7 C
Toronto
Friday, October 17, 2025
spot_img
Homeਭਾਰਤਚੰਦਰਯਾਨ-3 ਤੋਂ ਬਾਅਦ ਸੂਰਜ ਕੋਲ ਪਹੁੰਚਣ ਦੀ ਤਿਆਰੀ

ਚੰਦਰਯਾਨ-3 ਤੋਂ ਬਾਅਦ ਸੂਰਜ ਕੋਲ ਪਹੁੰਚਣ ਦੀ ਤਿਆਰੀ

ਅਗਲੇ ਮਹੀਨੇ ਲਾਂਚਿੰਗ ਸੰਭਵ
ਨਵੀਂ ਦਿੱਲੀ/ਬਿਊਰੋ ਨਿਊਜ਼
ਇੰਡੀਅਨ ਸਪੇਸ ਰਿਸਰਚ ਆਰਗੇਨਾਈਜੇਸ਼ਨ (ਇਸਰੋ) ਦੇਸ਼ ਦੇ ਪਹਿਲੇ ਸੂਰਜ ਮਿਸ਼ਨ ਅਦਿੱਤਿਆ ਐਲ-1 ਦੀ ਲਾਂਚਿੰਗ ਦੇ ਲਈ ਤਿਆਰ ਹੈ। ਸੂਰਜ ਦੀ ਨਿਗਰਾਨੀ ਦੇ ਲਈ ਭੇਜੇ ਜਾ ਰਹੇ ਇਸ ਉਪਗ੍ਰਹਿ ਦੇ ਸਾਰੇ ਸਾਧਨਾਂ ਦਾ ਪ੍ਰੀਖਣ ਪੂਰਾ ਕਰ ਲਿਆ ਗਿਆ ਹੈ ਅਤੇ ਜਲਦ ਹੀ ਇਸਦਾ ਆਖਰੀ ਰਿਵਿਊ ਕੀਤਾ ਜਾਵੇਗਾ। ਮੀਡੀਆ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ ਸਭ ਕੁਝ ਸਹੀ ਰਿਹਾ ਤਾਂ 23 ਅਗਸਤ ਨੂੰ ਚੰਦਰਯਾਨ-3 ਦੀ ਲੈਂਡਿੰਗ ਤੋਂ ਬਾਅਦ ਸਤੰਬਰ ਮਹੀਨੇ ਦੇ ਸ਼ੁਰੂਆਤੀ ਦਿਨਾਂ ਵਿਚ ਇਸ ਨੂੰ ਸਪੇਸ ’ਚ ਭੇਜਿਆ ਜਾ ਸਕਦਾ ਹੈ। ਇਸਰੋ ਦੇ ਚੇਅਰਮੈਨ ਐਸ. ਸੋਮਨਾਥ ਨੇ ਦੱਸਿਆ ਕਿ ਆਦਿੱਤਿਆ ਐਲ-1 ’ਚੋਂ ਸੋਲਰ ਕੋਰੋਨਲ ਇੰਜੈਕਸ਼ਨ ਦਾ ਨਿਰੀਖਣ ਕੀਤਾ ਜਾਵੇਗਾ। ਇਹ ਵੀ ਦੱਸਿਆ ਗਿਆ ਕਿ ਸੂਰਜ ਦੇ ਕਿਰੀਟ ਨੂੰ ਅਸਾਨੀ ਨਾਲ ਨਹੀਂ ਦੇਖਿਆ ਜਾ ਸਕਦਾ ਅਤੇ ਸੂਰਜ ਗ੍ਰਹਿਣ ਦੇ ਸਮੇਂ ਹੀ ਇਸਦੀ ਸਟੱਡੀ ਹੋ ਸਕਦੀ ਹੈ। ਸੂੁਰਜ ਨੂੰ ਸਮਝਣ ਲਈ ਦੁਨੀਆ ਭਰ ’ਚੋਂ ਅਮਰੀਕਾ, ਜਰਮਨੀ ਅਤੇ ਯੂਰੋਪੀਅਨ ਸਪੇਸ ਏਜੰਸੀ ਨੇ ਕੁੱਲ ਮਿਲਾ ਕੇ 22 ਮਿਸ਼ਨ ਭੇਜੇ ਹਨ। ਸਭ ਤੋਂ ਜ਼ਿਆਦਾ ਮਿਸ਼ਨ ਅਮਰੀਕੀ ਸਪੇਸ ਏਜੰਸੀ ਨਾਸਾ ਨੇ ਭੇਜੇ ਹਨ। ਧਿਆਨ ਰਹੇ ਕਿ ਇੰਡੀਅਨ ਸਪੇਸ ਰਿਸਰਚ ਆਰਗੇਨਾਈਜੇਸ਼ਨ ਯਾਨੀ ਇਸਰੋ ਨੇ ਪਿਛਲੇ ਦਿਨੀਂ ਚੰਦਰਯਾਨ-3 ਮਿਸ਼ਨ ਲਾਂਚ ਕੀਤਾ ਸੀ।

RELATED ARTICLES
POPULAR POSTS