7.3 C
Toronto
Friday, November 7, 2025
spot_img
Homeਹਫ਼ਤਾਵਾਰੀ ਫੇਰੀਪੋਲਇਏਵਰ ਵਲੋਂ ਪੀਐਮ ਬਣਨ 'ਤੇ ਇੱਕ ਮਿਲੀਅਨ ਡਾਲਰ ਤੋਂ ਘੱਟ ਕੀਮਤ ਵਾਲੇ...

ਪੋਲਇਏਵਰ ਵਲੋਂ ਪੀਐਮ ਬਣਨ ‘ਤੇ ਇੱਕ ਮਿਲੀਅਨ ਡਾਲਰ ਤੋਂ ਘੱਟ ਕੀਮਤ ਵਾਲੇ ਨਵੇਂ ਘਰਾਂ ਤੋਂ ਜੀਐੱਸਟੀ ਹਟਾਉਣ ਦਾ ਵਾਅਦਾ

8 ਲੱਖ ਡਾਲਰ ਵਾਲੇ ਘਰ ਦੇ ਕਰਜ਼ੇ ‘ਤੇ ਵੀ ਹੋਵੇਗੀ ਬੱਚਤ
ਓਟਾਵਾ/ਬਿਊਰੋ ਨਿਊਜ਼ : ਕਾਮਨ ਸੈਂਸ ਕੰਸਰਵੇਟਿਵ ਲੀਡਰ ਪਿਅਰੇ ਪੋਲਇਏਵਰ ਨੇ ਐਲਾਨ ਕੀਤਾ ਹੈ ਕਿ ਪ੍ਰਧਾਨ ਮੰਤਰੀ ਬਣਨ ‘ਤੇ ਉਹ 1 ਮਿਲੀਅਨ ਡਾਲਰ ਤੋਂ ਘੱਟ ਕੀਮਤ ਦੇ ਮਕਾਨਾਂ ‘ਤੇ ਫੈਡਰਲ ਸੇਲਜ਼ ਟੈਕਸ (ਜਾਂ ਜੀਐੱਸਟੀ) ‘ਤੇ ਕੱਟ ਲਾਉਣਗੇ, ਜਿਸ ਨਾਲ ਕਿ ਹਰ ਸਾਲ 30 ਹਜ਼ਾਰ ਹੋਰ ਨਵੇਂ ਘਰ ਬਣਨਗੇ। ਉਹ ਸੂਬਾ ਸਰਕਾਰਾਂ ਨੂੰ ਵੀ ਨਵੇਂ ਘਰਾਂ ਤੋਂ ਵਿਕਰੀ ਕਰ ਹਟਾਉਣ ਲਈ ਜ਼ੋਰ ਪਾਉਣਗੇ, ਜਿਸ ਨਾਲ ਕਿ ਘਰ ਖ਼ਰੀਦਣ ਵਾਲਿਆਂ ਦੇ ਹਜ਼ਾਰਾਂ ਡਾਲਰਾਂ ਦੀ ਬੱਚਤ ਹੋਵੇਗੀ। ਇਹ ਐਲਾਨ ਘਰ ਬਣਾਉਣ ਦੀ ਲਾਗਤ ਵਿਚ ਐੱਨਡੀਪੀ-ਲਿਬਰਲ ਸਰਕਾਰ ਵੇਲੇ ਪਿਛਲੇ 9 ਸਾਲਾਂ ਵਿਚ ਹੋਏ ਵਾਧੇ ਨੂੰ ਦੇਖਦਿਆਂ ਕੀਤਾ ਗਿਆ ਹੈ, ਜੋ ਕਿ ਕਿਸੇ ਵੀ ਜੀ7ਦੇਸ਼ ਵਿਚ ਸਭ ਤੋਂ ਜ਼ਿਆਦਾ ਹੈ।
