18.2 C
Toronto
Thursday, September 10, 2026
spot_img
Homeਪੰਜਾਬਜੁਲਾਈ 'ਚ ਹੋਣਗੀਆਂ ਪੰਚਾਇਤੀ ਚੋਣਾਂ

ਜੁਲਾਈ ‘ਚ ਹੋਣਗੀਆਂ ਪੰਚਾਇਤੀ ਚੋਣਾਂ

ਜੁਲਾਈ ‘ਚ ਹੋਣਗੀਆਂ ਪੰਚਾਇਤੀ ਚੋਣਾਂਉਮੀਦਵਾਰ ਲਈ ਵਿੱਦਿਅਕ ਯੋਗਤਾ ਦੀ ਕੋਈ ਸ਼ਰਤ ਨਹੀਂ : ਪੰਚਾਇਤ ਮੰਤਰੀ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਵਿੱਚ ਪੰਚਾਇਤਾਂ ਦੀਆਂ ਚੋਣਾਂ ਜੁਲਾਈ ਵਿੱਚ ਹੋਣਗੀਆਂ। ਇਸ ਵਾਰ ਵੀ ਪਹਿਲਾਂ ਵਾਂਗ ਚੱਲ ਰਹੀ ਪ੍ਰਕਿਰਿਆ ਹੀ ਜਾਰੀ ਰਹੇਗੀ। ਭਾਵ ਸਰਪੰਚਾਂ ਦੀ ਚੋਣ ਸਿੱਧੀ ਤੇ ਪੰਚਾਂ ਦੀ ਚੋਣ ਵਾਰਡਾਂ ਅਨੁਸਾਰ ਹੋਵੇਗੀ। ਇਸ ਦਾ ਖੁਲਾਸਾ ਕਰਦਿਆਂ ਪੰਚਾਇਤ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਪੰਜਾਬ ਵਿੱਚ ਪੰਚਾਇਤੀ ਸੰਸਥਾਵਾਂ ਦੀਆਂ ਚੋਣਾਂ ਇਸੇ ਵਰ੍ਹੇ ਜੁਲਾਈ ਵਿੱਚ ਕਰਵਾਈਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਚੋਣਾਂ ਦੋ ਪੜਾਵਾਂ ਵਿੱਚ ਹੀ ਹੋਣਗੀਆਂ। ਇੱਕ ਪੜਾਅ ਤਹਿਤ ਪੰਚਾਂ ਤੇ ਸਰਪੰਚਾਂ ਦੀ ਚੋਣ ਹੋਵੇਗੀ। ਦੂਜੇ ਪੜਾਅ ਤਹਿਤ ਪੰਚਾਇਤ ਸਮਿਤੀਆਂ ਤੇ ਜ਼ਿਲ੍ਹਾ ਪ੍ਰੀਸ਼ਦਾਂ ਦੀਆਂ ਚੋਣਾਂ ਕਰਵਾਈਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਚੋਣਾਂ ਵਿੱਚ ਪਹਿਲਾਂ ਚੱਲ ਰਹੀ ਪ੍ਰਕਿਰਿਆ ਹੀ ਜਾਰੀ ਰਹੇਗੀ। ਬਾਜਵਾ ਨੇ ਇਹ ਵੀ ਦੱਸਿਆ ਕਿ ਪੰਚਾਇਤੀ ਸੰਸਥਾਵਾਂ ਦੀਆਂ ਚੋਣਾਂ ਲੜਨ ਵਾਲਿਆਂ ਲਈ ਕਿਸੇ ਵੀ ਤਰ੍ਹਾਂ ਦੀ ਕੋਈ ਵਿੱਦਿਅਕ ਯੋਗਤਾ ਦੀ ਸ਼ਰਤ ਨਹੀਂ ਰੱਖੀ ਗਈ।

RELATED ARTICLES
POPULAR POSTS