Breaking News
Home / ਭਾਰਤ / ਅਲਕਾਇਦਾ ਚੀਫ਼ ਨੇ ਕਸ਼ਮੀਰ ‘ਤੇ ਦਿੱਤੀ ਹਮਲੇ ਦੀ ਧਮਕੀ

ਅਲਕਾਇਦਾ ਚੀਫ਼ ਨੇ ਕਸ਼ਮੀਰ ‘ਤੇ ਦਿੱਤੀ ਹਮਲੇ ਦੀ ਧਮਕੀ

ਕਿਹਾ – ਫ਼ੌਜ ਅਤੇ ਸਰਕਾਰ ਉਤੇ ਲਗਾਤਾਰ ਹੋਣ ਹਮਲੇ
ਨਵੀਂ ਦਿੱਲੀ/ਬਿਊਰੋ ਨਿਊਜ਼
ਜੰਮੂ-ਕਸ਼ਮੀਰ ਵਿਚ ਅੱਤਵਾਦੀ ਸੰਗਠਨਾਂ ‘ਤੇ ਲਗਾਤਾਰ ਕਸਦੇ ਸ਼ਿਕੰਜੇ ਨਾਲ ਹੁਣ ਅਲਕਾਇਦਾ ਬੌਖਲਾ ਗਿਆ ਹੈ। ਅਲਕਾਇਦਾ ਚੀਫ਼ ਨੇ ਇਕ ਵੀਡੀਓ ਜਾਰੀ ਕਰਕੇ ਕਸ਼ਮੀਰ ਸਬੰਧੀ ਭਾਰਤ ਨੂੰ ਧਮਕੀ ਦਿੱਤੀ ਹੈ। ਅਲਕਾਇਦਾ ਸਰਗਨਾ ਅਲ ਜਵਾਹਿਰੀ ਨੇ ਵੀਡੀਓ ਵਿਚ ਕਿਹਾ ਹੈ ਕਿ ਭਾਰਤੀ ਫ਼ੌਜ ਤੇ ਜੰਮੂ-ਕਸ਼ਮੀਰ ਦੀ ਸਰਕਾਰ ‘ਤੇ ਬਿਨਾ ਰੁਕੇ ਲਗਾਤਾਰ ਹਮਲੇ ਜਾਰੀ ਰਹਿਣੇ ਚਾਹੀਦੇ ਹਨ। ਵੀਡੀਓ ਮੈਸੇਜ ਨੂੰ ‘ਡੌਂਟ ਫਾਰਗੈਂਟ ਕਸ਼ਮੀਰ’ ਟਾਈਟਲ ਨਾਲ ਜਾਰੀ ਕੀਤਾ ਗਿਆ ਹੈ। ਵੀਡੀਓ ਵਿਚ ਅਲਕਾਇਦਾ ਸਰਗਨਾ ਨੇ ਕਸ਼ਮੀਰ ਵਿਚ ਸਰਹੱਦ ਪਾਰ ਤੋਂ ਅੱਤਵਾਦ ਨੂੰ ਭੜਕਾਉਣ ਦੀ ਭੂਮਿਕਾ ਦੀ ਗੱਲ ਕੀਤੀ ਹੈ। ਵੀਡੀਓ ਵਿਚ ਬੋਲਦੇ ਹੋਏ ਜਵਾਹਿਰੀ ਦੇ ਸੱਜੇ ਹੱਥ ‘ਚ ਰਾਈਫਲ ਤੇ ਖੱਬੇ ਹੱਥ ਵਿਚ ਕੁਰਾਨ ਸੀ। ਧਿਆਨ ਰਹੇ ਕਿ ਪੁਲਵਾਮਾ ਹਮਲੇ ਤੋਂ ਬਾਅਦ ਭਾਰਤੀ ਫ਼ੌਜ ਨੇ ਜੰਮੂ ਕਸ਼ਮੀਰ ਵਿਚ ਅੱਤਵਾਦੀ ਟਿਕਾਣਿਆਂ ਨੂੰ ਤੋੜਨ ਲਈ ਵਿਸ਼ੇਸ਼ ਮੁਹਿੰਮ ਚਲਾਈ ਹੈ ਜਿਸ ਨਾਲ ਅੱਤਵਾਦ ਦਾ ਲੱਕ ਟੁੱਟਣ ਲੱਗਾ ਹੈ।

Check Also

ਸੁਪਰੀਮ ਕੋਰਟ ਨੇ ਐਸ.ਬੀ.ਆਈ. ਨੂੰ ਚੋਣ ਬਾਂਡਾਂ ਸਬੰਧੀ 21 ਮਾਰਚ ਤੱਕ ਸਾਰੀ ਜਾਣਕਾਰੀ ਮੁਹੱਈਆ ਕਰਵਾਉਣ ਲਈ ਕਿਹਾ

ਨਵੇਂ ਨਿਰਦੇਸ਼ ਵਿਚ ਯੂਨੀਕ ਬਾਂਡ ਨੰਬਰਾਂ ਦੇ ਖੁਲਾਸੇ ਕਰਨ ਲਈ ਵੀ ਕਿਹਾ ਨਵੀਂ ਦਿੱਲੀ/ਬਿਊਰੋ ਨਿਊਜ਼ …