਾਲੋਂ 10 ਗੁਣਾਂ ਵਧੇਰੇ ਹੈ, ਪਰਜਾਗਰੂਕਤਾਅਤੇ ਇਲਾਜਦੀਆਂ ਸਹੂਲਤਾਂ ਕਾਰਨਕੈਂਸਰਕਾਰਨ ਮੌਤਾਂ ਦੀਗਿਣਤੀਸਾਡੇ ਮੁਲਕਾਂ ਵਿਚ, ਭਾਰਤਵਰਗੇ ਮੁਲਕਾਂ ਦੇ ਮੁਕਾਬਲੇ ਕਾਫ਼ੀ ਘੱਟ ਹੈ।
ਕੈਂਸਰ ਦੇ ਇਲਾਜਨਾਲੋਂ ਵੀਵਧੇਰੇ ਇਹ ਗੱਲ ਅਹਿਮੀਅਤ ਰੱਖਦੀ ਹੈ ਕਿ ਆਖ਼ਰਕਾਰਕੈਂਸਰ ਦੇ ਪੈਦਾਹੋਣ ਦੇ ਕੀ ਕਾਰਨਹਨਅਤੇ ਇਸ ਤੋਂ ਬਚਾਅਕਿਵੇਂ ਹੋ ਸਕਦਾ ਹੈ? ਅਜੋਕੀ ਮਨੁੱਖੀ ਜੀਵਨਸ਼ੈਲੀਅਤੇ ਖਾਣ-ਪੀਣਦੀਆਂ ਆਦਤਾਂ ਵਿਚ ਤੇਜ਼ੀ ਨਾਲ ਆ ਰਹੇ ਬਦਲਾਓਅਤੇ ਆਲਮੀ ਪੱਧਰ ‘ਤੇ ਪ੍ਰਦੂਸ਼ਣਕਾਰਨਜਲਵਾਯੂ ‘ਚ ਆ ਰਹੇ ਭਾਰੀਵਿਗਾੜਕਾਰਨਕੈਂਸਰਵਰਗੀਆਂ ਬਿਮਾਰੀਆਂ ਪੈਦਾ ਹੋ ਰਹੀਆਂ ਹਨ। ਮਨੁੱਖੀ ਜੀਵਨਵਿਚ ਵੱਧ ਰਹੀ ਭੱਜ-ਦੌੜ ਅਤੇ ਮਸ਼ੀਨੀਕਰਨ ਨੇ ਮਨੁੱਖੀ ਜੀਵਨਸ਼ੈਲੀਵਿਚ ਵੱਡੇ ਵਿਕਾਰਪੈਦਾਕੀਤੇ ਹਨ, ਜਿਨ੍ਹਾਂ ਦੇ ਫਲਸਰੂਪ ਹੀ ਭਿਆਨਕ ਤੇ ਜਾਨਲੇਵਾਬਿਮਾਰੀਆਂ ਪੈਦਾ ਹੋ ਰਹੀਆਂ ਹਨ।ਕੈਂਸਰ ਦੇ ਪੈਦਾਹੋਣਅਤੇ ਵਧਣ-ਫੁਲਣ ਦੇ ਭਾਵੇਂ ਅਨੇਕਾਂ ਕਾਰਨਹਨਪਰ ਇਸ ਦਾ ਵੱਡਾ ਕਾਰਨਪ੍ਰਦੂਸ਼ਿਤ ਹੋ ਰਿਹਾਵਾਤਾਵਰਨਅਤੇ ਨਸ਼ਿਆਂ ਦੀ ਵੱਧ ਰਹੀਵਰਤੋਂ ਹੈ। ਤੰਬਾਕੂ-ਯੁਕਤਨਸ਼ੇ, ਮਾਸਅਤੇ ਸ਼ਰਾਬਦੀਵਰਤੋਂ ਮਨੁੱਖੀ ਸਰੀਰਅੰਦਰਲੇ ਸਿਹਤਮੰਦਸੈੱਲਾਂ ਨੂੰ ਕਮਜ਼ੋਰ ਕਰਦਿੰਦੀ ਹੈ ਜਿਸ ਨਾਲਕੈਂਸਰਅਤੇ ਹੋਰਬਿਮਾਰੀਆਂ ਦੇ ਸੈੱਲਭਾਰੂ ਹੋ ਜਾਂਦੇ ਹਨਅਤੇ ਸਾਡੇ ਸਰੀਰ ਨੂੰ ਰੋਗਾਂ ਵਿਚਜਕੜਲੈਂਦੇ ਹਨ। ਜਿਨ੍ਹਾਂ ਮੁਲਕਾਂ ਵਿਚਸ਼ਰਾਬਅਤੇ ਤੰਬਾਕੂ-ਯੁਕਤਨਸ਼ਿਆਂ ਦੀਮਨਾਹੀ ਹੈ, ਉੱਥੇ ਕੈਂਸਰਬਹੁਤ ਘੱਟ ਹੁੰਦਾ ਹੈ। ਕੈਨੇਡਾ ‘ਚ ਵੀਪਿਛਲੇ ਸਾਲਾਂ ਦੌਰਾਨ ਤੰਬਾਕੂਦੀਵਰਤੋਂ ਅਤੇ ਸਿਗਰਟਨੋਸ਼ੀ ਘੱਟ ਹੋਣਨਾਲ, ਪੁਰਸ਼ਾਂ ਵਿਚਪਹਿਲਾਂ ਸਿਗਰਟਨੋਸ਼ੀਕਾਰਨਕੈਂਸਰਨਾਲਹੋਣਵਾਲੀਆਂ ਮੌਤਾਂ ਦੀਦਰ ਜੋ ਕਾਫ਼ੀਵਧੇਰੇ ਸੀ, ਹੁਣ ਇਹ ਮੌਤ ਦਰਵੀ ਘੱਟ ਹੋਈ ਹੈ।ઠਸਿੱਖ ਭਾਈਚਾਰੇ ਵਿਚਤੰਬਾਕੂ ਕਾਰਨਹੋਣਵਾਲਾਕੈਂਸਰਕਾਫ਼ੀ ਘੱਟ ਹੈ ਪਰਸ਼ਰਾਬਦੀਵਰਤੋਂ ਵੱਧ ਕਰਨਕਰਕੇ ਇਹ ਵੀਕੈਂਸਰਦੀਮਾਰਹੇਠ ਆ ਗਏ ਹਨ। ਸ਼ਰਾਬਅਤੇ ਤੰਬਾਕੂ-ਯੁਕਤਨਸ਼ਿਆਂ ਨੂੰ ਰੋਕਣਾਸਾਡੇ ਆਪਣੇ ਹੱਥ ਵੱਸ ਹੈ। ਅਜਿਹਾ ਕਰਕੇ ਅਸੀਂ ਕੈਂਸਰਹੋਣ ਨੂੰ ਮੁੱਢੋਂ ਹੀ ਖਾਰਜਕਰਸਕਦੇ ਹਾਂ। ਵਾਤਾਵਰਨਪ੍ਰਦੂਸ਼ਣਦਾਮਸਲਾਸਰਕਾਰਅਤੇ ਸਮਾਜਨਾਲਜੁੜਿਆ ਹੋਇਆ ਹੈ ਪਰਫਿਰਵੀ ਅਸੀਂ ਇਸ ਨੂੰ ਘਟਾਉਣਵਿਚ ਕਿਸੇ ਹੱਦ ਤੱਕ ਯੋਗਦਾਨਪਾ ਕੇ ਕੈਂਸਰ ਤੋਂ ਬਚਾਅਕਰਸਕਦੇ ਹਾਂ। ਇਹ ਗੱਲ ਪੱਲੇ ਬੰਨ੍ਹ ਲੈਣੀਚਾਹੀਦੀ ਹੈ ਕਿ ਪ੍ਰਦੂਸ਼ਣ-ਰਹਿਤਵਾਤਾਵਰਨਵਿਚਰਹਿਣ, ਸ਼ਰਾਬ, ਨਸ਼ਿਆਂ ਤੇ ਫ਼ਿਕਰਾਂ ਤੋਂ ਰਹਿਤਸਾਦਾ, ਸਾਫ਼ਅਤੇ ਸ਼ੁੱਧ ਭੋਜਨਖਾਣਵਾਲੇ ਵਿਅਕਤੀ ਨੂੰ ਕੈਂਸਰ ਹੋ ਹੀ ਨਹੀਂ ਸਕਦਾ।
ਲਗਾਤਾਰ ਹੋ ਰਹੀਆਂ ਖੋਜਾਂ, ਦਵਾਈਆਂ, ਤਕਨੀਕਾਂ, ਡਾਕਟਰੀਮੁਹਾਰਤਅਤੇ ਚੇਤਨਾਵਧਣਸਦਕਾਹੁਣਕੈਂਸਰਜਾਨਲੇਵਾ ਰੋਗ ਨਹੀਂ ਰਿਹਾ। ਆਪਣੀਜੀਵਨਸ਼ੈਲੀਸੁਧਾਰ ਕੇ ਕੁਝ ਹੱਦ ਤਕ ਤਾਂ ਇਸ ਨੂੰ ਪੈਦਾਹੋਣ ਤੋਂ ਰੋਕਿਆ ਜਾ ਸਕਦਾ ਹੈ ਜਦੋਂਕਿ ਕਾਫ਼ੀ ਹੱਦ ਤੱਕ ਇਸ ਦਾਪੂਰਾਇਲਾਜਵੀਸੰਭਵ ਹੈ। ਕੈਂਸਰ ਦੇ ਰੋਗ ਤੋਂ ਮੁਕਤੀ ਇਸ ਦੇ ਸਮੇਂ ਸਿਰਪਤਾ ਲੱਗਣ ਅਤੇ ਉਸ ਦੀਸਟੇਜ’ਤੇ ਨਿਰਭਰਕਰਦੀ ਹੈ। ਇਸ ਮੰਤਵਲਈਕੈਂਸਰਦਾਥੋੜ੍ਹਾ-ਬਹੁਤਾ ਸ਼ੱਕ ਪੈਣ’ਤੇ ਤੁਰੰਤਕੈਂਸਰ ਦੇ ਮਾਹਰਡਾਕਟਰਦੀਸਲਾਹਲੈਣੀ ਜ਼ਰੂਰੀ ਹੈ। 30 ਸਾਲ ਤੋਂ ਵੱਧ ਉਮਰਦੀਆਂ ਔਰਤਾਂ ਨੂੰ ਸਾਲਵਿਚ ਇਕ ਵਾਰਆਪਣੇ ਸਰੀਰਦੀਕੈਂਸਰਮਾਹਰ ਤੋਂ ਜਾਂਚ ਕਰਵਾਲੈਣੀਫ਼ਾਇਦੇਮੰਦ ਹੋ ਸਕਦੀ ਹੈ। ਜਦੋਂ ਕਿਸੇ ਵਿਅਕਤੀ ਉੱਪਰਕੈਂਸਰ ਦੇ ਹਮਲੇ ਦੀਜਾਣਕਾਰੀ ਹੋ ਜਾਵੇ ਤਾਂ ਬਿਨਾਂ ਕਿਸੇ ਦੇਰੀ ਤੋਂ ਤੁਰੰਤ ਕਿਸੇ ਕੈਂਸਰਮਾਹਰਡਾਕਟਰ ਤੋਂ ਇਲਾਜਸ਼ੁਰੂ ਕਰਵਾਦੇਣਾਚਾਹੀਦਾ ਹੈ। ਇਹ ਭੁਲੇਖਾਵੀਮਨ ‘ਚੋਂ ਦੂਰਕਰਲੈਣਦੀ ਜ਼ਰੂਰਤ ਹੈ ਕਿ ਕੈਂਸਰਦਾਇਲਾਜਬਹੁਤਜ਼ਿਆਦਾਮਹਿੰਗਾ ਹੈ। ਹਕੀਕਤ ਇਹ ਹੈ ਕਿ ਇਸ ਦਾਇਲਾਜਵੀਦੂਜੀਆਂ ਹੋਰਬਿਮਾਰੀਆਂ ਵਰਗਾ ਹੀ ਹੈ ਅਤੇ ਪੈਸੇ ਵੀਲਗਭਗ ਉਨ੍ਹਾਂ ਦੇ ਇਲਾਜਜਿੰਨੇ ਹੀ ਲੱਗਦੇ ਹਨ, ਬਸ਼ਰਤੇ ਕਿ ਡਾਕਟਰਦੀਚੋਣ ਸਹੀ ਕੀਤੀਜਾਵੇ। ਹਾਂ, ਇਹ ਠੀਕ ਹੈ ਕਿ ਇਸ ਦੀਆਂ ਦਵਾਈਆਂ ਜ਼ਰੂਰ ਕੁਝ ਮਹਿੰਗੀਆਂ ਹਨਪਰਸੂਝਵਾਨਮਾਹਰਡਾਕਟਰਉਨ੍ਹਾਂ ਦੀਸੁਯੋਗ ਵਰਤੋਂ ਕਰਕੇ ਪੀੜਤਾਂ ਦਾਖ਼ਰਚਕਾਫ਼ੀਘਟਾਸਕਦੇ ਹਨ।
ਸਰਕਾਰ ਨੂੰ ਵੀਪ੍ਰਦੂਸ਼ਣਰਹਿਤਵਿਕਾਸਮਾਡਲ ਨੂੰ ਅਪਨਾਉਣ, ਆਲਮੀ ਪੱਧਰ ‘ਤੇ ਵਾਤਾਵਰਨ ਨੂੰ ਸੁਰੱਖਿਅਤ ਰੱਖਣ ਲਈਸਰਗਰਮਭੂਮਿਕਾ ਨਿਭਾਉਣ ਵਰਗੇ ਵੱਡੇ ਹੰਭਲੇ ਮਾਰਨ ਤੋਂ ਇਲਾਵਾਸਿਹਤਬਜਟ ‘ਚ ਸੁਧਾਰ ਕਰਕੇ ਕੈਂਸਰ ਦੇ ਰੋਕਥਾਮ, ਜਾਗਰੂਕਤਾਅਤੇ ਕੈਂਸਰ ਦੇ ਇਲਾਜਦੀਆਂ ਹੋਰਬਿਹਤਰੀਨਸਹੂਲਤਾਂ ਦੇਣਦੀਦਿਸ਼ਾ ‘ਚ ਵੀਅਹਿਮਕਦਮ ਚੁੱਕਣ ਦੀ ਜ਼ਰੂਰਤ ਹੈ ਤਾਂ ਜੋ ਸਾਡੇ ਦੇਸ਼ ਦੇ ਨਾਗਰਿਕਾਂ ਦੀ ਜ਼ਿੰਦਗੀਵਧੇਰੇ ਸੁਰੱਖਿਅਤ ਕੀਤੀ ਜਾ ਸਕੇ।

Check Also

ਵਿਸ਼ਵ ਜੰਗ ਦਾ ਵੱਧਦਾ ਖ਼ਦਸ਼ਾ

ਇਜ਼ਰਾਈਲ ਅਤੇ ਹਮਾਸ ਦਰਮਿਆਨ ਛੇ ਮਹੀਨੇ ਪਹਿਲਾਂ ਆਰੰਭ ਹੋਈ ਜੰਗ ਹੁਣ ਪੱਛਮੀ ਏਸ਼ੀਆ ਦੇ ਹੋਰ …