-11.8 C
Toronto
Monday, February 9, 2026
spot_img
Homeਪੰਜਾਬਨਾਭਾ ਜੇਲ੍ਹ 'ਚੋਂ ਭੱਜੇ ਗੈਂਗਸਟਰਾਂ ਦੀ ਥਾਂ ਪੁਲਿਸ ਨੇ ਆਰਕੈਸਟਰਾ ਵਾਲੀ ਕੁੜੀ...

ਨਾਭਾ ਜੇਲ੍ਹ ‘ਚੋਂ ਭੱਜੇ ਗੈਂਗਸਟਰਾਂ ਦੀ ਥਾਂ ਪੁਲਿਸ ਨੇ ਆਰਕੈਸਟਰਾ ਵਾਲੀ ਕੁੜੀ ਹੀ ਮਾਰ ਦਿੱਤੀ

nabha-jail-2-story_647_112716123458ਸਮਾਣਾ/ਬਿਊਰੋ ਨਿਊਜ਼
ਸਮਾਣਾ-ਚੀਕਾ ਰੋਡ ‘ਤੇ ਪਿੰਡ ਧਰਮਹੇੜੀ ਨੇੜੇ ਲਾਏ ਨਾਕੇ ਦੌਰਾਨ ਪੁਲਿਸ ਵੱਲੋਂ ਇੱਕ ਕਾਰ ‘ਤੇ ਕੀਤੀ ਫਾਇਰਿੰਗ ਦੌਰਾਨ ਕਾਰ ਵਿੱਚ ਸਵਾਰ ਇੱਕ ਆਰਕੈਸਟਰਾ ਵਾਲੀ ਲੜਕੀ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਪੁਲਿਸ ਨੇ ਇਹ ਨਾਕਾ ਗੈਂਗਸਟਰਾਂ ਨੂੰ ਫੜਨ ਲਈ ਲਗਾਇਆ ਹੋਇਆ ਸੀ। ਆਰਕੈਸਟਰਾ ਗਰੁੱਪ ਦੇ ਮਾਲਕ ਸਰਬਜੀਤ ਸਿੰਘ ਨੇ ਦੱਸਿਆ ਕਿ ਉਹ ਐਤਵਾਰ ਸਵੇਰੇ ਪਿੰਡ ਅਰਨੋ ਦੇ ਇੱਕ ਪੈਲੇਸ ਵਿੱਚ ਵਿਆਹ ਸਮਾਗਮ ਦਾ ਪ੍ਰੋਗਰਾਮ ਪੇਸ਼ ਕਰਨ ਜਾ ਰਹੇ ਸਨ। ਉਨ੍ਹਾਂ ਨਾਲ ਕਾਰ ਵਿੱਚ ઠਗਰੁੱਪ ਦੀਆਂ ਕਲਾਕਾਰ ਲੜਕੀਆਂ ਨੇਹਾ, ਸੋਨੀਆ, ਸ਼ਿਫਾਲੀ ਤੇ ਸਿਮੀ ਸਵਾਰ ਸਨ। ਜਦੋਂ ਉਹ ਪਿੰਡ ਧਰਮਹੇੜੀ ਨੇੜੇ ਪੁਲਿਸ ਨਾਕੇ ਕੋਲ ਪੁੱਜੇ ਤਾਂ ਪੁਲਿਸ ਮੁਲਾਜ਼ਮਾਂ ਨੇ ਕਾਰ ਰੋਕਣ ਦਾ ਇਸ਼ਾਰਾ ਕੀਤਾ ਤਾਂ ਉਹ ਕਾਰ ਨੂੰ ਕੁਝ ਅੱਗੇ ਲਿਜਾ ਕੇ ਖੜ੍ਹੀ ਕਰਨ ਲੱਗਿਆ ਤਾਂ ਪੁਲਿਸ ਨੇ ਉਨ੍ਹਾਂ ਦੀ ਕਾਰ ‘ਤੇ ਸਾਹਮਣਿਓਂ ਫਾਇਰਿੰਗ ਕਰ ਦਿੱਤੀ। ਇਸ ਕਰ ਕੇ ਡਰਾਈਵਰ ਸੀਟ ਨਾਲ ਬੈਠੀ ਨੇਹਾ ਦੇ ਗੋਲੀ ਲੱਗੀ ਤੇ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ।

RELATED ARTICLES
POPULAR POSTS