17 C
Toronto
Sunday, October 5, 2025
spot_img
Homeਭਾਰਤਸੀਬੀਐਸਈ ਨੇ ਮੰਨੀ ਗਲਤੀ

ਸੀਬੀਐਸਈ ਨੇ ਮੰਨੀ ਗਲਤੀ

ਸੋਨੀਆ ਗਾਂਧੀ ਦੀ ਨਰਾਜ਼ਗੀ ਤੋਂ ਬਾਅਦ 10ਵੀਂ ਦੇ ਪੇਪਰ ‘ਚੋਂ ਹਟਾਇਆ ਵਿਵਾਦਤ ਸਵਾਲ
ਨਵੀਂ ਦਿੱਲੀ : ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਸੀਬੀਐਸਈ ਦੀ 10ਵੀਂ ਬੋਰਡ ਦੀ ਪ੍ਰੀਖਿਆ ਵਿਚ ਆਏ ਵਿਵਾਦਤ ਸਵਾਲ ਦਾ ਮਾਮਲਾ ਲੋਕ ਸਭਾ ਵਿਚ ਚੁੱਕਿਆ ਅਤੇ ਉਨ੍ਹਾਂ ਇਸ ਨੂੰ ਮਹਿਲਾ ਵਿਰੋਧੀ ਦੱਸਿਆ। ਉਨ੍ਹਾਂ ਨੇ ਇਹ ਸਵਾਲ ਵਾਪਸ ਲੈਣ ਅਤੇ ਸਿੱਖਿਆ ਮੰਤਰਾਲੇ ਨੂੰ ਮੁਆਫੀ ਮੰਗਣ ਲਈ ਵੀ ਕਿਹਾ। ਇਸ ਇਤਰਾਜ਼ਯੋਗ ਸਵਾਲ ਨੂੰ ਲੈ ਕੇ ਵਿਰੋਧੀ ਪਾਰਟੀਆਂ ਦੇ ਸੰਸਦ ਮੈਂਬਰਾਂ ਨੇ ਸਦਨ ਵਿਚ ਹੰਗਾਮਾ ਵੀ ਕੀਤਾ। ਇਸ ਤੋਂ ਤੁਰੰਤ ਬਾਅਦ ਸੀਬੀਐਸਈ ਨੇ ਆਪਣੀ ਗਲਤੀ ਮੰਨੀ ਤੇ ਇਸ ਸਵਾਲ ਨੂੰ ਹਟਾਉਣ ਦਾ ਫੈਸਲਾ ਲਿਆ। ਨਾਲ ਹੀ ਵਿਦਿਆਰਥੀਆਂ ਨੂੰ ਇਸ ਸਵਾਲ ਦੇ ਪੂਰੇ ਨੰਬਰ ਦੇਣ ਦਾ ਵੀ ਐਲਾਨ ਕੀਤਾ। ਸੋਨੀਆ ਗਾਂਧੀ ਨੇ ਕਿਹਾ ਕਿ ਸਿੱਖਿਆ ਮੰਤਰਾਲੇ ਨੂੰ ਮਹਿਲਾਵਾਂ ਦੇ ਪ੍ਰਤੀ ਸੰਵੇਦਨਸ਼ੀਲ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸੀਬੀਐਸਈ ਦੇ ਸਿਲੇਬਸ ਵਿਚ ਮਹਿਲਾਵਾਂ ਨੂੰ ਲੈ ਕੇ ਜੋ ਵੀ ਇਤਰਾਜ਼ਯੋਗ ਕੰਟੈਂਟ ਹੈ, ਉਸ ਨੂੰ ਤੁਰੰਤ ਹਟਾਇਆ ਜਾਣਾ ਚਾਹੀਦਾ। ਸੋਨੀਆ ਗਾਂਧੀ ਨੇ ਕਿਹਾ ਕਿ ਮਹਿਲਾਵਾਂ ਦਾ ਅਪਮਾਨ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿਚ ਸੀਬੀਐਸਈ ਅਤੇ ਸਿੱਖਿਆ ਮੰਤਰਾਲਾ ਮਹਿਲਾਵਾਂ ਕੋਲੋਂ ਮੁਆਫੀ ਵੀ ਮੰਗੇ। ਇਸ ਤੋਂ ਪਹਿਲਾਂ ਰਾਹੁਲ ਗਾਂਧੀ ਨੇ ਵੀ ਕਿਹਾ ਸੀ ਕਿ ਆਰ.ਐਸ.ਐਸ. ਅਤੇ ਭਾਜਪਾ ਨੌਜਵਾਨਾਂ ਦੇ ਮਨੋਬਲ ਅਤੇ ਭਵਿੱਖ ਨੂੰ ਕੁਚਲਣ ‘ਤੇ ਤੁਲੀ ਹੋਈ ਹੈ। ਸੋਨੀਆ ਗਾਂਧੀ ਨੇ ਕਿਹਾ ਕਿ ਮੈਂ ਸਰਕਾਰ ਦਾ ਧਿਆਨ 11 ਦਸੰਬਰ ਨੂੰ ਸੀਬੀਐੱਸਈ ਦੀ ਦਸਵੀਂ ਜਮਾਤ ਦੀ ਅੰਗਰੇਜ਼ੀ ਵਿਸ਼ੇ ਦੀ ਪ੍ਰੀਖਿਆ ਵਿੱਚ ਇਕ ਪੈਰੇ ਨੂੰ ਲੈ ਕੇ ਫੁਟੇ ਗੁੱਸੇ ਵੱਲ ਦਿਵਾਉਣਾ ਚਾਹੁੰਦੀ ਹਾਂ। ਸੋਨੀਆ ਨੇ ਪੈਰੇ ਦਾ ਜ਼ਿਕਰ ਕਰਦਿਆਂ ਅੰਗਰੇਜ਼ੀ ਵਿੱਚ ਉਸ ਦੇ ਦੋ ਵਾਕਾਂ ਨੂੰ ਉਭਾਰਿਆ ਜਿਨ੍ਹਾਂ ਮੁਤਾਬਕ ”ਮਹਿਲਾਵਾਂ ਨੂੰ ਆਜ਼ਾਦੀ ਮਿਲਣਾ ਕਈ ਤਰ੍ਹਾਂ ਦੀਆਂ ਸਮਾਜਿਕ ਤੇ ਪਰਿਵਾਰਕ ਸਮੱਸਿਆਵਾਂ ਦਾ ਪ੍ਰਮੁੱਖ ਕਾਰਨ ਹੈ” ਅਤੇ ‘ਪਤਨੀਆਂ ਆਪਣੇ ਪਤੀਆਂ ਦੀ ਗੱਲ ਨਹੀਂ ਸੁਣਦੀਆਂ, ਜਿਸ ਕਰਕੇ ਬੱਚੇ ਤੇ ਨੌਕਰ ਅਨੁਸ਼ਾਸਨਹੀਣ ਹੁੰਦੇ ਹਨ।” ਕਾਂਗਰਸ ਪ੍ਰਧਾਨ ਨੇ ਕਿਹਾ ਕਿ ਇਸ ਪੂਰੇ ਪੈਰੇ ਵਿੱਚ ਨਿੰਦਣਯੋਗ ਵਿਚਾਰ ਹਨ ਤੇ ਉਪਰੋਂ ਜਿਹੜੇ ਇਸ ਬਾਰੇ ਸਵਾਲ ਪੁੱਛੇ ਗਏ ਹਨ, ਉਹ ਵੀ ਪੂਰੀ ਤਰ੍ਹਾਂ ‘ਅਰਥਹੀਣ’ ਹਨ। ਸੋਨੀਆ ਗਾਂਧੀ ਵੱਲੋਂ ਚੁੱਕੇ ਇਸ ਮੁੱਦੇ ਬਾਰੇ ਸਰਕਾਰ ਤੋਂ ਸਪਸ਼ਟੀਕਰਨ ਮੰਗਦਿਆਂ ਕਾਂਗਰਸ, ਡੀ ਐੱਮ ਕੇ, ਆਈ ਯੂ ਐੱਮ ਐੱਲ, ਐੱਨ ਸੀਪੀ ਤੇ ਨੈਸ਼ਨਲ ਕਾਨਫਰੰਸ ਦੇ ਮੈਂਬਰਾਂ ਨੇ ਸਦਨ ‘ਚੋਂ ਵਾਕਆਊਟ ਕੀਤਾ।

 

RELATED ARTICLES
POPULAR POSTS