20.8 C
Toronto
Wednesday, August 12, 2026
spot_img
Homeਹਫ਼ਤਾਵਾਰੀ ਫੇਰੀਉਨਟਾਰੀਓ ਸਰਕਾਰ ਨੇ ਹਾਈਵੇਅਜ਼ 'ਤੇ ਵਾਹਨਾਂ ਦੀ ਸਪੀਡ ਲਿਮਟ 110 ਕਿਲੋਮੀਟਰ ਪ੍ਰਤੀ...

ਉਨਟਾਰੀਓ ਸਰਕਾਰ ਨੇ ਹਾਈਵੇਅਜ਼ ‘ਤੇ ਵਾਹਨਾਂ ਦੀ ਸਪੀਡ ਲਿਮਟ 110 ਕਿਲੋਮੀਟਰ ਪ੍ਰਤੀ ਘੰਟਾ ਕੀਤਾ

ਉਨਟਾਰੀਓ ਸਰਕਾਰ ਨੇ ਹਾਈਵੇਅਜ਼ ‘ਤੇ ਵਾਹਨਾਂ ਦੀ ਸਪੀਡ ਲਿਮਟ 110 ਕਿਲੋਮੀਟਰ ਪ੍ਰਤੀ ਘੰਟਾ ਕੀਤਾਟਰਾਂਸਪੋਰਟ ਮੰਤਰੀ ਪ੍ਰਭਮੀਤ ਸਰਕਾਰੀਆ ਨੇ ਪ੍ਰੈਸ ਕਾਨਫਰੰਸ ਦੌਰਾਨ ਦਿੱਤੀ ਜਾਣਕਾਰੀ
ਉਨਟਾਰੀਓ/ਬਿਊਰੋ ਨਿਊਜ਼ : ਉਨਟਾਰੀਓ ਸਰਕਾਰ ਨੇ ਪ੍ਰੋਵਿੰਸ ਦੇ ਕਈ ਹਾਈਵੇਅਜ਼ ‘ਤੇ ਸਪੀਡ ਲਿਮਿਟ 100 ਕਿਲੋਮੀਟਰ ਪ੍ਰਤੀ ਘੰਟਾ ਤੋਂ ਵਧਾ ਕੇ 110 ਕਿਲੋਮੀਟਰ ਪ੍ਰਤੀ ਘੰਟਾ ਕਰਨ ਦਾ ਐਲਾਨ ਕੀਤਾ ਹੈ। ਇਹ ਬਦਲਾਅ ਕੁੱਲ 938 ਕਿਲੋਮੀਟਰ ਲੰਬੇ ਹਾਈਵੇਅ ਨੈੱਟਵਰਕ ‘ਤੇ ਲਾਗੂ ਹੋਵੇਗਾ। ਟਰਾਂਸਪੋਰਟ ਮੰਤਰੀ ਪ੍ਰਭਮੀਤ ਸਰਕਾਰੀਆ ਨੇ ਕਿੰਗ ਸਿਟੀ ਵਿੱਚ ਕੀਤੀ ਗਈ ਪ੍ਰੈਸ ਕਾਨਫਰੰਸ ਦੌਰਾਨ ਇਹ ਜਾਣਕਾਰੀ ਦਿੱਤੀ।
ਉਨ੍ਹਾਂ ਕਿਹਾ ਕਿ ਨਵੀਆਂ ਸਪੀਡ ਸੀਮਾਵਾਂ ਨਾਲ ਡਰਾਈਵਰ ਆਪਣੀ ਮੰਜ਼ਿਲ ‘ਤੇ ਜ਼ਿਆਦਾ ਤੇਜ਼ੀ ਅਤੇ ਸੁਰੱਖਿਅਤ ਢੰਗ ਨਾਲ ਪਹੁੰਚ ਸਕਣਗੇ। ਨਵੀਂ ਗਤੀ ਸੀਮਾ ਸ਼ੁੱਕਰਵਾਰ ਤੋਂ ਪੂਰਬੀ ਉਨਟਾਰੀਓ ਦੇ ਹਾਈਵੇਅ 401 ਅਤੇ ਹਾਈਵੇਅ 416 ਦੇ ਕੁਝ ਹਿੱਸਿਆਂ ‘ਤੇ ਲਾਗੂ ਹੋ ਜਾਵੇਗੀ। ਇਸ ਤੋਂ ਇਲਾਵਾ ਸਤੰਬਰ ਮਹੀਨੇ ਦੇ ਅਖੀਰ ਤੱਕ ਕੁਈਨ ਐਲਿਜ਼ਾਬੈੱਥ ਵੇਅ, ਹਾਈਵੇਅ 402, ਹਾਈਵੇਅ 403, ਹਾਈਵੇਅ 416 ਅਤੇ ਹਾਈਵੇਅ 417 ਦੇ ਹੋਰ ਹਿੱਸਿਆਂ ‘ਤੇ ਵੀ ਇਹ ਵਾਧਾ ਕੀਤਾ ਜਾਵੇਗਾ। ਪ੍ਰੋਵਿੰਸ ਦੇ ਪ੍ਰੀਮੀਅਰ ਡੱਗ ਫੋਰਡ ਨੇ 2024 ਵਿੱਚ ਐਲਾਨ ਕੀਤਾ ਸੀ ਕਿ ਜਿੱਥੇ ਸੁਰੱਖਿਆ ਦੇ ਮਿਆਰਾਂ ਅਨੁਸਾਰ ਸੰਭਵ ਹੋਵੇ, ਉੱਥੇ ਸਪੀਡ ਲਿਮਟ ਵਧਾਉਣ ਦੀ ਸੰਭਾਵਨਾ ਦਾ ਅਧਿਐਨ ਕੀਤਾ ਜਾਵੇਗਾ।
ਇਸ ਤੋਂ ਪਹਿਲਾਂ 2022 ਅਤੇ 2024 ਵਿੱਚ ਵੀ ਕਈ ਹਾਈਵੇਅਜ਼ ‘ਤੇ ਉੱਚ ਗਤੀ ਸੀਮਾਵਾਂ ਲਾਗੂ ਕੀਤੀਆਂ ਗਈਆਂ ਸਨ। ਸਰਕਾਰੀ ਅੰਦਾਜ਼ੇ ਮੁਤਾਬਕ, ਇਸ ਫ਼ੈਸਲੇ ਮੁਤਾਬਕ ਸਾਰਨੀਆ ਤੋਂ ਟੋਰਾਂਟੋ ਤੱਕ ਦੀ ਯਾਤਰਾ ਵਿੱਚ ਲੱਗਭਗ 20 ਮਿੰਟ ਅਤੇ ਟੋਰਾਂਟੋ ਤੋਂ ਓਟਵਾ ਤੱਕ ਦੇ ਸਫਰ ਵਿੱਚ ਕਰੀਬ 30 ਮਿੰਟ ਦੀ ਬਚਤ ਹੋ ਸਕਦੀ ਹੈ।
ਸਰਕਾਰ ਨੇ ਇਹ ਵੀ ਦੱਸਿਆ ਕਿ ਨਿਰਮਾਣ ਅਧੀਨ ਬਰੈਡਫੋਰਡ ਬਾਇਪਾਸ ਹਾਈਵੇਅ 413 ਨੂੰ ਵੀ 110 ਕਿਲੋਮੀਟਰ ਪ੍ਰਤੀ ਘੰਟਾ ਦੀ ਗਤੀ ਸੀਮਾ ਨੂੰ ਧਿਆਨ ਵਿੱਚ ਰੱਖ ਕੇ ਤਿਆਰ ਕੀਤਾ ਜਾ ਰਿਹਾ ਹੈ।

 

 

RELATED ARTICLES
POPULAR POSTS