ਕਿਹਾ : ਡਿਪਰੈਸ਼ਨ ਵਿਚ ਬੋਲ ਹੋ ਗਏ ਸਨ ਭਗਵਾਨ ਰਾਮ ਪ੍ਰਤੀ ਅਪਸ਼ਬਦ
ਚੰਡੀਗੜ੍ਹ/ਬਿਊਰੋ ਨਿਊਜ਼
ਭਗਵਾਨ ਰਾਮ ਸਬੰਧੀ ਇਤਰਾਜ਼ਯੋਗ ਟਿੱਪਣੀ ਕਰਨ ਤੋਂ ਬਾਅਦ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਵਿਚੋਂ ਬਰਖਾਸਤ ਕੀਤੀ ਗਈ ਮਹਿਲਾ ਸਹਾਇਕ ਪ੍ਰੋਫੈਸਰ ਨੇ ਹੁਣ ਰਾਮ ਮੰਦਰ ਵਿਚ ਜਾ ਕੇ ਮਾਫੀ ਮੰਗੀ ਹੈ। ਪੋ੍ਰਫੈਸਰ ਗੁਰਸੰਗਪ੍ਰੀਤ ਕੌਰ ਨੇ ਕਿਹਾ ਕਿ ਉਨ੍ਹਾਂ ਨੇ ਭਗਵਾਨ ਰਾਮ ਬਾਰੇ ਅਪਸ਼ਬਦ ਜਾਣ ਬੁੱਝ ਕੇ ਨਹੀਂ ਬੋਲੇ ਅਤੇ ਡਿਪਰੈਸ਼ਨ ਦੀ ਵਜ੍ਹਾ ਕਰਕੇ ਅਜਿਹੀ ਗੱਲ ਕਹਿ ਹੋ ਗਈ। ਜ਼ਿਕਰਯੋਗ ਹੈ ਕਿ ਫਗਵਾੜਾ ਸਥਿਤ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੀ ਇਕ ਮਹਿਲਾ ਸਹਾਇਕ ਪ੍ਰੋਫੈਸਰ ਗੁਰਸੰਗਪ੍ਰੀਤ ਕੌਰ ਨੇ ਲੈਕਚਰ ਦੌਰਾਨ ਭਗਵਾਨ ਰਾਮ ’ਤੇ ਇਤਰਾਜ਼ਯੋਗ ਟਿੱਪਣੀ ਕਰ ਦਿੱਤੀ ਸੀ। ਗੁਰਸੰਗਪ੍ਰੀਤ ਕੌਰ ਨੇ ਰਾਵਣ ਨੂੰ ਭਲਾ ਅਤੇ ਭਗਵਾਨ ਰਾਮ ਨੂੰ ਸ਼ਰਾਰਤੀ ਵਿਅਕਤੀ ਦੱਸਿਆ ਸੀ। ਇਸ ਤੋਂ ਬਾਅਦ ਯੂਨੀਵਰਸਿਟੀ ਪ੍ਰਸ਼ਾਸਨ ਨੇ ਗੁਰਸੰਗਪ੍ਰੀਤ ਕੌਰ ਨੂੰ ਤੁਰੰਤ ਪ੍ਰਭਾਵ ਨਾਲ ਸਹਾਇਕ ਪ੍ਰੋਫੈਸਰ ਦੇ ਅਹੁਦੇ ਤੋਂ ਬਰਖਾਸਤ ਕਰ ਦਿੱਤਾ ਸੀ।