ਆਈ.ਸੀ.ਸੀ. ਟੈਸਟ ਰੈਕਿੰਗ ਵਿਚ ਦੋਵੇਂ ਨੰਬਰ ਵਨ ਉਤੇ, ਕੋਹਲੀ ਫਿਸਲੇ
ਨਵੀਂ ਦਿੱਲੀ/ਬਿਊਰੋ ਨਿਊਜ਼
ਬੈਂਗਲੁਰੂ ਟੈਸਟ ਵਿਚ ਮਿਲੀ ਜਿੱਤ ਦਾ ਫਾਇਦਾ ਜਿੱਥੇ ਟੀਮ ਇੰਡੀਆ ਦੇ ਦੋਵੇਂ ਸਟਾਰ ਸਪਿਨਰਾਂ ਨੂੰ ਹੋਇਆ, ਉਥੇ ਖਰਾਬ ਬੱਲੇਬਾਜ਼ੀ ਦਾ ਖਾਮਿਆਜ਼ਾ ਕਪਤਾਨ ਵਿਰਾਟ ਕੋਹਲੀ ਨੂੰ ਭੁਗਤਣਾ ਪਿਆ। ਆਈ.ਸੀ.ਸੀ. ਦੀ ਜਾਰੀ ਟੈਸਟ ਰੈਕਿੰਗ ਵਿਚ ਆਰ. ਅਸ਼ਵਿਨ ਅਤੇ ਰਵਿੰਦਰ ਜਡੇਜਾ ਅਜਿਹੇ ਪਹਿਲੇ ਸਪਿੰਨਰ ਬਣ ਗਏ ਹਨ, ਜੋ ਇਕੱਠਿਆਂ ਨੰਬਰ ਇਕ ‘ਤੇ ਮੌਜੂਦ ਹਨ। ਅੱਜ ਜਾਰੀ ਹੋਈ ਤਾਜ਼ਾ ਟੈਸਟ ਰੈਕਿੰਗ ਵਿਚ ਆਸਟਰੇਲੀਆ ਖਿਲਾਫ ਦੋ ਟੈਸਟ ਮੈਚਾਂ ਵਿਚ ਨਿਮਨ ਦਰਜੇ ਦਾ ਪ੍ਰਦਰਸ਼ਨ ਕਰਨ ਕਰਕੇ ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਫਿਸਲ ਕੇ ਤੀਜੇ ਨੰਬਰ ‘ਤੇ ਪਹੁੰਚ ਗਏ ਹਨ।
Check Also
ਭਾਰਤੀ ਜਲ ਸੈਨਾ ਨੂੰ ਮਿਲਣਗੇ 26 ਮਰੀਨ ਰਾਫੇਲ ਲੜਾਕੂ ਜਹਾਜ਼
ਚੀਨ ਨਾਲ ਮੁਕਾਬਲਾ ਕਰਨ ਲਈ ਹਿੰਦ ਮਹਾਂਸਾਗਰ ’ਚ ਕੀਤੇ ਜਾਣਗੇ ਤਾਇਨਾਤ ਨਵੀਂ ਦਿੱਲੀ/ਬਿਊਰੋ ਨਿਊਜ਼ : …