ਜਸਟਿਨ ਟਰੂਡੋ ਦੇ ਪ੍ਰਧਾਨ ਮੰਤਰੀ ਬਣਨ ਤੋਂ ਪਹਿਲਾਂ ਘਰ ਦੀ ਮਾਲਕੀ ਦੀ ਲਾਗਤ ਨੂੰ ਕਵਰ ਕਰਨ ਲਈ ਘਰੇਲੂ ਕਮਾਈ ਦਾ ਕੇਵਲ 39 ਫੀਸਦੀ ਹੀ ਲੱਗਦਾ ਸੀ, ਜੋ ਕਿ ਹੁਣ ਕਰੀਬ 60 ਫੀਸਦੀ ਹੋ ਗਿਆ ਹੈ। ਕੰਮਕਾਜੀ ਵਰਗ ਲਈ ਪਹਿਲਾਂ ਘਰ ਖਰੀਦਣਾ ਆਮ ਜਿਹੀ ਗੱਲ ਹੁੰਦੀ ਸੀ, ਹੁਣ 80 ਫੀਸਦੀ ਕੈਨੇਡੀਅਨ ਪੋਲ ਕਰਨ ਵਾਲਿਆਂ ਨੂੰ ਦੱਸਦੇ ਹਨ ਕਿ ਘਰ ਖ਼ਰੀਦਣਾ ਬਹੁਤ ਅਮੀਰ ਲੋਕਾਂ ਦੇ ਵੱਸ ਦਾ ਹੀ ਹੈ ਅਤੇ ਹੁਣ ਇਕੱਲੇ ਉਨਟਾਰੀਓ ਵਿਚ ਹੀ ਬੇਘਰਾਂ ਲਈ 1400 ਕੈਂਪ ਹਨ। ਉਨਟਾਰੀਓ ਅਤੇ ਬ੍ਰਿਟਿਸ਼ ਕੋਲੰਬਿਆ ਵਿੱਚ ਨਵੇਂ ਘਰ ਦੀ ਲਾਗਤ ਵਿਚ 30 ਫੀਸਦੀ ਤੋਂ ਵੱਧ ਸਰਕਾਰੀ ਖ਼ਰਚ ਹੈ। ਉਨਟਾਰੀਓ ਵਿਚ ਨਵੇਂ ਘਰ ‘ਤੇ ਕੁਲ ਟੈਕਸਾਂ ਦਾ ਕਰੀਬ 39 ਫੀਸਦੀ ਓਟਵਾ ਵਿਚ ਰਾਜਨੇਤਾਵਾਂ ਅਤੇ ਨੌਕਰਸ਼ਾਹਾਂ ਨੂੰ ਜਾਂਦਾ ਹੈ। ਅਜਿਹਾ ਹੀ ਇਕ ਕਰ ਜੀਐਸਟੀ ਹੈ, ਜਿਸ ਨਾਲ ਕਿ 1 ਮਿਲੀਅਨ ਡਾਲਰ ਦੇ ਘਰ ਦੀ ਲਾਗਤ 50 ਹਜ਼ਾਰ ਡਾਲਰ ਵਧ ਜਾਂਦੀ ਹੈ।
ਕਾਮਨ ਸੈਂਸ ਕੰਸਰਵੇਟਿਵ ਇਨ੍ਹਾਂ ਨੌਕਰਸ਼ਾਹਾਂ ਦੇ ਪ੍ਰੋਗਰਾਮਾਂ ਵਿਚੋਂ ਟੈਕਸ ਦੇ ਰੂਪ ਵਿਚ 8 ਬਿਲੀਅਨ ਡਾਲਰ ਕੱਟ ਕਰਕੇ ਘਰ ਖਰੀਦਣ ਵਾਲਿਆਂ ਦੀ ਮੱਦਦ ਕਰੇਗੀ। ਜਿਸ ਨਾਲ ਕਿ ਹੋਰ ਨਵੇਂ ਘਰ ਬਣਨਗੇ ਅਤੇ ਨਿਰਮਾਣ ਕਾਮੇ ਤੇ ਕਾਰੋਬਾਰੀਆਂ ਦੀ ਅਮਦਨ ਵਧੇਗੀ। ਸਰਕਾਰ ਦੀ ਆਮਦਨ ਵੀ 2.1 ਬਿਲੀਅਨ ਡਾਲਰ ਤੱਕ ਵਧੇਗੀ। ਸਿਰਫ ਕਾਮਨ ਸੈਂਸ ਕੰਸਰਵੇਟਿਵਜ਼ ਕੈਨੇਡਾ ਦੇ ਵਾਅਦੇ ਨੂੰ ਪੂਰਾ ਕਰਨਗੇ।

 

RELATED ARTICLES
POPULAR POSTS