ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਤੇ ਹਰਿਆਣਾ ਪੂਰੀ ਤਰ੍ਹਾਂ ਠੰਡ ਦੀ ਲਪੇਟ ’ਚ ਹਨ ਅਤੇ ਮੌਸਮ ਵਿਭਾਗ ਨੇ ਪੰਜਾਬ ਤੇ ਹਰਿਆਣਾ ਵਿਚ ਕੋਲਡ ਵੇਵ ਦਾ ਅਲਰਟ ਵੀ ਜਾਰੀ ਕੀਤਾ ਹੈ। ਇਸਦੇ ਚੱਲਦਿਆਂ ਨਵੇਂ ਸਾਲ ਵਿਚ ਠੰਡ ਹੋਰ ਵਧਣ ਦੀ ਸੰਭਾਵਨਾ ਜਤਾਈ ਗਈ ਹੈ। ਇਸੇ ਦੌਰਾਨ ਦਿੱਲੀ ਸਣੇ ਕੁਝ ਸੂਬਿਆਂ ਦੇ ਹਵਾਈ ਅੱਡਿਆਂ ’ਤੇ ਅੱਜ ਸੋਮਵਾਰ ਸਵੇਰੇ ਕਰੀਬ 6 ਵਜੇ ਕੋਹਰੇ ਦੇ ਕਾਰਣ ਜ਼ੀਰੋ ਵਿਜੀਬਿਲਟੀ ਦਰਜ ਕੀਤੀ ਗਈ। ਇਸ ਕਰਕੇ ਕਈ ਉਡਾਣਾਂ ਵੀ ਪ੍ਰਭਾਵਿਤ ਹੋਈਆਂ ਹਨ। ਇਸਦੇ ਚੱਲਦਿਆਂ ਹਵਾਈ ਅੱਡਿਆਂ ਨੇ ਯਾਤਰੀਆਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਆਪਣੀ ਫਲਾਈਟ ਦੀ ਉਡਾਣ ਸਬੰਧੀ ਜਾਣਕਾਰੀ ਹਾਸਲ ਕਰਕੇ ਹੀ ਏਅਰਪੋਰਟ ’ਤੇ ਪਹੁੰਚਣ। ਮੌਸਮ ਵਿਭਾਗ ਦੇ ਮੁਤਾਬਕ ਰਾਜਧਾਨੀ ਦਿੱਲੀ ਅਤੇ ਪਾਲਮ ਏਅਰਪੋਰਟ ਤੋਂ ਇਲਾਵਾ ਪੰਜਾਬ ਦੇ ਅੰਮਿ੍ਰਤਸਰ, ਉਤਰ ਪ੍ਰਦੇਸ਼ ਦੇ ਆਗਰਾ, ਮੱਧ ਪ੍ਰਦੇਸ਼ ਦੇ ਗਵਾਲੀਅਰ ਅਤੇ ਰਾਜਸਥਾਨ ਦੇ ਜੈਸਲਮੇਰ ਵਿਚ ਕੋਹਰੇ ਕਾਰਨ ਸਵੇਰੇ-ਸਵੇਰੇ ਜ਼ੀਰੋ ਵਿਜੀਬਿਲਟੀ ਦਰਜ ਕੀਤੀ ਗਈ ਹੈ।