ਪੀਐਨਬੀ ਵਿਚ ਮਿਲ ਸਕਦਾ ਹੈ ਇਲਾਹਾਬਾਦ ਬੈਂਕ
ਨਵੀਂ ਦਿੱਲੀ/ਬਿਊਰੋ ਨਿਊਜ਼
ਭਾਰਤੀ ਸਟੇਟ ਬੈਂਕ ਵਿਚ 6 ਬੈਂਕਾਂ ਦੇ ਹੋਏ ਰਲੇਵੇਂ ਤੋਂ ਬਾਅਦ ਸਰਕਾਰ ਕਈ ਹੋਰ ਪੀਐਸਯੂ ਬੈਂਕਾਂ ਦਾ ਰਲੇਵਾਂ ਕਰਨ ਜਾ ਰਹੀ ਹੈ। ਵਿੱਤ ਮੰਤਰਾਲੇ ਦੇ ਸੂਤਰਾਂ ਅਨੁਸਾਰ ਇਸ ਲਈ 4 ਵੱਡੇ ਅਤੇ 6 ਛੋਟੇ ਬੈਂਕਾਂ ਚੁਣੇ ਗਏ ਹਨ। ਪਹਿਲਾ ਰਲੇਵਾਂ ਪੀਐਨਬੀ ਵਿਚ ਇਲਾਹਾਬਾਦ ਬੈਂਕ ਦਾ 31 ਜੁਲਾਈ ਤੱਕ ਹੋ ਸਕਦਾ ਹੈ। ਜਿਨ੍ਹਾਂ 6 ਛੋਟੇ ਬੈਂਕਾਂ ਦੀ ਪਹਿਚਾਣ ਹੋਈ ਹੈ, ਉਹਨਾਂ ਵਿਚ ਯੂਨਾਈਟਿਡ ਬੈਂਕ, ਯੂਕੋ ਬੈਂਕ ਅਤੇ ਯੂਨੀਅਨ ਬੈਂਕ ਸ਼ਾਮਲ ਹਨ। ਇਨ੍ਹਾਂ ਦਾ ਕਿਸੇ ਵੱਡੇ ਬੈਂਕ ਵਿਚ ਰਲੇਵਾਂ ਕੀਤਾ ਜਾ ਸਕਦਾ ਹੈ। ਵੱਡੇ ਬੈਂਕਾਂ ਵਿਚ ਪੀਐਨਬੀ, ਬੈਂਕ ਆਫ ਬੜੌਦਾ ਅਤੇ ਕੇਨਰਾ ਬੈਂਕ ਦਾ ਨਾਮ ਹੈ, ਜਿਨ੍ਹਾਂ ਵਿਚ ਛੋਟੇ ਬੈਂਕਾਂ ਦਾ ਰਲੇਵਾਂ ਕਰਨ ਦੀ ਯੋਜਨਾ ਹੈ। ਧਿਆਨ ਰਹੇ ਕਿ ਐਸਬੀਆਈ ਵਿਚ ਉਸਦੇ 5 ਸਹਿਯੋਗੀ ਬੈਂਕ ਅਤੇ ਭਾਰਤੀ ਮਹਿਲਾ ਬੈਂਕ ਦਾ ਰਲੇਵਾਂ ਹੋਣ ਤੋਂ ਬਾਅਦ ਇਹ ਬੈਂਕ ਦੁਨੀਆ ਦੇ 50 ਸਭ ਤੋਂ ਵੱਡੇ ਬੈਂਕਾਂ ਵਿਚ ਸ਼ਾਮਲ ਹੋ ਗਿਆ ਹੈ।
Check Also
ਪਲਾਸਟਿਕ ਕਚਰੇ ਨਾਲ ਪੰਜ ਤੱਤਾਂ ਨੂੰ ਨੁਕਸਾਨ ਪਹੁੰਚਦਾ ਹੈ: ਪ੍ਰਵੀਣ ਕੁਮਾਰ
ਹਰਿਆਵਲ ਸੰਸਥਾ ਨੇ ਹਰਿਤ ਮਹਾਸ਼ਿਵਰਾਤਰੀ ਜਾਗਰੂਕਤਾ ਅਭਿਆਨ ਸ਼ੁਰੂ ਕੀਤਾ ਚੰਡੀਗੜ੍ਹ : ਪ੍ਰਯਾਗਰਾਜ ਮਹਾਕੁੰਭ ਵਿੱਚ ‘ਇੱਕ …