ਕਿਹਾ – ਮੈਂ ਇਸ ਤਰ੍ਹਾਂ ਬਿਲਕੁਲ ਨਹੀਂ ਹੋਣ ਦਿਆਂਗਾ
ਨਵੀਂ ਦਿੱਲੀ/ਬਿਊਰੋ ਨਿਊਜ਼
ਲੋਕ ਸਭਾ ਦੇ ਸਪੀਕਰ ਓਮ ਬਿਰਲਾ ਨੇ ਸਦਨ ਵਿਚ ਕਾਰਵਾਈ ਦੌਰਾਨ ਕੁਝ ਮੈਂਬਰਾਂ ਵਲੋਂ ਖੜ੍ਹੇ ਹੋ ਕੇ ਆਪਸ ਵਿਚ ਗੱਲ ਕਰਨ ਨੂੰ ਲੈ ਕੇ ਨਰਾਜ਼ਗੀ ਜ਼ਾਹਰ ਕੀਤੀ। ਉਨ੍ਹਾਂ ਕਿਹਾ ਕਿ ਮੈਂ ਇਸ ਤਰ੍ਹਾਂ ਬਿੱਲਕੁਲ ਵੀ ਨਹੀਂ ਹੋਣ ਦਿਆਂਗਾ। ਸਿਫਰ ਕਾਲ ਦੌਰਾਨ ਬਿਰਲਾ ਨੇ ਕਿਹਾ ਕਿ ਕੁਝ ਮੈਂਬਰ ਸਦਨ ਵਿਚ ਖੜ੍ਹੇ ਹੋ ਕੇ ਗੱਲ ਕਰਦੇ ਹਨ, ਜਦਕਿ ਮੈਂਬਰਾਂ ਨੂੰ ਆਪਣੀ ਸੀਟ ‘ਤੇ ਬੈਠ ਹੀ ਸਦਨ ਦੀ ਕਾਰਵਾਈ ਵਿਚ ਹਿੱਸਾ ਲੈਣਾ ਚਾਹੀਦਾ ਹੈ। ਸਪੀਕਰ ਦੀ ਗੱਲ ਦਾ ਮੇਜ਼ ਥਪ-ਥਪਾ ਕੇ ਸਵਾਗਤ ਵੀ ਹੋਇਆ। ਇਸ ਦੌਰਾਨ ਤ੍ਰਿਣਾਮੂਲ ਕਾਂਗਰਸ ਦੇ ਆਗੂ ਸੁਦੀਪ ਨੇ ਕਿਹਾ ਕਿ ਸਪੀਕਰ ਦੇ ਵਿਚਾਰ ਬਹੁਤ ਚੰਗੇ ਹਨ, ਅਸੀਂ ਪੂਰਾ ਸਹਿਯੋਗ ਦਿਆਂਗੇ।
Check Also
ਦਿੱਲੀ ਵਿਚ ਹਵਾ ਪ੍ਰਦੂਸ਼ਣ ਬੇਹੱਦ ਗੰਭੀਰ ਸਥਿਤੀ ਵਿਚ
ਵਾਤਾਵਰਣ ਮੰਤਰੀ ਨੇ ਵਾਤਾਵਰਣ ਸਬੰਧੀ ਹੁਕਮਾਂ ਨੂੰ ਸਖਤੀ ਨਾਲ ਲਾਗੂ ਕਰਨ ਦੇ ਦਿੱਤੇ ਹੁਕਮ ਦਿੱਲੀ/ਬਿਊਰੋ …