ਵਿਸ਼ਵ ਸਿਹਤ ਸੰਸਥਾ ਨੇ ਪਟਿਆਲਾ ਨੂੰ ਵੀ ਪ੍ਰਦੂਸ਼ਿਤ ਸ਼ਹਿਰਾਂ ‘ਚ ਗਿਣਿਆ
ਨਵੀਂ ਦਿੱਲੀ/ਬਿਊਰੋ ਨਿਊਜ਼
ਉਤਰ ਪ੍ਰਦੇਸ਼ ਦਾ ਕਾਨਪੁਰ ਸ਼ਹਿਰ ਦੁਨੀਆ ਦਾ ਸਭ ਤੋਂ ਪ੍ਰਦੂਸ਼ਿਤ ਸ਼ਹਿਰ ਹੈ। ਵਿਸ਼ਵ ਸਿਹਤ ਸੰਸਥਾ ਨੇ ਅੱਜ ਦੁਨੀਆ ਦੇ ਸਭ ਤੋਂ ਪ੍ਰਦੂਸ਼ਿਤ ਸ਼ਹਿਰਾਂ ਦੀ ਸੂਚੀ ਜਾਰੀ ਕੀਤੀ ਹੈ, ਜਿਸ ਵਿਚ ਪੰਜਾਬ ਦਾ ਪਟਿਆਲਾ ਸ਼ਹਿਰ ਵੀ ਸ਼ਾਮਲ ਹੈ। ਇਸੇ ਤਰ੍ਹਾਂ ਦਿੱਲੀ ਅਤੇ ਬਨਾਰਸ ਸਮੇਤ ਭਾਰਤ ਦੇ 14 ਸ਼ਹਿਰ ਪ੍ਰਦੂਸ਼ਤ ਸ਼ਹਿਰਾਂ ‘ਚ ਸ਼ਾਮਲ ਹਨ। ਪ੍ਰਦੂਸ਼ਿਤ ਸ਼ਹਿਰਾਂ ਦੀ ਸੂਚੀ ਵਿਚ ਕਾਨਪੁਰ ਤੋਂ ਬਾਅਦ ਫਰੀਦਾਬਾਦ, ਵਾਰਾਣਸੀ, ਗਯਾ, ਪਟਨਾ, ਮੁਜ਼ੱਫਰਪੁਰ, ਦਿੱਲੀ, ਲਖਨਉ, ਆਗਰਾ, ਸ਼੍ਰੀਨਗਰ, ਗੁੜਗਾਂਵ, ਜੈਪੁਰ, ਪਟਿਆਲਾ ਤੇ ਜੋਧਪੁਰ ਸ਼ਾਮਲ ਹਨ। ਵਿਸ਼ਵ ਸਿਹਤ ਸੰਸਥਾ ਮੁਤਾਬਕ ਦੁਨੀਆ ਭਰ ਦੇ 10 ਵਿਚੋਂ 9 ਵਿਅਕਤੀ ਜਦੋਂ ਸਾਹ ਲੈਂਦੇ ਹਨ ਤਾਂ ਉਹ ਵੱਡੀ ਮਾਤਰਾ ਵਿਚ ਪ੍ਰਦੂਸ਼ਤ ਪਦਾਰਥ ਆਪਣੇ ਅੰਦਰ ਲੈ ਜਾਂਦੇ ਹਨ। ਜ਼ਿਕਰਯੋਗ ਹੈ ਕਿ ਘਰੇਲੂ ਅਤੇ ਬਾਹਰੀ ਪ੍ਰਦੂਸ਼ਣ ਨਾਲ ਭਾਰਤ ਵਿਚ ਹਰ ਸਾਲ 24 ਲੱਖ ਵਿਅਕਤੀਆਂ ਦੀ ਮੌਤ ਹੋ ਜਾਂਦੀ ਹੈ।
Check Also
ਡੈਨਮਾਰਕ ਦੀ ਵਿਕਟੋਰੀਆ ਬਣੀ ਮਿਸ ਯੂਨੀਵਰਸ
ਭਾਰਤ ਦੀ ਰੀਆ ਸਿੰਘਾ ਸਿਖਰਲੀਆਂ 30 ਸੁੰਦਰੀਆਂ ਵਿੱਚ ਸ਼ਾਮਲ ਨਵੀਂ ਦਿੱਲੀ/ਬਿਊਰੋ ਨਿਊਜ਼ : ਡੈਨਮਾਰਕ ਦੀ …